ਚੰਡੀਗੜ੍ਹ: ਰਾਮਪੁਰਾ ਫੂਲ ਤੋਂ ਤਿੰਨ ਵਾਰ ਰਹਿ ਚੁੱਕੇ ਵਿਧਾਇਕ ਬਾਬੂ ਸਿੰਘ ਦਾ ਪੁੱਤਰ ਅਮਰੀਕ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੈਕਟਰ 39 ਸਥਿਤ ਪਾਰਟੀ ਦਫਤਰ ਵਿਖੇ ਉਹਨਾਂ ਦਾ ਸਵਾਗਤ ਕੀਤਾ।
ਦੱਸ ਦੇਈਏ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ ਬਾਬੂ ਸਿੰਘ 3 ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਦੌਰਾਨ ਹਰਪਾਲ ਚੀਮਾ ਦੇ ਨਾਲ ਹਲਕਾ ਰਾਏਕੋਟ ਤੋਂ ਵਿਧਾਇਕ ਜੱਸੋਵਾਲੀਆ ਦੀ ਅਗਵਾਈ ਵਿੱਚ ਕਈ ਕਾਂਗਰਸੀ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।