ਚੰਡੀਗੜ੍ਹ:ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਦਵਾਈਆਂ ਅਤੇ ਮਾਰਡਨ ਮੈਡੀਕਲ ’ਤੇ ਦਿੱਤੇ ਬਿਆਨ ਨੂੰ ਲੈ ਕੇ ਸੁਰਖੀਆਂ ਚ ਹਨ। ਉਹ ਬੀਤੇ ਕੁਝ ਦਿਨਾਂ ਚ ਅਜਿਹੇ ਬਿਆਨ ਦੇ ਚੁੱਕੇ ਹਨ ਜਿਸ ਨਾਲ ਐਲੋਪੈਥੀ ਦੇ ਡਾਕਟਰਾਂ ਨੂੰ ਕਾਫੀ ਠੇਸ ਪਹੁੰਚੀ ਹੈ। ਇਹੀ ਕਾਰਣ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬਾ ਰਾਮਦੇਵ ਦੇ ਬਿਆਨਾਂ ’ਤੇ ਇਤਰਾਜ਼ ਜਤਾਇਆ ਹੈ। ਆਈਐਮਏ ਨੇ ਬਾਬਾ ਰਾਮਦੇਵ ਤੇ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਇਸੇ ਨੂੰ ਲੈ ਕੇ ਸਾਡੀ ਟੀਮ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਕ ਸਿੰਘ ਬੇਦੀ ਨਾਲ ਗੱਲਬਾਤ ਕੀਤੀ।
'ਕੋਰੋਨਿਲ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ'
ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਆਯੁਰਵੈਦ ਤੋਂ ਕੋਈ ਇਤਰਾਜ਼ ਨਹੀਂ ਹੈ। ਅਸੀਂ ਵੀ ਭਾਰਤੀ ਆਯੁਰਵੈਦ ਅਤੇ ਯੋਗ ਦਾ ਸਨਮਾਨ ਕਰਦੇ ਹਾਂ। ਸਾਨੂੰ ਇਤਰਾਜ਼ ਪੰਤਜਲੀ ਕੰਪਨੀ ਦੇ ਮਾਲਕ ਉਦਯੋਗਪਤੀ ਅਤੇ ਵਪਾਰੀ ਬਾਬਾ ਰਾਮਦੇਵ ਦੇ ਬਿਆਨਾਂ ਤੋਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨਾਂ ਤੋਂ ਲੋਕਾਂ ਦੀ ਜਾਨ ਨੂੰ ਖਤਰਾ ਹੈ। ਉਹ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਡਾ. ਰਮਨੀਕ ਬੇਦੀ ਨੇ ਕਿਹਾ ਕਿ ਬਾਬਾ ਕਹਿ ਰਹੇ ਹੈ ਕਿ ਕੋਰੋਨਿਲ ਨਾਲ ਕੋਰੋਨਾ ਦਾ ਇਲਾਜ ਹੋਵੇਗਾ ਜੋ ਕਿ ਗਲਤ ਹੈ।
ਡਾ. ਬੇਦੀ ਨੇ ਕਿਹਾ ਕਿ ਅਸੀਂ ਆਯੁਰਵੈਦ ਦੇ ਮਹੱਤਵ ’ਤੇ ਸਵਾਲ ਨਹੀਂ ਚੁੱਕ ਰਹੇ ਹਾਂ ਪਰ ਆਯੁਰਵੈਦ ਨੂੰ ਲੈ ਕੇ ਜਿੰਨੀ ਖੋਜ ਹੋਣੀ ਚਾਹੀਦੀ ਸੀ ਉਨ੍ਹੀ ਨਹੀਂ ਹੋਈ ਹੈ। ਆਯੁਰਵੈਦ ਦੀ ਦਵਾਈਆਂ ’ਤੇ ਇਹ ਨਹੀਂ ਲਿਖਿਆ ਹੁੰਦਾ ਹੈ ਕਿ ਕਿਸ ਦਵਾਈ ਨਾਲ ਕਿੰਨਾ ਸਾਈਡ ਇਫੈਕਟ ਹੋ ਸਕਦਾ ਹੈ। ਜਦਕਿ ਐਲੋਪੇਥੀ ਚ ਦਿੱਤੀ ਗਈ ਹਰ ਇੱਕ ਦਵਾਈ ਦੇ ਉੱਤੇ ਹਰ ਤਰ੍ਹਾਂ ਦੀ ਜਰੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਤੱਕ ਕਿ ਜਿਸ ਸਟੇਰਾਈਡਸ ਤੇ ਬਾਬਾ ਰਾਮਦੇਵ ਸਵਾਲ ਚੁੱਕ ਰਹੇ ਹਨ ਉਹ ਵੀ ਪੌਂਦਿਆ ਤੋਂ ਹੀ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨਾਲ ਦਵਾਈਆਂ ਬਣਾਈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਬਾਬਾ ਰਾਮਦੇਵ ਦੇ ਬਿਆਨ ਸਿਧੇ ਤੌਰ ਤੇ ਲੋਕਾਂ ਦੇ ਸਿਹਤ ਨਾਲ ਜੁੜੇ ਹਨ ਇਸ ਲਈ ਆਈਐਮਏ ਨੂੰ ਅੱਗੇ ਆਉਣਾ ਪਿਆ ਹੈ। ਬਾਬਾ ਰਾਮਦੇਵ ਆਪਣੀ ਦਵਾਈ ਕੋਰੋਨਿਲ ਤੋਂ ਕੋਰੋਨਾ ਦਾ ਇਲਾਜ ਦੱਸ ਰਹੇ ਸੀ ਪਰ ਡਬਲਯੂਐਚਓ ਨੇ ਵੀ ਇਸ ਦਵਾਈ ਨੂੰ ਮਾਨਤਾ ਨਹੀਂ ਦਿੱਤੀ ਜਦੋ ਸਵਾਲ ਉੱਠਣ ਲੱਗੇ ਤਾਂ ਉਹ ਇਸਨੂੰ ਇੰਮੀਯੁਨਿਟੀ ਬੂਸਟਰ ਕਹਿਣ ਲੱਗੇ।
'ਬਾਬਾ ਰਾਮਦੇਵ ਵਪਾਰ ਵਧਾਉਣ ਦੇ ਲਈ ਬਿਆਨਬਾਜ਼ੀ ਕਰਦੇ ਹੈ'