ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਫਟਕਾਰ ਲਗਾਈ ਹੈ। ਦੱਸ ਦਈਏ ਕਿ ਸੁਮੇਧ ਸੈਣੀ ਨੇ ਹਾਈਕੋਰਟ ’ਚ ਇੱਕ ਹੋਰ ਅਰਜ਼ੀ ਦਾਖਲ ਕਰਕੇ ਮੰਗ ਕੀਤੀ ਸੀ ਕਿ ਜੇਕਰ ਉਨ੍ਹਾਂ ਦੇ ਖਿਲਾਫ ਮਾਮਲੇ ’ਚ ਦਰਜ ਐਫਆਈਆਰ ਚ ਨਵੀਂ ਧਾਰਾਵਾਂ ਵਿਜੀਲੈਂਸ ਜੋੜ ਕੇ ਕਾਰਵਾਈ ਕਰਦੀ ਹੈ ਤਾਂ ਉਸ ਲਈ ਵੀ ਹਾਈਕੋਰਟ ਤੋਂ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਇਸ ਸਬੰਧ ਚ ਜਸਟਿਸ ਅਵਨੀਸ਼ ਝਿੰਗਨ ਨੇ ਸੈਣੀ ਦੀ ਅਰਜੀ ’ਤੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮਾਮਲੇ ਚ ਅੰਤਰਿਮ ਜਮਾਨਤ ਮਿਲ ਚੁੱਕੀ ਹੈ ਹੁਣ ਸੈਣੀ ਨਵੀਂ ਨਵੀਂ ਮੰਗਾਂ ਕਰਕੇ ਨਿਆਂਪ੍ਰਣਾਲੀ ਦਾ ਗਲਤ ਇਸਤੇਮਾਲ ਨਾ ਕਰਨ। ਨਾਲ ਹੀ ਉਨ੍ਹਾਂ ਨੇ ਸੁਮੇਧ ਸੈਣੀ ਦੀ ਦਾਖਿਲ ਅਰਜੀ ਨੂੰ ਖਾਰਿਜ ਕਰ ਦਿੱਤਾ।