ਚੰਡੀਗੜ੍ਹ: ਸਾਲ 1992 ਦੇ ਬਲਵੰਤ ਸਿੰਘ ਮੁਲਤਾਨੀ ਅਗਵਾਹ ਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਘਿਰੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਆਖ਼ਰਕਾਰ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਸੋਮਵਾਰ ਨੂੰ ਸੈਣੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਮੋਹਾਲੀ ਦੇ ਥਾਣਾ ਮਟੌਰ ਵਿੱਚ ਪਹੁੰਚੇ। ਇੱਥੇ ਜਾਂਚ ਟੀਮ ਨੇ ਸੈਣੀ ਤੋਂ ਇਸ 29 ਸਾਲ ਪੁਰਾਣੇ ਕੇਸ ਬਾਰੇ ਪੁੱਛ-ਗਿੱਛ ਕੀਤੀ।
ਆਖ਼ਰਕਾਰ ਸਾਬਕਾ ਡੀਜੀਪੀ ਸੈਣੀ ਐੱਸਆਈਟੀ ਅੱਗੇ ਹੋਏ ਪੇਸ਼, 6 ਘੰਟੇ ਤੱਕ ਚੱਲੀ ਪੁੱਛਗਿੱਛ - Balwant Singh Multani kidnapped and tortured in custody
ਬਲਵੰਤ ਸਿੰਘ ਮੁਲਤਾਨੀ ਅਗਵਾਹ ਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਘਿਰੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਆਖਰਕਾਰ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਸੋਮਵਾਰ ਨੂੰ ਸੈਣੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਮੋਹਾਲੀ ਦੇ ਥਾਣਾ ਮਟੌਰ ਵਿੱਚ ਪਹੁੰਚੇ। ਇੱਥੇ ਜਾਂਚ ਟੀਮ ਨੇ ਸੈਣੀ ਤੋਂ ਇਸ 29 ਸਾਲ ਪੁਰਾਣੇ ਕੇਸ ਬਾਰੇ ਪੁੱਛ-ਗਿੱਛ ਕੀਤੀ। ਤਰਕੀਬਨ 6 ਘੰਟੇ ਚੱਲੀ ਪੁੱਛ-ਗਿੱਛ ਦੌਰਾਨ ਸੈਣੀ ਤੋਂ ਵਿਸ਼ੇਸ਼ ਜਾਂਚ ਟੀਮ ਨੇ 300 ਸਵਾਲ ਕੀਤੇ ਹਨ।
ਸੈਣੀ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਪਹੁੰਚੇ ਸਨ ਅਤੇ ਸ਼ਾਮੀ 5 ਵਜੇ ਇੱਥੋਂ ਬਾਹਰ ਨਿਕਲੇ। ਤਰਕੀਬਨ 6 ਘੰਟੇ ਚੱਲੀ ਪੁੱਛ-ਗਿੱਛ ਦੌਰਾਨ ਸੈਣੀ ਤੋਂ ਵਿਸ਼ੇਸ਼ ਜਾਂਚ ਟੀਮ ਨੇ 300 ਸਵਾਲ ਕੀਤੇ ਹਨ। ਇਸ ਦੌਰਾਨ ਸੈਣੀ ਦੇ ਵਕੀਲ ਵੀ ਉਨ੍ਹਾਂ ਦੇ ਨਾਲ ਸਨ ਅਤੇ ਉਹ ਪੁੱਛ-ਗਿੱਛ ਦੌਰਾਨ ਹਾਜ਼ਰ ਰਹਿਣਾ ਚਹੁੰਦੇ ਸੀ ਪਰ ਜਾਂਚ ਟੀਮ ਨੇ ਵਕੀਲਾਂ ਨੂੰ ਬਾਰਹ ਕੱਢ ਦਿੱਤਾ। ਇਸ ਦੌਰਾਨ ਐੱਸਆਈਟੀ ਅਤੇ ਵਕੀਲਾਂ ਵਿਚਕਾਰ ਬਹਿਸ ਵੀ ਹੋਈ। ਇਸ ਦੌਰਾਨ ਸੈਣੀ ਨੇ ਬਕਾਇਦਾ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਹ ਆਪਣੀ ਗੱਡੀ ਵਿੱਚ ਬੈਠੇ 'ਤੇ ਉੱਥੋਂ ਚਲੇ ਗਏ।
ਤੁਹਾਨੂੰ ਦੱਸ ਦਈਏ ਕਿ ਸੈਣੀ ਤਕਰੀਬਨ ਇੱਕ ਮਹੀਨੇ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਸੈਣੀ ਖ਼ਿਲਾਫ਼ ਇਸ ਮਾਮਲੇ ਵਿੱਚ ਭਾਰਤੀ ਦੰਡਵਾਲੀ ਦੀ ਧਾਰਾ 302 ਦਾ ਵਾਧਾ ਹੋਣ ਤੋਂ ਬਾਅਦ ਸੈਣੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਆਖ਼ਰਕਾਰ ਸੈਣੀ ਨੂੰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੰਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ। ਇਸੇ ਨਾਲ ਹੀ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਵੀ ਸੈਣੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।