ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਹਾਈਕੋਰਟ ਕੋਲੋਂ ਵੱਡੀ ਰਾਹਤ ਮਿਲੀ ਹੈ।ਹਾਈਕੋਰਟ ਨੇ ਹਨੀ ਨੂੰ ਰੈਗੁਲਰ ਬੇਲ ਦੇ ਦਿੱਤੀ ਹੈ। ਦੱਸ ਦਈਏ ਕਿ ਇਸ ਸਬੰਧੀ ਬੀਤੇ ਦਿਨ ਹਨੀ ਨੇ ਹਾਈਕੋਰਟ ’ਚ ਰੇਗੁਲਰ ਬੇਲ ਦੀ ਪਟੀਸ਼ਨ ਦਾਇਰ ਕੀਤੀ ਸੀ। ਈਡੀ ਨੇ ਹਨੀ ਖ਼ਿਲਾਫ਼ ਪਿਛਲੇ ਸਾਲ 30 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਸੀ। ਜਿਸ ਤੋਂ ਬਾਅਦ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਦੱਸ ਦਈਏ ਕਿ ਭੁਪਿੰਦਰ ਹਨੀ ਨੇ ਜਲੰਧਰ ਦੀ ਅਦਾਲਤ ਚੋਂ ਜਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਤੇ ਬੀਤੇ ਦਿਨ ਸੁਣਵਾਈ ਹੋਈ ਸੀ ਜਿਸ ਦਾ ਫੈਸਲਾ ਹਾਈਕੋਰਟ ਵੱਲੋਂ ਸੁਰੱਖਿਅਤ ਰੱਖ ਲਿਆ ਗਿਆ ਸੀ। ਅੱਜ ਯਾਨੀ 1 ਜੁਲਾਈ ਨੂੰ ਇਸ ਸਬੰਧੀ ਫੈਸਲਾ ਸੁਣਾਉਂਦੇ ਹੋਏ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਚ ਰਾਹਤ ਮਿਲ ਗਈ ਹੈ।