ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਨੂੰ ਲੈ ਭਰਾ ਤੇ ਭੈਣ ਦੇ ਦਿਲ ਵਿੱਚ ਬਹੁਤ ਸਾਰੇ ਚਾਅ ਹੁੰਦੇ ਹਨ। ਆਪਣੀਆਂ ਭੈਣਾਂ ਤੋਂ ਦੂਰ ਬੈਠੇ ਸਾਡੇ ਫੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਇਨ੍ਹਾਂ ਫੌਜੀ ਜਵਾਨਾਂ ਦੇ ਦਿਲ ਵਿੱਚ ਵੀ ਅਰਮਾਨ ਹੁੰਦਾ ਹੈ ਕਿ ਉਨ੍ਹਾਂ ਦੇ ਗੁੱਟਾਂ 'ਤੇ ਵੀ ਰੱਖੜੀ ਸਜੇ। ਇਸ ਅਰਮਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਚੰਡੀਗੜ੍ਹ ਦੀ ਇਸ਼ਿਕਾ ਜੋ ਪੰਜ ਸਾਲਾਂ ਤੋਂ ਸਰਹੱਦਾਂ 'ਤੇ ਡਿਊਟੀ ਦੇ ਰਹੇ ਫੌਜੀ ਜਵਾਨਾਂ ਲਈ ਰੱਖੜੀ ਭੇਜਦੀ ਹੈ।
5 ਸਾਲ ਤੋਂ ਇਸ਼ਿਕਾ ਬਾਰਡਰ 'ਤੇ ਤਾਇਨਾਤ ਫੌਜੀਆਂ ਨੂੰ ਭੇਜ ਰਹੀ ਰੱਖੜੀ ਤੇ ਕਾਰਡ
ਰੱਖੜੀ ਦਾ ਤਿਉਹਾਰ ਆਉਂਦਿਆਂ ਹੀ 11 ਵੀਂ ਜਮਾਤ ਵਿੱਚ ਪੜ੍ਹਨ ਵਾਲੀ ਇਸ਼ਿਕਾ ਵਿੱਚ ਵੀ ਜੋਸ਼ ਜਜ਼ਬਾ ਭਰ ਜਾਂਦਾ ਹੈ। ਦਰਅਸਲ ਇਸ਼ਿਕਾ ਪੰਜ ਸਾਲਾਂ ਤੋਂ ਸਰਹੱਦ 'ਤੇ ਸਾਡੀ ਰਾਖੀ ਕਰਨ ਵਾਲੇ ਫੌਜੀ ਜਵਾਨਾਂ ਨੂੰ ਰੱਖੜੀਆਂ ਭੇਜ ਦੇ ਨੇ ਇੰਨਾ ਹੀ ਨਹੀਂ ਰੱਖੜੀਆਂ ਦੇ ਨਾਲ ਸਰਹੱਦ ਤੇ ਖੜ੍ਹੇ ਵੀਰ ਜਵਾਨਾਂ ਲਈ ਕਵਿਤਾਵਾਂ ਵਾਲੇ ਕਾਰਡ ਵੀ ਭੇਜੀ ਦੀ ਹੈ।

ਚੰਡੀਗੜ੍ਹ ਪੋਸਟ ਆਫਿਸ ਵਿੱਚ ਪਹੁੰਚੀ ਇਸ਼ਿਕਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਦਰਅਸਲ ਉਨ੍ਹਾਂ ਨੂੰ ਇਹ ਸ਼ੁਰੂ ਤੋਂ ਭਾਰਤੀ ਫ਼ੌਜ ਦੇ ਜਵਾਨਾਂ ਪ੍ਰਤੀ ਇਹ ਸਿਖਾਇਆ ਗਿਆ ਹੈ। ਇਹ ਰੱਖੜੀਆਂ ਅਤੇ ਕਾਰਡ ਵੱਖ-ਵੱਖ ਸ਼ਹਿਰਾਂ ਵਿੱਚੋਂ ਇਕੱਠੇ ਕਰਕੇ ਬਾਰਡਰ 'ਤੇ ਤੈਨਾਤ ਕੋਰ ਗਰੁੱਪ ਕਮਾਂਡਰ ਤੱਕ ਪਹੁੰਚਾਈ ਜਾਂਦੀਆਂ ਨੇ ਜਿੱਥੇ ਆਮ ਤੌਰ ਤੇ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ। ਉਸ ਨੇ ਕਿਹਾ ਕਿ ਸਾਡੇ ਲਈ ਦੇਸ਼ ਦੇ ਜਵਾਨ ਪਹਿਲਾ ਹਨ ਜੋ ਸਾਡੀ ਦਿਨ ਰਾਤ ਭਾਰੀ ਮੁਸ਼ਕਲਾਂ ਦੇ ਬਾਵਜੂਦ ਵੀ ਰਾਖੀ ਕਰਦੇ ਹਨ ਅਤੇ ਅਸੀਂ ਸੁੱਖ ਦੀ ਨੀਂਦ ਸੌਂ ਸਕਦੇ ਹਾਂ।