ਚੰਡੀਗੜ੍ਹ: ਭਲਕੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਿਲਾਵਾਂ ਨੇ ਹੁਣ ਤੋਂ ਹੀ ਇਸ ਦੀ ਤਿਆਰੀ ਕਰਨਾ ਸ਼ੁਰੂ ਕਰ ਦਿੱਤੀ ਹੈ। ਕਰਵਾ ਚੌਥ ਦੇ ਮੱਦੇ ਨਜ਼ਰ ਮਹਿਲਾਵਾਂ ਬਿਊਟੀ ਪਾਲਰ ਤੇ ਸੈਲੂਨਾਂ ਵੱਲ ਨੂੰ ਰੁੱਖ ਕਰ ਰਹੀਆਂ ਹਨ। ਇਨ੍ਹਾਂ ਮੇਕਅੱਪ ਦੀਆਂ ਦੁਕਾਨਾਂ 'ਚ ਮਹਿਲਾਵਾਂ ਦੀ ਭਾਰੀ ਭੀੜ ਵੀ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਬਿਊਟੀ ਪਾਲਰ ਤੇ ਸੈਲੂਨ ਵਾਲੇ ਸਮਾਜਕ ਦੂਰੀ ਦਾ ਖ਼ਾਸ ਧਿਆਨ ਰੱਖ ਰਹੇ ਹਨ।
ਪਰ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਵੀ ਹਨ ਜੋ ਮਹਾਂਮਾਰੀ ਦੇ ਕਾਰਨ ਸੈਲੂਨ ਜਾਣ ਤੋਂ ਡਰ ਰਹੀਆਂ ਹਨ। ਅਜਿਹੇ 'ਚ ਇਸ ਸਾਲ ਦੇ ਕਰਵਾ ਚੌਥ 'ਚ ਮਹਿਲਾਵਾਂ ਦੇ ਮਹਾਂਮਾਰੀ ਦੇ ਡਰ ਹੇਠ ਚੰਗਾ ਦਿਖਣ ਦੀ ਇੱਛਾ ਨੂੰ ਈਟੀਵੀ ਭਾਰਤ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਟੀਵੀ ਭਾਰਤ ਨੇ ਮੇਕਅਪ ਆਰਟਿਸਟ ਰਿਚਾ ਅਗਰਵਾਲ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ 'ਚ ਰਿਚਾ ਅਗਰਵਾਲ ਨੇ ਮਹਿਲਾਵਾਂ ਨੂੰ ਘਰ 'ਚ ਹੀ ਕਿਸ ਤਰ੍ਹਾਂ ਦਾ ਮੇਕਅਪ ਕੀਤਾ ਜਾਣਾ ਚਾਹੀਦੀ ਹੈ ਇਸ ਬਾਰੇ ਦੱਸਿਆ ਹੈ।