ਪੰਜਾਬ

punjab

ETV Bharat / city

ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਦੀ ਆਈ ਸ਼ਾਮਤ !, ਹੋਈ ਇਹ ਕਾਰਵਾਈ... - ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕ

ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਤਲਬ ਕੀਤਾ ਗਿਆ ਹੈ। ਇਹਨਾਂ ਅਧਿਆਪਕਾਂ ਨੂੰ ਚਿਤਾਵਨੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਮੁੱਖ ਦਫ਼ਤਰ ਵਿਖੇ ਮਿੱਥੇ ਸਮੇਂ ’ਤੇ ਨਾ ਪਹੁੰਚਣ ਦੀ ਸੂਤਰ ਵਿੱਚ ਆਪ ਦੇ ਵਿਰੁੱਧ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ।

ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਦੀ ਆਈ ਸ਼ਾਮਤ
ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਦੀ ਆਈ ਸ਼ਾਮਤ

By

Published : May 18, 2022, 7:40 AM IST

Updated : May 18, 2022, 8:40 AM IST

ਚੰਡੀਗੜ੍ਹ:ਲੁਧਿਆਣਾ ਵਿਖੇਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅਧਿਆਪਕਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਦੁਪਹਿਰ ਦੇ ਖਾਣੇ ਲਈ ਪਲੇਟਾਂ ਨੂੰ ਲੈ ਕੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਵਿਚਕਾਰ ਲੜਾਈ ਹੋ ਗਈ, ਜਿਸ ਦੀ ਵੀਡੀਓ ਖ਼ੁਬ ਵਾਇਰਲ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਕੁਝ ਅਧਿਆਪਕਾਂ ਨੂੰ ਤਲਬ ਕੀਤਾ ਗਿਆ ਹੈ।

ਇਹ ਵੀ ਪੜੋ:ਕਿਸਾਨੀ ਧਰਨੇ ’ਤੇ CM ਮਾਨ ਦੀ ਸਖ਼ਤ ਟਿੱਪਣੀ, 'ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂ ਹੁੰਦਾ'

ਅਧਿਆਪਕਾਂ ਦੀ ਆਈ ਸ਼ਾਮਤ

ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ: ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਲਿਖਿਆ ਗਿਆ ਹੈ ਕਿ ਸਿੱਖਿਆ ਸੁਧਾਰਾਂ ਸਬੰਧੀ ਮਿਤੀ 10 ਮਈ 2022 ਦੇ ਪ੍ਰੋਗਰਾਮ ਵਿੱਚ ਕੁਝ ਸਕੂਲ ਮੁੱਖੀਆਂ ਵੱਲੋਂ ਦੁਪਹਿਰ ਦੇ ਖਾਣੇ ਸਮੇਂ ਅਨੁਸ਼ਾਸ਼ਨਹੀਨਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਵੀਡੀਓ ਵਾਇਰਲ ਹੋਣ ਕਾਰਨ ਸਿੱਖਿਆ ਵਿਭਾਗ ਦਾ ਅਕਸ ਪ੍ਰਭਾਵਿਤ ਹੋਇਆ ਹੈ। ਵੀਡੀਓ ਦੀ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਸਕੂਲ ਮੁੱਖੀ ਜ਼ਿਲ੍ਹਾ ਗੁਰਦਾਸਪੁਰ ਅਤੇ ਫਾਜ਼ਿਲਕਾ ਨਾਲ ਸਬੰਧਿਤ ਹਨ।

ਤਲਬ ਕੀਤੇ ਗਏ ਅਧਿਆਪਕਾਂ ਦੇ ਨਾਂ

ਨਾਂ ਅਹੁਦਾ ਸਕੂਲ ਜ਼ਿਲ੍ਹਾ
ਜਸਬੀਰ ਕੌਰ ਪ੍ਰਿੰਸੀਪਲ ਸਸਸਸ ਜੈਤੋ ਸਰਜਾ ਗੁਰਦਾਸਪੁਰ
ਰਜਨੀ ਬਾਲਾ ਪ੍ਰਿੰਸੀਪਲ ਸਸਸਸ (ਮੁ) ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ
ਰਜੀਵ ਕਮਾਰ ਹੈਡ ਮਾਸਟਰ ਸਹਸ ਗਿੱਦੜਾਵਾਲੀ ਫਾਜ਼ਿਲਕਾ
ਕੁੰਦਨ ਸਿੰਘ ਹੈਡ ਮਾਸਟਰ ਸਹਸ ਚੱਕ ਮੋਜਦੀਨ ਉਰਫ਼ ਸੂਰਘੁਰੂ ਫਾਜ਼ਿਲਕਾ
ਆਸ਼ੀਮਾ ਪ੍ਰਿੰਸੀਪਲ ਸਸਸਸ ਖਿਊ ਵਾਲੀ ਢਾਬ ਫਾਜ਼ਿਲਕਾ
ਜਸਪਾਲ ਬੀਪੀਈਓ ਗੁਰੂਹਰਸਹਾਇ-3 ਫਾਜ਼ਿਲਕਾ
ਅਨਿਲ ਕੁਮਾਰ ਹੈਡ ਮਾਸਟਰ ਸਹਸ ਪੰਜਾਵਾ ਮਾਂਡਲਾ ਫਾਜ਼ਿਲਕਾ

ਇਸ ਸਬੰਧੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫਾਜ਼ਿਲਕਾ ਅਤੇ ਉਪਰੋਕਤ ਦਰਸਾਏ ਸਕੂਲ ਮੁੱਖੀ ਮਿਲੀ 20.05.2022 ਨੂੰ ਸਵੇਰੇ 10 ਵਜੇ ਮੁੱਖ ਦਫ਼ਤਰ ਵਿਖੇ ਰਾਜ਼ਰੀ ਦੇਣਾ ਯਕੀਨੀ ਬਣਾਉਣ। ਉਥੇ ਹੀ ਇਹਨਾਂ ਅਧਿਆਪਕਾਂ ਨੂੰ ਚਿਤਾਵਨੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਮੁੱਖ ਦਫ਼ਤਰ ਵਿਖੇ ਮਿੱਥੇ ਸਮੇਂ ’ਤੇ ਨਾ ਪਹੁੰਚਣ ਦੀ ਸੂਤਰ ਵਿੱਚ ਆਪ ਦੇ ਵਿਰੁੱਧ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ।

ਵੀਡੀਓ ਹੋਈ ਸੀ ਵਾਇਰਲ

ਵੀਡੀਓ ਹੋਈ ਸੀ ਵਾਇਰਲ:ਦੱਸ ਦਈਏ ਕਿ ਅਧਿਆਪਕਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਜਿਸ ਵਿੱਚ ਸਕੂਲ ਮੁੱਖ ਪਲੇਟਾਂ ਲਈ ਜਵਾਕਾਂ ਦੀ ਤਰ੍ਹਾਂ ਲੜ ਰਹੇ ਸਨ, ਇਥੋਂ ਤਕ ਕੇ ਸਕੂਲ ਮੁੱਖੀਆਂ ਨੇ ਨੈਪਕੀਨਾਂ ਦੇ ਵੀ ਚਿੱਥੜੇ ਉੱਡਾ ਦਿੱਤੇ ਸਨ।

ਇਹ ਵੀ ਪੜੋ:ਗਰਮੀ ਨੇ ਕੀਤਾ ਬੁਰਾ ਹਾਲ, ਫ਼ਿਕਰਾਂ ਵਿੱਚ ਪਏ ਕਿਸਾਨ

Last Updated : May 18, 2022, 8:40 AM IST

ABOUT THE AUTHOR

...view details