ਚੰਡੀਗੜ੍ਹ: ਇਸ ਸਾਲ ਠੰਡ ਨੇ ਪਿਛਲੇ 19 ਸਾਲਾਂ ਦਾ ਰਿਕਾਰਡ ਤੋੜਿਆ ਹੈ। ਪਿਛਲੇ ਤਿੰਨ-ਚਾਰ ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਲੱਗ ਰਿਹਾ ਸੀ ਕਿ ਹੁਣ ਠੰਡ ਘੱਟ ਜਾਵੇਗੀ ਪਰ ਸ਼ਨੀਵਾਰ ਨੂੰ ਕੜਾਕੇ ਦੀ ਠੰਡ ਪਈ ਤੇ ਧੁੰਦ ਨੇ ਕਹਿਰ ਢਾਇਆ।
ਚਾਰ ਦਿਨ ਦੀ ਰਾਹਤ ਤੋਂ ਬਾਅਦ ਫਿਰ ਕੜਾਕੇ ਦੀ ਠੰਡ
ਠੰਡ ਨੇ ਇਕ ਵਾਰ ਫਿਰ ਤੋਂ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। 3-4 ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਹਾਲੇ ਲੋਕਾਂ ਨੇ ਕੁੱਝ ਰਾਹਤ ਦਾ ਸਾਹ ਲਿਆ ਹੀ ਸੀ ਕਿ ਇੱਕ ਵਾਰ ਫਿਰ ਕੜਾਕੇ ਦੀ ਠੰਡ ਤੇ ਧੁੰਦ ਨੇ ਦਸਤਕ ਦੇ ਦਿੱਤੀ।
ਫ਼ੋਟੋ
ਸਵੇਰ ਤੋਂ ਲੈ ਕੇ ਰਾਤ ਤੱਕ ਧੁੰਦ ਛਾਈ ਰਹੀ। ਸੜਕਾਂ ਤੇ ਵਿਜ਼ਬਿਲਿਟੀ ਬਹੁਤ ਘੱਟ ਸੀ ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਘਟੀ। ਹਾਲਾਂਕਿ ਕੁੱਝ ਸਮੇਂ ਲਈ ਸੂਰਜ ਨਿਕਲਿਆ ਪਰ ਫਿਰ ਸ਼ਾਮ ਹੁੰਦੇ ਤੱਕ ਦੋਬਾਰਾ ਧੁੰਦ ਵਧ ਗਈ।
ਪਿਛਲੇ 4 ਦਿਨਾਂ ਤੋਂ ਘੱਟੋਂ-ਘੱਟ ਤਾਪਮਾਨ 7 ਤੋਂ 8 ਡਿਗਰੀ ਹੁੰਦਾ ਸੀ ਅਤੇ ਵੱਧ ਤੋਂ ਵੱਧ ਤਾਪਮਾਨ 20 ਤੋਂ 22 ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਸ਼ਨੀਵਾਰ ਸਵੇਰ ਦਾ ਤਾਪਮਾਨ 4 ਡਿਗਰੀ ਸੀ ਅਤੇ ਵੱਧੋਂ-ਵੱਧ ਤਾਪਮਾਨ12 ਤੋਂ 14 ਡਿਗਰੀ ਤੱਕ ਹੀ ਪੁੱਜ ਪਾਇਆ। ਠੰਢ ਨੇ ਦੁਬਾਰਾ ਤੋਂ ਉੱਤਰ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ