ਪੰਜਾਬ

punjab

ETV Bharat / city

ਬੰਨ੍ਹ ਟੁੱਟਣ ਕਾਰਨ ਫਿਲੌਰ 'ਚ ਵੜਿਆ ਪਾਣੀ, NDRF ਵੱਲੋਂ ਬਚਾਅ ਕਾਰਜ ਜਾਰੀ - ਪੰਜਾਬ ਵਿੱਚ ਭਾਰੀ ਮੀਂਹ

ਜਲੰਧਰ ਦੇ ਫਿਲੌਰ ਇਲਾਕੇ ਵਿੱਚ ਚਾਰ ਅਲੱਗ-ਅਲੱਗ ਥਾਵਾਂ ਤੋਂ ਪਾਣੀ ਨੇ ਬੰਨ੍ਹ ਤੋੜ ਦਿੱਤਾ ਹੈ। ਬੰਨ੍ਹ ਟੁੱਟਣ ਕਾਰਨ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜ ਗਿਆ ਹੈ। NDRF ਦੀ ਟੀਮ ਅਤੇ ਫ਼ੌਜ ਮੌਕੇ 'ਤੇ ਮੌਜੂਦ ਹੈ ਅਤੇ ਬਚਾਅ ਕਾਰਜ ਜਾਰੀ ਹੈ।

ਜਲੰਧਰ

By

Published : Aug 19, 2019, 10:24 AM IST

Updated : Aug 19, 2019, 10:57 AM IST

ਜਲੰਧਰ:ਪੰਜਾਬ ਵਿਚ ਮੀਂਹ ਪੈਂਣ ਅਤੇ ਭਾਖੜਾ ਡੈਮ ਨੂੰ ਖੋਲਣ ਕਰਕੇ ਸਤਲੁਜ 'ਚ ਪਾਣੀ ਪੱਧਰ ਵਧ ਗਿਆ ਹੈ ਜਿਸ ਨਾਲ ਪੰਜਾਬ 'ਚ ਹੜ ਵਰਗੀ ਸਥਿਤੀ ਬਣ ਗਈ। ਹੁਣ ਪਾਣੀ ਜਲੰਧਰ ਦੇ ਫਿਲੌਰ ਇਲਾਕੇ 'ਚ 4 ਜਗ੍ਹਾ ਤੋਂ ਬੰਨ੍ਹ ਟੁੱਟਣ ਕਾਰਨ ਖੇਤਾਂ ਵਿਚ ਵੜ ਗਿਆ।

ਜਲੰਧਰ

ਜਲੰਧਰ ਦੇ ਫਿਲੌਰ ਇਲਾਕੇ ਵਿੱਚ ਚਾਰ ਅਲੱਗ-ਅਲੱਗ ਜਗ੍ਹਾਂ ਤੋਂ ਪਾਣੀ ਨੇ ਬੰਨ੍ਹ ਤੋੜ ਦਿੱਤਾ ਹੈ। ਬੰਨ੍ਹ ਟੁੱਟਣ ਕਰਕੇ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜ ਗਿਆ ਹੈ। ਸਤਲੁਜ ਨਦੀ ਦਾ ਪਾਣੀ ਲਗਾਤਾਰ ਵਧਣ ਕਰਕੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਸ਼ਾਹਕੋਟ ਅਤੇ ਫਿਲੌਰ ਵਰਗੇ ਇਲਾਕੇ ਦੇ ਲੋਕ ਸਹਿਮੇ ਹੋਏ ਹਨ।

ਲੋਕਾਂ ਦੀਆਂ ਫ਼ਸਲਾਂ ਅਤੇ ਘਰਾਂ ਵਿਚ ਪਾਣੀ ਵੜਨ ਨਾਲ ਨੁਕਸਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਕੇ 'ਤੇ NDRF ਦੀ ਟੀਮ ਨੇ ਆਪਣਾ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਜਲੰਧਰ ਦੇ ਡੀ.ਸੀ. ਅਤੇ ਐੱਸਐੱਸਪੀ ਖ਼ੁਦ ਮੌਕੇ 'ਤੇ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਸਤਲੁਜ ਨਦੀ ਦਾ ਪਾਣੀ ਵੱਧ ਜਾਣ ਕਰਕੇ ਭਾਖੜਾ ਨੰਗਲ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰੋਪੜ 'ਚ ਬੰਨ੍ਹ ਤੋਂ ਪਾਣੀ ਛੱਡਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਇਹ ਪਾਣੀ ਅਗਲੇ ਚੌਵੀ ਘੰਟਿਆਂ ਵਿੱਚ ਜਲੰਧਰ ਵਿੱਚ ਆ ਜਾਏਗਾ ਅਤੇ ਹੁਣ ਜਦ ਪਾਣੀ ਜਲੰਧਰ ਵਿੱਚ ਪਹੁੰਚ ਚੁੱਕਿਆ ਹੈ ਤਾਂ ਇਲਾਕੇ ਵਿੱਚ ਹੜ੍ਹ ਵਰਗੇ ਹਲਾਤ ਬਣ ਗਏ ਹਨ।

Last Updated : Aug 19, 2019, 10:57 AM IST

ABOUT THE AUTHOR

...view details