ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਵੋਟਿੰਗ ਸਵੇਰ 8 ਵਜੇ ਤੋਂ ਜਾਰੀ ਹੈ। ਇਹ ਵੋਟਿੰਗ ਪ੍ਰਕ੍ਰਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਲੋਕਾਂ ’ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਬਾਬਾ ਬਕਾਲਾ ਚ ਵਿਆਹ ਵਾਲੇ ਲਾੜੇ ਨੇ ਪਾਈ ਵੋਟ ਦੱਸ ਦਈਏ ਕਿ ਸੂਬੇ ਭਰ ’ਚ 117 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਪੰਜਾਬ ’ਚ ਹਰ ਕੋਈ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ। ਇਸੇ ਦੇ ਚੱਲਦੇ ਵਿਆਹ ਤੋਂ ਪਹਿਲਾਂ ਵੱਖ ਵੱਖ ਹਲਕਿਆਂ ਤੋਂ ਲਾੜਿਆਂ ਨੇ ਵੋਟ ਪਾਈ। ਹਲਕਾ ਬਾਬਾ ਬਕਾਲਾ ਦੇ ਪਿੰਡ ਨਾਗੋਕੇ ਵਿਖੇ ਸੁਖਰਾਜ ਸਿੰਘ ਵੱਲੋਂ ਵੋਟ ਪਾਈ ਗਈ।
ਭਿੱਖੀਵਿੰਡ ਚ ਵਿਆਹ ਵਾਲੇ ਲਾੜੇ ਨੇ ਪਾਈ ਵੋਟ ਇਸ ਤੋਂ ਇਲਾਵਾ ਭਿੱਖੀਵਿੰਡ ’ਚ ਵੀ ਵਿਆਹ ਤੋਂ ਪਹਿਲਾਂ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਲਾੜੇ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ’ਚ ਲਾੜੇ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਫਿਰੋਜ਼ਪੁਰ ’ਚ ਲਾੜੇ ਨੇ ਪਾਈ ਵੋਟ ਕਾਬਿਲੇਗੌਰ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ।
ਮੈਦਾਨ ਵਿੱਚ 57 ਸਿਆਸੀ ਦਲ
ਉੱਥੇ ਹੀ ਦੂਜੇ ਪਾਸੇ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਨਿਤਰੇ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ਹੈ। ਵੋਟਰਾਂ ਦੀ ਹਾਲਤ ਵੇਖੀਏ ਤਾਂ ਕੁਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।
ਇਹ ਵੀ ਪੜੋ:ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਸਮੇਤ ਪਾਈ ਵੋਟ