ਪੰਜਾਬ

punjab

ETV Bharat / city

ਪੀਜੀਆਈ 'ਚ Mw ਵੈਕਸੀਨ ਦਾ ਸੇਫਟੀ ਟ੍ਰਾਇਲ ਪੂਰਾ

ਕੋਰੋਨਾ ਵਾਇਰਸ ਨੂੰ ਮਾਤ ਦੇਣ ਦੇ ਲਈ ਪੀਜੀਆਈ ਚੰਡੀਗੜ੍ਹ ਵਿੱਚ ਮਾਈਕ੍ਰੋਬੈਕਟੀਰੀਅਮ ਵੈਕਸੀਨ (Mw) ਦੇ ਸ਼ੁਰੂ ਹੋਏ ਟਰਾਇਲ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ।

ਪੀਜੀਆਈ
ਪੀਜੀਆਈ

By

Published : May 3, 2020, 6:01 PM IST

Updated : May 3, 2020, 7:12 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਮਾਤ ਦੇਣ ਦੇ ਲਈ ਪੀਜੀਆਈ ਚੰਡੀਗੜ੍ਹ ਵਿੱਚ ਮਾਈਕ੍ਰੋਬੈਕਟੀਰੀਅਮ ਵੈਕਸੀਨ (Mw) ਦੇ ਸ਼ੁਰੂ ਹੋਏ ਟ੍ਰਾਇਲ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਤਰ੍ਹਾਂ ਦੇ ਕਈ ਪੜਾਆਂ ਤੋਂ ਗੁਜ਼ਰਨ ਤੋਂ ਬਾਅਦ ਹੀ ਇਹ ਤੈਅ ਕੀਤਾ ਜਾ ਸਕੇਗਾ ਕਿ ਇਹ ਵੈਕਸੀਨ ਕੋਰੋਨਾ ਦੇ ਇਲਾਜ ਵਿੱਚ ਕਾਰਗਰ ਹੈ ਜਾਂ ਨਹੀਂ।

ਵੀਡੀਓ

ਚੰਡੀਗੜ੍ਹ ਪੀਜੀਐਮਈਆਰ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਕਿਹਾ ਕਿ ‘ਐਮਡਬਲਿਊ ਵੈਕਸੀਨ’ ਦਵਾਈ ਦਾ ਸੇਫਟੀ ਟ੍ਰਾਇਲ ਪੂਰਾ ਹੋ ਚੁੱਕਾ ਹੈ। ਪਰ ਇਸ ਦਾ ਅਸਲ ਟੈਸਟ ਪੀਜੀਆਈ ਚੰਡੀਗੜ੍ਹ, ਏਮਜ਼-ਦਿੱਲੀ ਅਤੇ ਏਮਜ਼ ਭੋਪਾਲ ਵਿਖੇ 40 ਮਰੀਜ਼ਾਂ ‘ਤੇ ਕੀਤਾ ਜਾਵੇਗਾ।

ਦੱਸ ਦੇਈਏ ਕਿ ਪਿਛਲੇ ਦਿਨੀਂ, ਕੇਂਦਰੀ ਮੈਡੀਕਲ ਅਤੇ ਉਦਯੋਗਿਕ ਖੋਜ ਵੱਲੋਂ ਅਧਿਕਾਰਤ ਐਮ.ਡਬਲਯੂ ਵੈਕਸੀਨ ਦੇ ਮਨੁੱਖੀ ਟ੍ਰਾਇਲ ਨੂੰ ਪੀਜੀਆਈ ਦੀ ਨੈਤਿਕ ਕਮੇਟੀ ਨੇ ਮਨਜ਼ੂਰੀ ਦਿੱਤੀ ਸੀ।

Last Updated : May 3, 2020, 7:12 PM IST

ABOUT THE AUTHOR

...view details