ਚੰਡੀਗੜ੍ਹ:ਪੰਜਾਬ ਵਿੱਚ ਆਪ ਦੀ ਸਰਕਾਰ ਬਣ ਰਹੀ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ 10 ਮੰਤਰੀਆਂ ਨੂੰ ਸਹੁੰ ਚਕਾਈ ਜਾ ਰਹੀ ਹੈ। ਉਥੇ ਹੀ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੀਂ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ (first meeting of the Punjab Cabinet) ਵੀ ਹੋਣ ਜਾ ਰਹੀ ਹੈੈ, ਜੋ ਦੁਪਹਿਰ 2 ਵਜੇ ਹੋਵੇਗੀ।
ਇਹ ਵੀ ਪੜੋ:Punjab's new cabinet: ਅੱਜ ਸਹੁੰ ਚੁੱਕਣਗੇ CM ਮਾਨ ਦੇ 10 ਮੰਤਰੀ
ਦੱਸ ਦਈਏ ਕਿ ਪਹਿਲਾ ਇਹ ਬੈਠਕ ਦੁਪਹਿਰ 12:30 ਵਜੇ ਹੋਣੀ ਸੀ, ਪਰ ਹੁਣ ਇਹ ਦੁਪਹਿਰ 2 ਵਜੇ ਹੋਵੇਗੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚੋਂ ਅੱਜ 10 ਮੰਤਰੀ (Announcement of 10 Cabinet Ministers) ਸਹੁੰ ਚੁੱਕਣਗੇ, ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੀ ਕੈਬਨਿਟ ’ਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਦਾ ਨਵਾਂ ਮੰਤਰੀ ਮੰਡਲ
- ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਹਲਕਾ ਦਿੜ੍ਹਬਾ
- ਗੁਰਮੀਤ ਸਿੰਘ ਮੀਤ ਹੇਅਰ, ਵਿਧਾਨ ਸਭਾ ਹਲਕਾ ਬਰਨਾਲਾ
- ਡਾ. ਬਲਜੀਤ ਕੌਰ, ਵਿਧਾਨ ਸਭਾ ਹਲਕਾ ਮਲੋਟ
- ਹਰਭਜਨ ਸਿੰਘ ਈ. ਟੀ. ਓ., ਵਿਧਾਨ ਸਭਾ ਹਲਕਾ ਜੰਡਿਆਲਾ
- ਡਾ. ਵਿਜੈ ਸਿੰਗਲਾ, ਵਿਧਾਨ ਸਭਾ ਹਲਕਾ ਮਾਨਸਾ
- ਲਾਲ ਚੰਦ ਕਟਾਰੂਚੱਕ, ਵਿਧਾਨ ਸਭਾ ਹਲਕਾ ਭੋਆ
- ਕੁਲਦੀਪ ਸਿੰਘ ਧਾਲੀਵਾਲ, ਵਿਧਾਨ ਸਭਾ ਹਲਕਾ ਅਜਨਾਲਾ
- ਲਾਲਜੀਤ ਸਿੰਘ ਭੁੱਲਰ, ਵਿਧਾਨ ਸਭਾ ਹਲਕਾ ਪੱਟੀ
- ਬ੍ਰਹਮ ਸ਼ੰਕਰ ਜਿੰਪਾ, ਵਿਧਾਨ ਸਭਾ ਹਲਕਾ ਹੁਸ਼ਿਆਰਪੁਰ
- ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ
ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਕਾਫੀ ਸੰਤੁਲਨ ਬਣਾਇਆ ਗਿਆ ਹੈ। ਜਾਤ ਅਧਾਰਤ, ਧਰਮ ਅਧਾਰਤ ਕੈਬਨਿਟ ਤੋਂ ਇਲਾਵਾ ਮਾਲਵੇ ਵਿੱਚੋਂ ਸਰਕਾਰ ਬਣਾਉਣ ਜਿੰਨੇ ਵਿਧਾਇਕ ਜਿੱਤਣ ਦੇ ਬਾਵਜੂਦ ਮਾਝੇ ਤੇ ਦੋਆਬੇ ਦੇ ਲੋਕਾਂ ਦੇ ਪਿਆਰ ਦਾ ਮੁੱਲ ਮੋੜਨ ਲਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ।
ਇਹ ਵੀ ਪੜੋ:ਆਪ ਲਈ ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ ਚੁਣੌਤੀ ਭਰਪੂਰ