ਚੰਡੀਗੜ੍ਹ:ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਧੀਮੀ ਪੈ ਗਈ ਹੈ ਪਰ ਕੋਰੋਨਾ ਦੇ ਨਵੇਂ ਵੈਰੀਅੰਟ ਡੇਲਟਾ ਪਲਸ ਨੇ ਚਿੰਤਾ ਵਧਾ ਦਿੱਤੀ ਹੈ।ਹਰਿਆਣਾ ਦੇ ਫਰੀਦਾਬਾਦ ਵਿਚ ਡੇਲਟਾ ਪਲਸ ਦਾ ਪਹਿਲਾਂ ਕੇਸ ਮਿਲਣ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਕੋਰੋਨਾ ਡੇਲਟਾ ਪਲਸ ਵੇੈਰੀਅੰਟ (Chandigarh Delta Plus Variant) ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ।
35 ਸਾਲਾ ਵਿਅਕਤੀ ਵਿਚ ਮਿਲਿਆ ਡੇਲਟਾ ਪਲਸ ਵੈਰੀਅੰਟ
ਚੰਡੀਗੜ੍ਹ ਦੇ ਮੌਲੀ ਜਾਗਰਾ ਇਲਾਕੇ ਵਿਚ ਰਹਿਣ ਵਾਲੇ 35 ਸਾਲਾ ਵਿਅਕਤੀ ਵਿਚ ਡੇਲਟਾ ਪਲਸ ਵੈਰੀਅੰਟ ਹੋਣ ਦੀ ਪੁਸ਼ਟੀ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਵਿਅਕਤੀ 22 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸਦੇ ਬਾਅਦ ਵਿਅਕਤੀ ਦਾ ਸੈਂਪਲ ਦਿੱਲੀ ਭੇਜਿਆ ਗਿਆ ਸੀ ਉਥੇ ਹੀ ਇਸ ਦੀ ਰਿਪੋਰਟ ਵਿਚ ਡੇਲਟਾ ਪਲਸ ਹੋਣ ਦੀ ਪੁਸ਼ਟੀ ਹੋਈ ਹੈ।ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ।
ਕੀ ਹੈ ਕੋਰੋਨਾ ਦਾ ਨਵਾਂ ਡੇਲਟਾ ਪਲਸ ਵੈਰੀਅੰਟ
ਕੋਰੋਨਾ ਦਾ ਨਵਾਂ ਡੇਲਟਾ ਵੈਰੀਅੰਟ ਸਭ ਤੋਂ ਪਹਿਲਾਂ ਭਾਰਤ ਵਿਚ ਮਿਲਿਆ ਸੀ।ਹੁਣ ਦੂਜੇ ਦੇਸ਼ਾਂ ਵਿਚ ਵੀ ਇਸਦੇ ਕੇਸ ਸਾਹਮਣੇ ਆ ਰਹੇ ਹਨ।ਕੋਰੋਨਾ ਵਾਇਰਸ ਦੇ ਬਦਲਵੇ ਰੂਪ ਦਾ ਨਾਂ ਡੇਲਟਾ ਪਲਸ ਵੈਰੀਅੰਟ ਹੈ।ਇਹ ਵੈਰੀਅੰਟ ਬਹੁਤ ਤੇਜ਼ੀ ਨਾਲ ਫੈਲਦਾ ਹੈ।
ਡੇਲਟਾ ਪਲਸ ਵੈਰੀਅੰਟ ਨਾਲ ਵਧੀ ਚਿੰਤਾ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਧੀਮੀ ਹੀ ਹੋਈ ਸੀ ਹੁਣ ਇਹ ਡੇਲਟਾ ਪਲਸ ਵੈਰੀਅੰਟ ਨੂੰ ਲੈ ਕੇ ਦੇਸ਼ਾਂ ਵਿਚ ਚਿੰਤਾ ਵੱਧ ਗਈ ਹੈ।ਇਸ ਨੂੰ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਰਾਜਧਾਨੀਆਂ ਨੂੰ ਚਿੱਠੀਆਂ ਭੇਜੀਆਂ ਹਨ ਜਿਸ ਵਿਚ ਅਹਿਮ ਨਿਰਦੇਸ਼ ਦਿੱਤੇ ਗਏ ਹਨ।