ਚੰਡੀਗੜ੍ਹ: ਐਤਵਾਰ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਦੀ ਕੋਠੀ ਉੱਤੇ ਗੋਲੀਬਾਰੀ ਕੀਤੀ ਹੈ। ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮਾਂ ਨੇ ਲਾਠੀ ਅਤੇ ਡੰਡੇ ਉੱਤੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਘਰ ਦੇ ਬਾਹਰ ਰੱਖੇ ਸਮਾਨ ਨਾਲ ਭੰਨਤੋੜ ਕੀਤੀ।
ਵਾਰਦਾਤ ਦੀ ਸੂਚਨਾ ਮਿਲਣ ਉੱਤੇ ਮੌਕੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦੋ ਸ਼ੱਕੀਆਂ ਨੂੰ ਕਾਬੂ ਕਰ ਲਿਆ ਹੈ। ਇਸ ਵਾਰਦਾਤ ਵਿੱਚ ਕਿਸੇ ਦੇ ਫੱਟੜ ਹੋਣ ਦੀ ਖ਼ਬਰ ਨਹੀਂ ਹੈ।
ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
ਵਾਰਦਾਤ ਤੋਂ ਥੋੜੀ ਦੇਰ ਪਹਿਲਾਂ ਦੀਪਾ ਦੂਬੇ ਦੇ ਉਪਰੀ ਮੰਜਿਲ ਉੱਤੇ ਕਿਰਾਏ ਉੱਤੇ ਰਹਿਣ ਵਾਲੇ ਜੀਂਦ ਅਤੇ ਹਿਸਾਰ ਦੇ ਦੋ ਨੌਜਵਾਨਾਂ ਸਮੇਤ ਕਮਰੇ ਵਿੱਚ ਮੌਜੂਦ ਸਾਥਿਆਂ ਦੇ ਨਾਲ ਬਹਿਸ ਹੋਣ ਦੀ ਵਜ੍ਹਾ ਤੋਂ ਸਾਰੇ ਪੁਲਿਸ ਸੰਦੇਹ ਦੇ ਵਿੱਚ ਹਨ। ਪੁਲਿਸ ਸਾਰਿਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਦੱਸਿਆ ਕਿ ਉਨ੍ਹਾਂ ਉਪਰੀ ਮੰਜਿਲ ਉੱਤੇ ਹਰਿਆਣਾ ਦੇ ਦੋ ਨੌਜਵਾਨ ਕਿਰਾਏਦਾਰ ਦੇ ਤੌਰ ਉੱਤੇ ਰਹਿੰਦੇ ਹਨ। ਦੋਨੋਂ ਚੰਡੀਗੜ੍ਹ ਵਿੱਚ ਪ੍ਰਾਈਵੇਟ ਕੋਰਸ ਕਰ ਰਹੇ ਹਨ। ਐਤਵਾਰ ਰਾਤ ਉਨ੍ਹਾਂ ਦੇ ਕਮਰੇ ਵਿੱਚ 10 ਤੋਂ 12 ਨੌਜਵਾਨ ਆਏ ਸੀ। ਜਦੋਂ ਦੇਰ ਰਾਤ ਨੂੰ ਉਹ ਨੌਜਵਾਨ ਇੱਕ ਇੱਕ ਕਰਕੇ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਉਹ ਕਿੱਥੋਂ ਦੀ ਆਏ ਹਨ। ਇਸ ਦੌਰਾਨ ਨੌਜਵਾਨਾਂ ਨੇ ਜਵਾਬ ਦੇਣ ਦੀ ਥਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਜਿਸ ਤੋਂ ਬਾਅਦ ਸਾਰੇ ਮੁੰਡੇ ਘਰ ਦੇ ਸਾਹਮਣੇ ਵਾਲੇ ਪਾਰਕ ਵਿੱਚ ਇੱਕਠੇ ਹੋ ਕੇ ਗਾਲਾਂ ਕੱਢਣ ਲੱਗ ਗਏ।
ਦੀਪਾ ਦੂਬੇ ਦੇ ਪਤੀ ਅਤੇ ਵਕੀਲ ਨੇ ਕਿਹਾ ਕਿ ਮਾਮਲਾ ਸ਼ਾਤ ਹੋਣ ਤੋਂ ਬਾਅਦ ਸਾਰੇ ਆਪਣੇ ਕਮਰੇ ਵਿੱਚ ਚਲੇ ਗਏ। ਰਾਤ ਕਰੀਬ 12 ਵਜ ਕੇ 25 ਮਿੰਟ ਉੱਤੇ ਕੁਝ ਅਣਪਛਾਤੇ ਮੁੰਡੇ ਡੰਡੇ ਅਤੇ ਰੌਡ ਲੈ ਕੇ ਘਰ ਦੇ ਬਾਹਰ ਆ ਗਏ। ਜਿਸ ਤੋਂ ਬਾਅਦ ਫਾਈਰਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਕਾਂਗਰਸ ਪ੍ਰਧਾਨ ਦੇ ਘਰ ਵਿੱਚ ਅਣਪਛਾਤੇ ਮੁਲਜ਼ਮਾਂ ਨੇ ਪੰਜ ਵਾਰ ਫਾਈਰਿੰਗ ਕੀਤੀ। ਉੱਥੇ ਪੁਲਿਸ ਦੀ ਜਾਂਚ ਵਿੱਚ ਮੌਕੇ ਉੱਤੇ ਗੋਲੀ ਦੇ ਦੋ ਖੋਖੇ ਬਰਾਮਦ ਕੀਤੇ ਹਨ। ਸਵੇਰੇ ਕਰੀਬ 4.30 ਵਜੇ ਤੱਕ ਪੁਲਿਸ ਦੀ ਟੀਮ ਜਾਂਚ ਕਰਨ ਦੇ ਬਾਅਦ ਵਾਪਸ ਚਲੀ ਗਈ, ਜਦਕਿ ਸੁਰੱਖਿਆ ਦੇ ਮਧੇਨਜ਼ਰ ਕੋਠੀ ਦੇ ਬਾਹਰ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ।