ਚੰਡੀਗੜ੍ਹ:ਸ਼ਹਿਰ ਦੇ ਸੈਕਟਰ 22 ਦੇ ਇੱਕ ਹੋਟਲ ’ਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋ AK-47 ਬੰਦੂਕ ਨਾਲ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਚ ਪੰਜਾਬ ਪੁਲਿਸ ਦਾ ਜਵਾਨ ਜ਼ਖਮੀ ਹੋ ਗਿਆ। ਗੋਲੀ ਪੁਲਿਸ ਮੁਲਾਜ਼ਮ ਦੇ ਢਿੱਡ ਦੇ ਆਰ ਪਾਰ ਹੁੰਦੇ ਹੋਏ ਸ਼ੀਸ਼ੇ ਨੂੰ ਲੱਗ ਕੇ ਨਿਕਲ ਗਈ।
ਮਿਲੀ ਜਾਣਕਾਰੀ ਮੁਤਾਬਿਕ ਸੈਕਟਰ 22 ਦੇ ਹੋਟਲ ਡਾਈਮੰਡ ਪਲਾਜਾ ਚ ਏਕੇ 47 ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਗੋਲੀ ਚੱਲੀ। ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਹੋਟਲ ਚ ਪੰਜਾਬ ਪੁਲਿਸ ਦੇ ਦੋ ਜਵਾਨ ਦੇਰ ਰਾਤ ਲਗਭਗ 1 ਵਜੇ ਪਹੁੰਚੇ ਸੀ। ਸਵੇਰ ਇੱਕ ਕਰਮੀ ਬਾਰਥਰੂਮ ਗਿਆ ਸੀ। ਉਸੇ ਦੌਰਾਨ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਹੈ ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਦੀਪਕ ਦੇ ਰੂਪ ’ਚ ਹੋਈ ਹੈ। ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਤੋਂ ਬਾਅਦ ਇਲਾਕੇ ਦੇ ਡੀਐਸਪੀ ਗੁਰਮੁਖ ਸਿੰਘ ਸਣੇ ਸੈਕਟਰ 17 ਤਾਣਾ ਐਸਐਚਓ ਅਤੇ ਸੈਕਟਰ 22 ਥਾਣਾ ਇੰਚਾਰਜ ਟੀਮ ਦੇ ਨਾਲ ਮੌਕੇ ਪਹੁੰਚੇ। ਫੋਰੇਸਿਕ ਟੀਮ ਨੇ ਵੀ ਘਟਨਾ ਸਥਾਨ ਦੀ ਜਾਂਚ ਕੀਤੀ। ਮੁੱਢਲੀ ਜਾਂਚ ਦੇ ਮੁਤਾਬਿਕ ਪੁਲਿਸਕਰਮੀ ਤੋਂ ਖੁਦ ਹੀ ਗੋਲੀ ਚੱਲੀ ਹੈ। ਦੋਵੇ ਜਵਾਨ ਕਿਸੇ ਵਿਅਕਤੀ ਦੇ ਗਨਮੈਨ ਦੱਸੇ ਜਾ ਰਹੇ ਹਨ।
ਇਹ ਵੀ ਪੜੋ:ਕੈਨੇਡਾ ’ਚ ਪੰਜਾਬ ਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ