ਪੰਜਾਬ

punjab

By

Published : Nov 9, 2020, 3:41 PM IST

ETV Bharat / city

ਪਟਾਕੇ ਮਨੁੱਖੀ ਸਰੀਰ ਸਣੇ ਸਾਡੀ ਧਰਤੀ ਅਤੇ ਪਾਣੀ ਨੂੰ ਕਰਦੇ ਨੇ ਜ਼ਹਿਰੀਲਾ: ਡਾ. ਖਾਈਵਾਲ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਟਾਕਿਆਂ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਪਟਾਕਿਆਂ ਤੋਂ ਫੈਲਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਜ਼ਹਿਰੀਲੀਆਂ ਗੈਸਾਂ ਦਾ ਮਨੁੱਖੀ ਸਰੀਰ ਸਣੇ ਧਰਤੀ ਉੱਪਰ ਕਿਸ ਤਰੀਕੇ ਦਾ ਅਸਰ ਹੁੰਦਾ ਹੈ ਇਸ ਬਾਬਤ ਈਟੀਵੀ ਭਾਰਤ ਨੇ ਪੀਜੀਆਈ ਵਿੱਚ ਪਬਲਿਕ ਹੈਲਥ ਦੇ ਡਾਕਟਰ ਰਵਿੰਦਰ ਖਾਈਵਾਲ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਚੰਡੀਗੜ੍ਹ ਵਿਖੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਟਾਕਿਆਂ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਪਟਾਕਿਆਂ ਤੋਂ ਫੈਲਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਜ਼ਹਿਰੀਲੀਆਂ ਗੈਸਾਂ ਦਾ ਮਨੁੱਖੀ ਸਰੀਰ ਸਣੇ ਧਰਤੀ ਉੱਪਰ ਕਿਸ ਤਰੀਕੇ ਦਾ ਅਸਰ ਹੁੰਦਾ ਹੈ ਇਸ ਬਾਬਤ ਈਟੀਵੀ ਭਾਰਤ ਨੇ ਪੀਜੀਆਈ ਵਿੱਚ ਪਬਲਿਕ ਹੈਲਥ ਦੇ ਡਾਕਟਰ ਰਵਿੰਦਰ ਖਾਈਵਾਲ ਨਾਲ ਖ਼ਾਸ ਗੱਲਬਾਤ ਕੀਤੀ।

ਵੀਡੀਓ

ਪੀਜੀਆਈ ਵਿੱਚ ਪਬਲਿਕ ਹੈਲਥ ਦੇ ਡਾਕਟਰ ਰਵਿੰਦਰ ਖਾਈਵਾਲ ਨੇ ਦੱਸਿਆ ਕਿ ਪਟਾਕਿਆਂ ਦੇ ਕੰਬਸ਼ਨ ਪ੍ਰੋਸੈਸ ਰਾਹੀਂ ਵੱਖ-ਵੱਖ ਰੰਗਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿੱਚੋਂ ਕਾਰਬਨ, ਮੋਨੋ ਆਕਸਾਈਡ, ਕਾਰਬਨ ਡਾਈ ਆਕਸਾਈਡ, ਪੀਐਮ 2.5 ਅਤੇ ਪੀਐਮ 10 ਅਤੇ ਟੌਕਸਿਕ ਮੈਟਲ ਗੈਸਾਂ ਨਿਕਲਦੀਆਂ ਹਨ। ਇਸ ਤੋਂ ਇਲਾਵਾ ਐਲਮੂਨੀਅਮ ਸਫ਼ੈਦ ਕਲਰ ਲਈ ਆਇਰਨ ਸੰਤਰੀ ਰੰਗ ਲਈ ਸੋਡੀਅਮ ਪੀਲੇ ਰੰਗ ਅਤੇ ਕੌਪਰ ਨੀਲੇ ਰੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਵੀਡੀਓ

ਇਸ ਤੋਂ ਇਲਾਵਾ ਲਾਲ ਅਤੇ ਹਰੇ ਰੰਗ ਨੂੰ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਪ੍ਰਦੂਸ਼ਣ ਫੈਲਾਉਂਦੇ ਹਨ ਤਾਂ ਬਾਰਿਸ਼ ਹੋਣ ਤੋਂ ਬਾਅਦ ਇਹ ਪ੍ਰਦੂਸ਼ਣ ਧਰਤੀ ਤੇ ਮੈਟਲ ਪ੍ਰਦੂਸ਼ਣ ਫੈਲਾਉਂਦਾ ਹੈ ਤੇ ਉਸ ਤੋਂ ਬਾਅਦ ਵੇਸਟ ਗੰਦਗੀ ਵਿੱਚ ਮਿਲਣ ਤੋਂ ਬਾਅਦ ਸਾਡੀ ਧਰਤੀ ਅਤੇ ਪਾਣੀ ਨੂੰ ਵੀ ਗੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਸਭ ਤੋਂ ਪਹਿਲਾਂ ਨੱਕ ਰਾਹੀਂ ਮਨੁੱਖੀ ਸਰੀਰ ਉੱਤੇ ਅਸਰ ਕਰਦਾ ਹੈ ਤਾਂ ਉੱਥੇ ਹੀ ਛੋਟੇ ਜਾਂ ਵੱਡੇ ਪਟਾਕੇ ਸਾਡੇ ਕੰਨਾਂ ਉੱਤੇ ਅਸਰ ਪਾਉਂਦੇ ਹਨ ਕਿਉਂਕਿ ਮਨੁੱਖ 70 ਡੈਸੀਬਲ ਤੋਂ ਵੱਧ ਦੇ ਸ਼ੋਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਨ੍ਹਾਂ ਪਟਾਕਿਆਂ ਵਿਚ 140 ਡੈਸੀਬਲ ਤੋਂ ਵੱਧ ਦਾ ਸ਼ੋਰ ਹੁੰਦਾ ਹੈ ਤੇ ਇਸ ਦਾ ਪ੍ਰਭਾਵ ਇੰਨਾ ਜ਼ਿਆਦਾ ਹੁੰਦਾ ਹੈ ਕਿ ਬੰਦੇ ਦੇ ਕੰਨ ਫੱਟ ਵੀ ਸਕਦੇ ਹਨ ਤੇ ਸੁਣਨਾ ਬੰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੀਂਦ ਨਾ ਆਉਣਾ ਵਰਗੀਆਂ ਤਮਾਮ ਬਿਮਾਰੀਆਂ ਵੀ ਮਨੁੱਖੀ ਸਰੀਰ ਨੂੰ ਲੱਗ ਸਕਦੀਆਂ ਹਨ।

ਇਹ ਵੀ ਦੱਸਿਆ ਕਿ ਹਰ ਸਾਲ ਦੀਵਾਲੀ ਤੋਂ ਬਾਅਦ ਪਟਾਕੇ ਚਲਾਉਣ ਕਾਰਨ ਸਭ ਤੋਂ ਵੱਧ ਬੱਚਿਆਂ ਦੇ ਅੰਗ ਜਲਣ ਦੇ ਮਾਮਲੇ ਪੀਜੀਆਈ ਵਿੱਚ ਆਉਂਦੇ ਹਨ। ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹਰ ਕਿਸੇ ਨੂੰ ਜ਼ਿਆਦਾ ਏਤਿਆਦ ਵਰਤਣ ਦੀ ਲੋੜ ਹੈ ਤੇ ਇਸ ਮਹੀਨੇ ਵਿੱਚ ਪ੍ਰਦੂਸ਼ਣ ਆਮ ਦਿਨਾਂ ਤੋਂ ਵਧ ਜਾਂਦਾ ਹੈ ਜਿਨ੍ਹਾਂ ਕਾਰਨ ਦਿਲ ਦੇ ਦੌਰੇ ਸਾਹ ਲੈਣ ਵਿੱਚ ਮੁਸ਼ਕਿਲ ਸਣੇ ਤਮਾਮ ਦਿੱਕਤਾਂ ਦੇ ਮਾਮਲੇ ਆਉਂਦੇ ਹਨ ਤੇ ਐੱਨਜੀਟੀ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਨਾ ਕਰਨਾ ਪਵੇ ਇਸੀ ਕਾਰਨ ਹੀ ਪਟਾਕੇ ਬੈਨ ਕੀਤੇ ਗਏ ਹਨ।

ਡਾ ਰਵਿੰਦਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਹੁਣ ਪਟਾਕੇ ਬੈਨ ਤਾਂ ਕਰ ਦਿੱਤੇ ਗਏ ਹਨ ਪਰ ਇਸ ਨੂੰ ਅਮਲੀ ਰੂਪ ਵਿੱਚ ਜ਼ਮੀਨੀ ਪੱਧਰ ਉੱਤੇ ਇੰਪਲੀਮੈਂਟ ਕਰਵਾਉਣਾ ਵੀ ਪ੍ਰਸ਼ਾਸਨ ਦਾ ਕੰਮ ਹੈ ਤੇ ਸ਼ਹਿਰਾਂ ਦਾ ਆਪਣਾ ਪ੍ਰਦੂਸ਼ਣ ਦਾ ਇਕ ਲੈਵਲ ਹੁੰਦਾ ਹੈ ਪਰ ਇਸ ਸਮੇਂ ਪਰਾਲੀ ਦੇ ਧੂੰਏਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਤੇ ਹਵਾ ਦੀ ਕੁਆਲਿਟੀ ਕਾਫੀ ਖ਼ਰਾਬ ਹੋ ਜਾਂਦੀ ਹੈ ਤੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਹੱਲ ਲੱਭ ਰਹੇ ਨੇ ਜਿਸ ਵਿੱਚ ਸਰਕਾਰਾਂ ਨੂੰ ਵੀ ਕਿਸਾਨਾਂ ਦੀ ਮੱਦਦ ਕਰਨ ਦੀ ਲੋੜ ਹੈ।

ABOUT THE AUTHOR

...view details