ਚੰਡੀਗੜ੍ਹ: ਸੈਕਟਰ 32- ਡੀ ਦੇ ਹਾਉਸ ਨੰ. 3325 'ਚੋਂ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ 3 ਕੁੜੀਆਂ ਦੀ ਮੌਤ ਤੇ 2 ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਦੱਸਣਯੋਗ ਹੈ ਕਿ ਇਹ ਕੋਠੀ ਕੁੜੀਆਂ ਦਾ ਪੀਜੀ ਹੈ ਜਿਥੇ ਕੁੱਲ 30 ਕੁੜੀਆਂ ਰਹਿੰਦੀਆਂ ਹਨ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਪੀਜੀ 'ਚ ਸਿਰਫ਼ 5 ਹੀ ਕੁੜੀਆਂ ਸਨ।
ਮ੍ਰਿਤਕ ਕੁੜੀਆਂ ਦੀ ਪਛਾਣ ਰੀਆ ਵਾਸੀ ਕਪੂਰਥਲਾ, ਪਾਕਸ਼ੀ ਵਾਸੀ ਕੋਟਕਪੁਰਾ, ਮੁਸਕਾਨ ਵਾਸੀ ਹਿਸਾਰ ਵਜੋਂ ਹੋਈ ਹੈ। ਜ਼ਖ਼ਮੀ ਕੁੜੀਆਂ ਦੀ ਪਛਾਣ ਜੈਸਮੀਨ ਤੇ ਫ਼ਾਮੀਨਾ ਵਜੋਂ ਹੋਈ ਹੈ। ਇਨ੍ਹਾਂ ਕੁੜੀਆਂ ਦੀ ਉਮਰ 17 ਤੋਂ 22 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ।