ਪੰਜਾਬ

punjab

ETV Bharat / city

ਸੁਖਬੀਰ ਸਿੰਘ ਬਾਦਲ ’ਤੇ FIR ਦਰਜ - ਸੁਖਬੀਰ ਸਿੰਘ ਬਾਦਲ

ਸਰਕਾਰੀ ਕੰਮਕਾਜ ਵਿੱਚ ਦਖਲ ਦੇਣ ਕਾਰਨ ਸੁਖਬੀਰ ਸਿੰਘ ਬਾਦਲ ’ਤੇ ਪਰਚਾ ਦਰਜ ਕੀਤਾ ਗਿਆ ਹੈ।

ਸੁਖਬੀਰ ਸਿੰਘ ਬਾਦਲ ’ਤੇ FIR ਦਰਜ
ਸੁਖਬੀਰ ਸਿੰਘ ਬਾਦਲ ’ਤੇ FIR ਦਰਜ

By

Published : Jul 1, 2021, 8:43 PM IST

Updated : Jul 1, 2021, 10:56 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਗਈ ਹੈ। ਮਾਈਨਿੰਗ ਮਾਮਲੇ ਸਬੰਧੀ ਸਰਕਾਰੀ ਕੰਮਕਾਜ ਵਿੱਚ ਦਖ਼ਲ ਦੇਣ ਲਈ ਪਰਚਾ ਦਰਜ ਕੀਤਾ ਗਿਆ ਹੈ।

ਸੁਖਬੀਰ ਸਿੰਘ ਬਾਦਲ ’ਤੇ FIR ਦਰਜ
ਸੁਖਬੀਰ ਸਿੰਘ ਬਾਦਲ ’ਤੇ FIR ਦਰਜ

ਇਹ ਵੀ ਪੜੋ: ਯੂ.ਪੀ ਤੋਂ ਪੰਜਾਬ 'ਚ ਹੋ ਰਹੀ ਸੀ ਬਾਲ ਮਜ਼ਦੂਰੀ ਲਈ ਬੱਚਿਆ ਦੀ ਸਪਲਾਈ, GRP ਨੇ 32 ਬੱਚੇ ਰੇਲ ਵਿਚੋਂ ਉਤਾਰੇ

ਉਥੇ ਹੀ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾਂ ਸਾਧਦੇ ਕਿਹਾ ਹੈ ਕਿ ਮਾਈਨਿੰਗ ’ਤੇ ਠੱਗ ਪਾਉਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮਾਈਨਿੰਹ ਮਾਫੀਆ ਦਾ ਦਿੱਲੋਂ ਸਾਧ ਦਿੱਤਾ ਤੇ ਆਪਣਾ ਵਾਅਦਾ ਪੂਰਾ ਕੀਤਾ।

ਕੀ ਸੀ ਮਾਮਲਾ ?

ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਦੇ ਕੰਢੇ ’ਤੇ ਰੇਡ ਕੀਤੀ ਸੀ ਜਿਥੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਨਾਜਾਇਜ਼ ਮਾਇਨਿੰਗ ਕਰਵਾਈ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੰਦੇ ਮਾਇਨਿੰਗ ਵਿਭਾਗ ਨੇ ਕਿਹਾ ਸੀ ਕਿ ਇਹ ਮਾਇਨਿੰਗ ਨਾਜਾਇਜ਼ ਨਹੀਂ ਜਾਇਜ਼ ਹੈ ਜੋ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋ ਰਹੀ ਹੈ ਜਿਸ ਕਾਰਨ ਸਰਕਾਰੀ ਕੰਮਕਾਜ ਵਿੱਚ ਦਖਲ ਦੇਣ ਕਾਰਨ ਸੁਖਬੀਰ ਸਿੰਘ ਬਾਦਲ ’ਤੇ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼

Last Updated : Jul 1, 2021, 10:56 PM IST

ABOUT THE AUTHOR

...view details