ਪੰਜਾਬ

punjab

ETV Bharat / city

ਕੈਪਟਨ ਦੇ ਕਹਿਣ 'ਤੇ ਸਿਮਰਜੀਤ ਬੈਂਸ 'ਤੇ ਹੋਈ ਐੱਫ਼ਆਈਆਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਲੈ ਕੇ ਕਿਹਾ ਕਿ ਡੀਸੀ ਨਾਲ ਬਦਸਲੂਕੀ ਦੀ ਵੀਡੀਓ ਵੇਖਣ ਤੋਂ ਬਾਅਦ ਉਨ੍ਹਾਂ ਨੇ ਹੀ ਬੈਂਸ ਖ਼ਿਲਾਫ਼ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਸਨ। ਕੈਪਟਨ ਨੇ ਕਿਹਾ ਕਿ ਉਹ ਡੀਸੀ ਦੇ ਨਾਲ ਖੜ੍ਹੇ ਹਨ ਤੇ ਆਪਣੇ ਅਫ਼ਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਫ਼ੋਟੋ।

By

Published : Sep 9, 2019, 7:56 PM IST

ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਡੀਸੀ ਨਾਲ ਬਦਸਲੂਕੀ ਕਰਨ 'ਤੇ ਉਨ੍ਹਾਂ ਦੇ ਹੁਕਮਾਂ ਤੋਂ ਬਾਅਦ ਹੀ FIR ਦਰਜ ਕੀਤੀ ਗਈ ਹੈ। ਕੈਪਟਨ ਨੇ ਕਿਹਾ ਕਿ ਡੀਸੀ ਨਾਲ ਬਦਸਲੂਕੀ ਦੀ ਵਾਇਰਲ ਵੀਡੀਓ ਵੇਖਣ ਤੋਂ ਬਾਅਦ ਹੀ ਬੈਂਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕੈਪਟਨ ਨੇ ਬੈਂਸ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਉਹ ਡੀਸੀ ਦੇ ਨਾਲ ਖੜ੍ਹੇ ਹਨ ਤੇ ਆਪਣੇ ਅਫ਼ਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਵੀਡੀਓ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇੱਕ ਪਾਸੇ ਤਾਂ ਪੀੜਤ ਪਰਿਵਾਰਾਂ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ ਅਤੇ ਦੂਜੇ ਪਾਸੇ ਜਦੋਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਲਾਸ਼ ਨਹੀਂ ਮਿਲੀ ਜਿਸ ਕਾਰਨ ਉਹ ਗੁਰਦਾਸਪੁਰ ਦੇ ਡੀਸੀ ਕੋਲ ਗਏ ਤਾਂ ਡੀਸੀ ਨੇ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ। ਇਸ ਕਾਰਨ ਡਿਪਟੀ ਕਮਿਸ਼ਨਰ ਨਾਲ ਤਿੱਖੀ ਨੋਕ-ਝੋਕ ਹੋ ਗਈ ਸੀ। ਕੈਪਟਨ ਨੇ ਬੈਂਸ 'ਤੇ ਇਹ ਖੁਲਾਸਾ ਮੋਹਾਲੀ ਵਿਖੇ ਸਾਈਬਰ ਸੈੱਲ 'ਚ ਡਿਜੀਟਲ ਟ੍ਰੇਨਿੰਗ, ਇਵੈਸਟੀਗੇਸ਼ਨ ਐਂਡ ਐਨਾਲਿਸਿਸ ਸੈਂਟਰ ਦਾ ਉਦਘਾਟਨ ਕਰਨ ਦੌਰਾਨ ਕੀਤਾ ਹੈ।

ਬੈਂਸ ਦਾ ਕੈਪਟਨ 'ਤੇ ਨਿਸ਼ਾਨਾ, ਕਿਹਾ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ

ABOUT THE AUTHOR

...view details