ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੰਡੀਆਂ ਜਾ ਰਹੀਆਂ ਵਿਧਾਨ ਸਭਾ ਲਈ ਟਿਕਟਾਂ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਲੂਕਾ ਦਾ ਕਹਿਣਾ ਹੈ ਕਿ ਟਿਕਟਾਂ ਵੰਡਣ ਵਾਸਤੇ ਚੋਣ ਬੋਰਡ ਬਣਾਉਣਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮੌੜ ਮੰਡੀ ਹਲਕੇ ਤੋਂ ਜੇਕਰ ਉਮੀਦਵਾਰ ਹੋਣਗੇ ਤਾਂ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਿਲੇਗਾ। ਮਲੂਕਾ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੇ ਜੋ ਵੀ ਸਰਵੇ ਹੋਏ ਹਨ ਉਨ੍ਹਾਂ ਵਿੱਚ ਮੌੜ ਮੰਡੀ ਤੋਂ ਮੇਰਾ ਹੀ ਹੱਥ ਉੱਤੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋੜ ਤੋਂ ਜਗਮੀਤ ਬਰਾੜ ਨੂੰ ਉਮੀਦਵਾਰ ਐਲਾਨੀਆ ਗਿਆ ਹੈ ਤੇ ਉਹ ਉਸ ਸੀਟ ਤੋਂ ਸਰਵੇ ਮੁਤਾਬਿਕ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੀ ਮੈਨੂੰ ਕਿਹਾ ਸੀ ਕਿ ਤੁਸੀਂ ਰਾਮਪੁਰਾ ਛੱਡ ਕੇ ਮੌੜ ਤੋਂ ਚੋਣ ਦੀ ਤਿਆਰੀ ਖਿੱਚੋ,ਜਨਮੇਜਾ ਸਿੰਘ ਸੇਖੋਂ ਵੱਲੋਂ ਦੋ ਮੀਟਿੰਗਾਂ ਵੀ ਕਰਵਾਈਆਂ ਗਈਆਂ ਇਸ ਹਲਕੇ 'ਚ ਤੇ ਉਸ ਦੌਰਾਨ ਵੀ ਕਿਹਾ ਗਿਆ ਸੀ ਇਹ ਸਿਕੰਦਰ ਸਿੰਘ ਮਲੂਕਾ ਹੀ ਤੁਹਾਡੇ ਅਗਲੇ ਉਮੀਦਵਾਰ ਹੋਣਗੇ ਅਤੇ ਉਸ ਤੋਂ ਬਾਅਦ ਹੀ ਮੈਂ ਮੋੜ ਗਿਆ ਸੀ ਅਤੇ ਹੁਣ ਉਥੋਂ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇ ਦਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਰਾਮਪੁਰਾ ਫੂਲ ਤੋਂ ਤਾਂ ਚੋਣ ਨਹੀਂ ਲੜਾਂਗਾ ੳੁਥੋਂ ਮੇਰਾ ਮੁੰਡਾ ਹੀ ਲੜੇਗਾ ਪਰ ਜੇ ਮੈਨੂੰ ਕਿਤੇ ਹੋਰ ਕਹਿਣਗੇ ਤਾਂ ਮੈਂ ਦੇਖਾਂਗਾ ਜੇ ਮੇਰੇ ਵਾਸਤੇ ਸੇਫ ਸੀਟ ਹੋਈ ਤਾਂ ਹੀ ਮੈਂ ਚੋਣ ਲੜਾਂਗਾ, ਨਹੀਂ ਤਾਂ ਨਹੀਂ।
ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਟਾਂ ਦੀ ਵੰਡ ਕਰ ਰਹੇ ਹਨ ਉਸ ਉਪਰ ਬੋਲਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜ਼ਰੂਰੀ ਦਾ ਹੁੰਦਾ ਹੈ ਕਿ ਪਹਿਲਾਂ ਜ਼ਿਲ੍ਹਾ ਦੀਆਂ ਇਕਾਈਆਂ ਨਾਲ ਗੱਲਬਾਤ ਕੀਤੀ ਜਾਵੇ ,ਉਸ ਤੋਂ ਬਾਅਦ ਕੋਰ ਕਮੇਟੀ ਵਿੱਚ ਡਿਸਕਸ ਹੋਵੇ, ਜਿਹੜੇ ਬੰਦੇ ਜਿੱਤ ਸਕਦੇ ਹਾਂ ਜਿਨ੍ਹਾਂ ਦੀ ਪਾਰਟੀ ਵਿੱਚ ਕੁਰਬਾਨੀ ਹੈ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਸ ਤਰੀਕੇ ਨਾਲ ਫ਼ਾਇਦਾ ਹੁੰਦਾ ਹੈ ਜੇ ਇਉਂ ਹੀ ਦਿੱਤੀਆਂ ਜਾਣ ਤਾਂ ਪਾਰਟੀ ਦਾ ਨੁਕਸਾਨ ਹੁੰਦਾ।