ਪੰਜਾਬ

punjab

ETV Bharat / city

ਜਾਣੋ ਨਵਜੋਤ ਸਿੱਧੂ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣਗੀਆਂ ? - ਰਾਹੁਲ ਗਾਂਧੀ

ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਜ਼ੁਬਾਨੀ ਜੰਗ ਨੇ ਵੀ ਅੱਜ ਇੱਕ ਮੀਟਿੰਗ ਦਾ ਰੂਪ ਧਾਰ ਲਿਆ। ਇਸ ਤੋਂ ਬਾਅਦ ਸਿੱਧੂ ਸਾਹਸਣੇ 5 ਵੱਡੀਆ ਚੁਣੋਤੀਆਂ ਹਨ।

ਜਾਣੋ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣਗੀਆਂ
ਜਾਣੋ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣਗੀਆਂ

By

Published : Jul 23, 2021, 4:59 PM IST

ਚੰਡੀਗੜ੍ਹ :ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਜ਼ੁਬਾਨੀ ਜੰਗ ਨੇ ਵੀ ਅੱਜ ਇੱਕ ਮੀਟਿੰਗ ਦਾ ਰੂਪ ਧਾਰ ਲਿਆ। ਕੈਪਟਨ ਵੱਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਪੰਜਾਬ ਭਵਨ ਵਿੱਚ ਚਾਹ ਪਿਲਾਈ ਗਈ।

ਇਸ ਤੋਂ ਬਾਅਦ ਸਿੱਧੂ ਦੀ ਤਾਜਪੋਸ਼ੀ ਹੋਈ। ਜਿਸ ਤਰੀਕੇ ਨਾਲ ਪਹਿਲਾਂ ਕੈਪਟਨ ਅਤੇ ਸਿੱਧੂ ਵਿੱਚਾਲੇ ਤਲਖੀ ਵੇਖਣ ਨੂੰ ਮਿਲਦੀ ਸੀ ਅਤੇ ਅੱਜ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਕਾਂਗਰਸ ਪਾਰਟੀ ਵਿੱਚ ਸਭ ਕੁੱਝ ਠੀਕ ਚੱਲ ਰਿਹਾ ਹੈ। ਪੰਜਾਬ ਵਿੱਚ ਕੁੱਝ ਕੁ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣਿਆ ਹਨ ਅਤੇ ਸਿੱਧੂ ਦੇ ਸਾਹਮਣੇ ਬਹੁਤ ਸਾਰਿਆ ਚੁਣੌਤੀਆਂ ਹਨ।

ਅਮਰਿੰਦਰ ਸਿੰਘ ਦੇ ਨਾਲ ਪਵੇਗਾ ਤੁਰਨਾ

ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲਣਾ ਪਏਗਾ, ਹਾਲਾਂਕਿ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਤਾਜਪੋਸ਼ੀ ਸਮਾਗਮ ਵਿੱਚ ਇਕੱਠੇ ਬੈਠੇ ਦਿਖਾਈ ਦਿੱਤੇ ਸਨ, ਪਰ ਪਿਛਲੇ ਸਮੇਂ ਵਿੱਚ ਇਹ ਸਪੱਸ਼ਟ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਅੰਦਰੋਂ ਪਸੰਦ ਨਹੀਂ ਕਰਦੇ ਅਤੇ ਚੋਣਾਂ ਨੇੜੇ ਹਨ ਅਤੇ ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਨਾਲ ਪ੍ਰਧਾਨ ਵਜੋਂ ਨਹੀਂ ਚੱਲਣਗੇ ਤਾਂ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ ਹਨ ਪਰ ਲੋਕਾਂ ਲਈ ਕੰਮ ਸਰਕਾਰ ਨੂੰ ਕਰਨਾ ਹੁੰਦਾ ਹੈ ਜਿਸ ਦੀ ਵਾਗਡੋਰ ਇਸ ਸਮੇਂ ਕੈਪਟਨ ਦੇ ਹੱਥ ਵਿੱਚ ਹੈ।

ਹਾਈਕਮਾਂਡ ਦੇ 18 ਨੁਕਤਿਆਂ 'ਤੇ ਕੰਮ ਕਰਨਾ

ਪ੍ਰਧਾਨ ਬਣਨ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੁਆਰਾ ਇਹ ਕਿਹਾ ਗਿਆ ਸੀ ਕਿ ਉਹ ਹਾਈ ਕਮਾਨ ਦੇ 18 ਨੁਕਤਿਆਂ 'ਤੇ ਕੰਮ ਕਰਨਗੇ। ਇਸ ਲਈ ਵੱਡੀ ਚੁਣੌਤੀ ਇਹ ਹੋਵੇਗੀ ਬੇਅਦਬੀ ਦਾ ਮੁੱਦਾ ਜਾਂ ਬਿਜਲੀ ਸਮਝੋਤੇ ਰੱਦ ਕਰਨ ਲਈ ਕੈਪਟਨ ਨੂੰ ਨਜ਼ਰ ਆਏ ਹਨ। ਪੰਜਾਬ ਦਾ ਹਰ ਵਿਅਕਤੀ ਨਜ਼ਰ ਰੱਖੇ ਹੋਏ ਹੈ ਕਿ ਕਾਂਗਰਸ ਨੇ ਸਾਲ 2017 ਵਿੱਚ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ ਹਨ। ਹੁਣ ਹਾਈਕਮਾਂਡ ਦੇ ਆਦੇਸ਼ਾਂ ਤੋਂ ਬਾਅਦ ਵੀ ਪੂਰੇ ਕੀਤੇ ਜਾਣਗੇ ਕੀ ਨਹੀਂ।

ਪਾਰਟੀ ਧੜੇਬੰਦੀ ਨੂੰ ਕਿਵੇਂ ਕਰਨਗੇਂ ਦੂਰ

ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਇਕ ਹੋਰ ਵੱਡੀ ਚੁਣੌਤੀ ਇਹ ਹੈ ਕਿ ਅੱਜ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਬਹੁਤ ਸਾਰੇ ਧੜੇ ਵੇਖੇ ਗਏ ਹਨ, ਜਿਥੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੀ ਲੜਾਈ ਸਾਫ ਦਿਖਾਈ ਦਿੱਤੀ। ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੋਵੇਂ ਵੱਖ ਚੱਲਦੇ ਹਨ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਗਰੁੱਪ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਲੀਡਰ ਵੱਖ-ਵੱਖ ਚਲਦੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਨਵਜੋਤ ਸਿੰਘ ਸਿੱਧੂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿ ਕਿਵੇਂ ਇਨ੍ਹਾਂ ਧੜਿਆਂ ਨੂੰ ਨਾਲ ਲੈ ਕੇ ਕਿਵੈਂ ਚਲਣਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੇ ਐਲਾਨ ਤੋਂ ਬਾਅਦ, ਨਵਜੋਤ ਸਿੰਘ ਸਿੱਧੂ ਖ਼ੁਦ ਕਈ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਵਿੱਚ ਗਏ ਅਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬਿਠਾਉਂਦੇ ਵੇਖੇ ਗਏ, ਪਰ ਕੀ ਉਹ ਚੋਣਾਂ ਤੱਕ ਸਾਰਿਆਂ ਨੂੰ ਇਕੱਠੇ ਕਰ ਸਕਣਗੇ।

18 ਨੁਕਤਿਆਂ 'ਤੇ ਕੰਮ ਕਰਨਾ ਨਹੀਂ ਹੋਵੇਗਾ ਆਸਾਨ

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਦੇ ਹੀ ਇਹ ਕਿਹਾ ਗਿਆ ਹਾਈਕਮਾਂਡ ਵੱਲੋਂ ਪੰਜਾਬ ਸੰਬੰਧੀ ਦਿੱਤੇ 18 ਨੁਕਤਿਆਂ ‘ਤੇ ਕੰਮ ਕਰਨਗੇ। ਅਜਿਹੇ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੰਮ ਕਰਨ ਲਈ ਸਰਕਾਰ ਸਮਰਥਨ ਜ਼ਰੂਰੀ ਹੈ। ਕਿਉਂਕਿ ਸਿੱਧੂ ਪ੍ਰਧਾਨ ਉਹ ਪਾਰਟੀ ਚਲਾ ਸਕਦੇ ਹਨ ਅਤੇ ਸਰਕਾਰ ਚਲਾਉਣ ਦੀ ਤਾਕਤ ਨਹੀਂ ਹੈ। ਅਜਿਹੇ ਵਿੱਚ ਬੇਅਦਬੀ ਦਾ ਮੁੱਦਾ ਹੋਵੇ ਜਾਂ ਬਿਜਲੀ ਸਮਝੋਤੇ ਰੱਦ ਕਰਨ ਦੀ ਗੱਲ ਹੋਵੇ। ਇਹ ਵੱਡਾ ਸਵਾਲ ਹੈ ਕਿ ਪਿਛਲੇ 4 ਸਾਲਾਂ ਵਿੱਚ ਕੰਮ ਨਹੀਂ ਹੋਏ ਹਨ ਕਿ ਇਹ ਹੁਣ 6 ਮਹੀਨਿਆਂ ਕਿਵੇਂ ਪੁਰੇ ਹੋ ਸਕਦੇ ਹਨ।

ਵਿਰੋਧੀ ਧਿਰ ਦਾ ਸਾਹਮਣਾ

ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਸਾਹਮਣੇ ਆਪਣਿਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ ਹੈ, ਉਥੇ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਜਾ ਰਹੇ ਹਨ। ਜਿਸ ਵਿੱਚ ਆਮ ਆਦਮੀ ਦੀ ਮੁਫਤ ਬਿਜਲੀ ਦੇਣ ਦਾ ਵਾਅਦਾ ਹੈ। ਪਾਵੇਂ ਕੇਂਦਰ ਸਰਕਾਰ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਦਿੱਤੀ ਗਈ ਕੁਰਬਾਨੀ ਦਾ ਮਸਲਾ ਹੈ। ਅਜਿਹੀ ਸਥਿਤੀ ਵਿੱਚ ਇੱਕ ਅਜਿਹੀ ਰਣਨੀਤੀ ਤਿਆਰ ਕਰਨਾ ਕਿ ਕਿਵੇਂ ਆਪਣੀ ਪਾਰਟੀ ਦੇ ਸਾਥਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਸ਼ਕੇ ਸ਼ੁੜਾਏ ਜਾ ਸਕਣ।

ਇਹ ਵੀ ਪੜ੍ਹੋਂ :ਸਿੱਧੂ ਦੀ ਸਟੇਜ ਤੋਂ ਜਾਖੜ ਦੇ Bouncer !

ABOUT THE AUTHOR

...view details