ਚੰਡੀਗੜ੍ਹ:ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ, ਜਿਨ੍ਹਾਂ ਨੇ ਲੋਕਾਂ ਦੇ ਮੋਢਿਆ ’ਤੇ ਮਹਿੰਗਾਈ ਦਾ ਭਾਰ ਹੋ ਵੀ ਜਿਆਦਾ ਵਧਾ ਦਿੱਤਾ ਹੈ।
ਇਨ੍ਹਾਂ ਵਧੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਹੀ ਲੋਕਾਂ ਦਾ ਸਬਜ਼ੀਆਂ ਅਤੇ ਗੈਸ ਸਿਲੰਡਰ ਦੇ ਵਧੇ ਰੇਟਾਂ ਕਾਰਨ ਬਜਟ ਵਿਗੜਿਆ ਹੋਇਆ ਹੈ ਉੱਥੇ ਹੀ ਹੁਣ ਉਨ੍ਹਾਂ ’ਤੇ ਤੇਲ ਦੀ ਮਾਰ ਵੀ ਝਲਣੀ ਪੈ ਰਹੀ ਹੈ।
ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 61 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 30 ਪੈਸੇ ਹੈ। ਦੱਸ ਦਈਏ ਕਿ ਜਲੰਧਰ ’ਚ ਤੇਲ ਦੀਆਂ ਕੀਮਤਾਂ ’ਚ ਕੁਝ ਪੈਸੇ ਫਰਕ ਪਿਆ ਹੈ। ਜਿਸ ਦਾ ਅਸਰ ਲੋਕਾਂ ਦੀਆਂ ਜੇਬਾਂ ’ਤੇ ਪਵੇਗਾ।