ਪੰਜਾਬ

punjab

ETV Bharat / city

ਕਿੰਨੇ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਵਿੱਤ ਮੰਤਰੀ ਦੱਸਣ: ਮਾਣੂਕੇ - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ

ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਨਿੱਜੀ ਕਾਲਜਾਂ ਵੱਲੋਂ ਦਲਿਤ ਵਿਦਿਆਰਥੀਆਂ ਦੀ ਰੋਕੀ ਗਈ ਡਿਗਰੀਆਂ ਬਾਬਤ ਮੁਲਾਕਾਤ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ।

ਕਿੰਨੇ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਵਿੱਤ ਮੰਤਰੀ ਦੱਸਣ : ਮਾਣੂੰਕੇ
ਕਿੰਨੇ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਵਿੱਤ ਮੰਤਰੀ ਦੱਸਣ : ਮਾਣੂੰਕੇ

By

Published : Jan 22, 2021, 6:34 PM IST

ਚੰਡੀਗੜ੍ਹ: ਨਿੱਜੀ ਕਾਲੇਜਾਂ ਨੇ ਦਲਿਤ ਵਿਦਿਆਰਥੀਆਂ ਦੀ ਡਿਗਰੀਆਂ ਰੋਕੀਆਂ ਹੋਈਆਂ ਹਨ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਹਲਚਲ ਛਿੜੀ ਹੋਈ ਹੈ। ਆਪ ਵਿਧਾਇਕਾਂ ਦਾ ਇੱਕ ਵਫ਼ਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ 'ਤੇ ਪਹੁੰਚਿਆ ਪਰ ਮੰਤਰੀ ਵੱਲੋਂ ਸਮਾਂ ਦੇਣ ਤੋਂ ਬਾਅਦ ਵੀ ਉਨ੍ਹਾਂ ਨੂੰ ਘਰ ਦੇ ਅੰਦਰ ਦਾਖਿਲ ਨਹੀਂ ਹੋਣ ਦਿੱਤਾ ਗਿਆ।

ਕਿੰਨੇ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਵਿੱਤ ਮੰਤਰੀ ਦੱਸਣ : ਮਾਣੂੰਕੇ

ਅਸੀਂ ਲੋਕਾਂ ਦੀ ਆਵਾਜ਼ ਚੁੱਕਣ ਆਏ

  • ਆਪ ਦੇ ਵਿਧਾਇਕ ਸਰਬਜੀਤ ਮਾਣੂਕੇ ਸਣੇ ਰਿਟਾਇਰਡ ਜਸਟਿਸ ਜੋਰਾ ਸਿੰਘ ਵਿੱਤ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਂ ਮਿਲਣ ਦੇ ਬਾਅਦ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
  • ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਤਿੰਨ ਦਿਨਾਂ ਦੇ ਅੰਦਰ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਦਵਾਉਣਗੇ ਪਰ ਇਸ ਗੱਲ ਨੂੰ ਹਫ਼ਤਾ ਹੋ ਗਿਆ ਹੈ ਤੇ ਉਹ ਇਹ ਕਰਨ 'ਚ ਨਾਕਾਮ ਹਨ।
  • ਉਨ੍ਹਾਂ ਨੇ ਕਿਹਾ ਕਿ ਵਿਦਿਆਰਥਿਆਂ ਨੂੰ ਡਿਗਰੀ ਨਾ ਮਿਲਣ ਕਰਕੇ ਉਹ ਧੱਕੇ ਖਾ ਰਹੇ ਹਨ। ਜਦੋਂ ਤੱਕ ਉਹ ਜਾਵਾਬ ਨਹੀਂ ਦਿੰਦੇ ਅਸੀਂ ਬਾਹਰ ਬੈਠੇ ਰਹਾਂਗੇ।
  • ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਆਏ ਹਾਂ ਤੇ ਅਸੀਂ ਸਵਾਲ ਕਰਕੇ ਹੀ ਪਰਤਾਂਗੇ।

ABOUT THE AUTHOR

...view details