ਪੰਜਾਬ

punjab

ETV Bharat / city

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸੇ ਪੰਜਾਬ ਦੇ ਆਰਥਿਕ ਹਾਲਾਤ - ਮਨਪ੍ਰੀਤ ਸਿੰਘ ਬਾਦਲ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰੋਫੈਸ਼ਨਲ ਟੈਕਸ ਲਾਇਆ ਗਿਆ ਸੀ ਉਸ ਨਾਲ ਇਸ ਵਾਰ ਉਮੀਦ ਹੈ ਕਿ ਸਰਕਾਰ ਨੂੰ 200 ਕਰੋੜ ਰੁਪਇਆ ਮਿਲੇਗਾ।

ਮਨਪ੍ਰੀਤ ਸਿੰਘ ਬਾਦਲ
ਮਨਪ੍ਰੀਤ ਸਿੰਘ ਬਾਦਲ

By

Published : Jan 10, 2021, 9:30 AM IST

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਸੀ। ਉਸ ਵੇਲੇ ਪੰਜਾਬ ਦੀ ਆਰਥਿਕ ਸਥਿਤੀ ਕਾਫੀ ਮਾੜੀ ਸੀ। ਪੰਜਾਬ ਓਵਰਡਰਾਫਟ 'ਤੇ ਰਿਹਾ, ਪਹਿਲੇ ਸਾਲ 100 ਦਿਨ ਅਤੇ ਦੂਜੇ ਸਾਲ 63 ਦਿਨ ਅਤੇ ਇਸ ਵਾਰ ਇੱਕ ਵੀ ਦਿਨ ਪੰਜਾਬ ਓਵਰਡਰਾਫਟ 'ਤੇ ਨਹੀਂ ਗਿਆ। ਇਹ ਸਭ ਕੁਝ ਸੰਭਵ ਤਾਂ ਹੋ ਸਕਦਾ ਹੈ ਜਦੋਂ ਅਸੀਂ ਆਪਣੀ ਆਮਦਨ ਵਧਾਈ ਤੇ ਖ਼ਰਚੇ ਘੱਟ ਕੀਤੇ।

ਸ਼ਰਾਬ ਦੀ ਬੋਤਲ 'ਤੇ ਕੋਵਿੰਡ ਸੈੱਸ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰੋਫੈਸ਼ਨਲ ਟੈਕਸ ਲਾਇਆ ਗਿਆ ਸੀ ਉਸ ਨਾਲ ਇਸ ਵਾਰ ਉਮੀਦ ਹੈ ਕਿ ਸਰਕਾਰ ਨੂੰ 200 ਕਰੋੜ ਰੁਪਇਆ ਮਿਲੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸ਼ਰਾਬ ਦੀ ਬੋਤਲ ਤੇ ਕੋਵਿਡ ਸੈੱਸ ਲਾਇਆ ਗਿਆ ਸੀ ਜਿਸ ਤੋਂ ਨੌ ਮਹੀਨਿਆਂ ਦੇ ਵਿੱਚ ਸਰਕਾਰ ਨੂੰ 145 ਕਰੋੜ ਰੁਪਿਆ ਮਿਲੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੋਨ ਟੈਕਸ ਰੈਵੇਨਿਊ ਵੀ ਸਰਕਾਰ ਨੂੰ ਮਿਲਿਆ। ਸਰਕਾਰ ਨੇ ਆਪਣੇ ਹੋਰ ਸਰੋਤਾਂ ਤੋਂ ਵੀ ਪੈਸਾ ਇਕੱਠਾ ਕੀਤਾ।

ਆਮਦਨ ਵਿੱਚ ਇਸ ਤਰੀਕੇ ਹੋਇਆ ਵਾਧਾ

ਕਿੱਥੋਂ-ਕਿੱਥੋਂ ਸਰਕਾਰ ਨੇ ਖਰਚੇ ਘਟਾਏ ਇਸ ਬਾਰੇ ਗੱਲ ਕਰਦੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਉੱਥੇ ਹੀ ਕਈ ਥਾਵਾਂ 'ਤੇ ਵਾਧੂ ਖਰਚੇ ਹੋ ਰਹੇ ਸਨ ਉਸ ਨੂੰ ਵੀ ਘਟਾਇਆ। ਪੰਜਾਬ ਸਰਕਾਰ ਦੇ ਜਿਹੜੇ ਦਫ਼ਤਰ ਨਿੱਜੀ ਥਾਵਾਂ 'ਤੇ ਸੀ ਉਨ੍ਹਾਂ ਨੂੰ ਸਰਕਾਰੀ ਥਾਂਵਾਂ 'ਤੇ ਸ਼ਿਫਟ ਕੀਤਾ ਗਿਆ, ਡੋਮੈਸਟਿਕ ਕੁਨੈਕਸ਼ਨ ਤੇ ਐਸਸੀ, ਬੀਸੀ ਅਤੇ ਬੀਪੀਐਲ ਪਰਿਵਾਰਾਂ ਨੂੰ ਮਿਲਣ ਵਾਲੀ ਸਬਸਿਡੀ ਉਨ੍ਹਾਂ ਵਾਸਤੇ ਬੰਦ ਕੀਤੀ ਗਈ ਜੋ ਕਿਸੇ ਕੌਨਸੀਟਿਊਸ਼ਨਲ ਪੋਸਟ 'ਤੇ ਪੁੱਜੇ । ਇਸ ਤੋਂ ਇਲਾਵਾ ਰਿਟਾਇਰਮੈਂਟ ਦੀ ਏਜ ਵੀ 60 ਤੋਂ 58 ਸਾਲ ਕੀਤੀ ਗਈ ਉਸ ਨਾਲ ਵੀ ਖਜ਼ਾਨੇ 'ਤੇ ਬੋਝ ਘਟਿਆ।

ਘਟਾਏ ਗਏ ਵਾਧੂ ਖਰਚੇ

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਕੋਲ ਇਹ ਡਾਟਾ ਵੀ ਮੌਜੂਦ ਨਹੀਂ ਸੀ ਕਿ ਸਰਕਾਰ ਦੇ ਅਲੱਗ ਅਲੱਗ ਵਿਭਾਗਾਂ ਅਤੇ ਜ਼ਿਲ੍ਹਿਆਂ ਵਿੱਚ ਕਿੰਨੀਆਂ ਗੱਡੀਆਂ ਹਨ, ਉਹ ਸਾਰਾ ਡਾਟਾ ਕੁਲੈਕਟ ਕੀਤਾ ਗਿਆ। ਕਈ ਥਾਵਾਂ 'ਤੇ ਚੋਰ ਮੋਰੀਆਂ ਰਾਹੀਂ ਸਰਕਾਰ ਨੂੰ ਚੂਨਾ ਲਾਇਆ ਜਾਂਦਾ ਸੀ ਉਸ ਨੂੰ ਬੰਦ ਕੀਤਾ, ਪੈਨਸ਼ਨਰ ਦਾ ਡਾਟਾਬੇਸ ਤਿਆਰ ਕੀਤਾ ਗਿਆ ਅਤੇ ਜਿਥੇ ਕਿਤੇ ਵੀ ਵਾਧੂ ਖਰਚੇ ਨਜ਼ਰ ਆਏ ਉਸ ਨੂੰ ਪਲੈਨਿੰਗ ਦੇ ਜ਼ਰੀਏ ਘਟਾਇਆ ਗਿਆ। ਇਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਆਰਥਿਕ ਪੱਖੋਂ ਪਹਿਲਾਂ ਨਾਲੋਂ ਮਜ਼ਬੂਤ ਹੋਇਆ।

ABOUT THE AUTHOR

...view details