ਪੰਜਾਬ

punjab

ETV Bharat / city

E-Governance ਵੱਲ ਇੱਕ ਹੋਰ ਕਦਮ, ਹੁਣ ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ - ਸਹੂਲਤ ਦਿੰਦੇ ਹੋਏ ਇੱਕ ਸਾਇਟ ਲਾਂਚ

E-Governance: ਮੁੱਖ ਮੰਤਰੀ ਮਾਨ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਸਹੂਲਤ ਦਿੰਦੇ ਹੋਏ ਇੱਕ ਸਾਇਟ ਲਾਂਚ ਕੀਤੀ ਹੈ, ਜਿਸ ਰਾਹੀਂ ਲੋਕ ਘਰ ਬੈਠੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ
ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ

By

Published : Jul 11, 2022, 4:54 PM IST

ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਇੱਕ ਹੋਰ ਸਹੂਲਤ ਦਿੰਦੇ ਹੋਏ ਈ-ਗਵਰਨੈਂਸ ਵੱਲ ਇੱਕ ਹੋਰ ਵੱਡਾ ਕਦਮ ਪੁੱਟਿਆ ਹੈ। ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਇੱਕ ਸਾਈਟ ਲਾਂਚ ਕੀਤੀ ਹੈ, ਜਿਸ ’ਤੇ ਜਾ ਕੇ ਤੁਸੀਂ ਘਰ ਬੈਠੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਇਹ ਵੀ ਪੜੋ:ਹੈਰਾਨੀਜਨਕ ! ਜਿਸ ਦਿਨ ਹੋਇਆ ਜਨਮ, ਉਸੇ ਦਿਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਕੁਲਦੀਪ ਸਿੰਘ

ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ

ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘E-Governance ਵੱਲ ਇੱਕ ਹੋਰ ਕਦਮ ਪੰਜਾਬੀਆਂ ਲਈ ਵੱਡੀ ਰਾਹਤ, ਹੁਣ ਪੰਜਾਬ ਪੁਲਿਸ ਕੋਲ ਤੁਸੀਂ ਘਰ ਬੈਠੇ ਆਨਲਾਈਨ ਸਹੂਲਤ ਜ਼ਰੀਏ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਨਾਲ ਸ਼ਿਕਾਇਤ ਦਰਜ ਕਰਵਾਉਣ ਵੇਲੇ ਹੁੰਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲੇਗੀ। ਪੰਜਾਬੀਆਂ ਦੀ ਹਰ ਸੁਵਿਧਾ ਲਈ ਤੁਹਾਡੀ ਸਰਕਾਰ ਪੂਰੀ ਵਚਨਬੱਧ ਹੈ।

ਇਹ ਵੀ ਪੜੋ:3 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਸਿਮਰਜੀਤ ਬੈਂਸ ਤੇ ਉਸਦੇ ਸਾਥੀ, ਬੈਂਸ ਦੇ ਸਮਰਥਕਾਂ ਨੇ ਅਦਾਲਤ ‘ਚ ਲਗਾਏ ਨਾਅਰੇ

ABOUT THE AUTHOR

...view details