ਪੰਜਾਬ

punjab

ETV Bharat / city

ਟਾਇਲਟ ਕਲੀਨਰ ਬਣਾਉਣ ਵਾਲੀ ਕੰਪਨੀ ਤੇ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ - Department of Consumer Affairs

ਨਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਤਹਿਤ ਇਸੇ ਮਹੀਨੇ ਅਦਾਕਾਰ ਅਕਸ਼ੈ ਕੁਮਾਰ ਅਤੇ ਹਾਰਪਿਕ ਕੰਪਨੀ ਦੇ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਹੁਣ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਇਸ ਸ਼ਿਕਾਇਤ ਨੂੰ ਮਿਨੀਸਟਰੀ ਆਫ਼ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਕਾਰਵਾਈ ਦੇ ਲਈ ਭੇਜਿਆ ਹੈ।

File a complaint against Akshay Kumar, a toilet cleaner manufacturer
ਟਾਇਲਟ ਕਲੀਨਰ ਬਣਾਉਣ ਵਾਲੀ ਕੰਪਨੀ ਤੇ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ

By

Published : Feb 7, 2021, 8:09 AM IST

ਚੰਡੀਗੜ੍ਹ: ਨਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਤਹਿਤ ਇਸੇ ਮਹੀਨੇ ਅਦਾਕਾਰ ਅਕਸ਼ੈ ਕੁਮਾਰ ਅਤੇ ਹਾਰਪਿਕ ਕੰਪਨੀ ਦੇ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਹੁਣ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਇਸ ਸ਼ਿਕਾਇਤ ਨੂੰ ਮਿਨੀਸਟਰੀ ਆਫ਼ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਕਾਰਵਾਈ ਦੇ ਲਈ ਭੇਜਿਆ ਹੈ।
ਇਹ ਸ਼ਿਕਾਇਤ ਐਡਵੋਕੇਟ ਅਜੈ ਜੱਗਾ ਨੇ ਡਿਪਾਰਟਮੈਂਟ ਆਫ਼ ਕੰਜ਼ਿਊਮਰ ਅਫੇਅਰਸ, ਮਿਨਿਸਟਰੀ ਆਫ਼ ਕੰਜ਼ਿਊਮਰ ਅਫੇਅਰਸ ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ ਦੇ ਆਨਲਾਈਨ ਪੋਰਟਲ ਵਿੱਚ 14 ਜਨਵਰੀ ਨੂੰ ਕੀਤੀ ਸੀ।

ਟਾਇਲਟ ਕਲੀਨਰ ਬਣਾਉਣ ਵਾਲੀ ਕੰਪਨੀ ਤੇ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ
ਵਿਗਿਆਪਨ ਕਰਨ ਵਾਲੇ ਐਕਟਰ ਅਕਸ਼ੇ ਕੁਮਾਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗਜੱਗਾ ਨੇ ਸ਼ਿਕਾਇਤ ਵਿੱਚ ਟਾਇਲਟ ਕੰਪਨੀ ਦੇ ਵਿਗਿਆਪਨ ਵਿੱਚ ਕੋਰੋਨਾ ਵਾਇਰਸ ਮਾਰੇ ਜਾਣ ਦੇ ਗਲਤਾ ਦਾਅਵੇ ਤੇ ਗਲਤ ਜਾਣਕਾਰੀ ਦੇਣ ਲਈ ਕੰਪਨੀ 'ਤੇ ਕਾਰਵਾਈ ਕਰਨ ਅਤੇ ਵਿਗਿਆਪਨ ਨੂੰ ਕਰਨ ਵਾਲੇ ਅਦਾਕਾਰ ਅਕਸ਼ੈ ਕੁਮਾਰ 'ਤੇ ਨਵੇਂ ਐਕਟ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਟਾਇਲਟ ਕਲੀਨਰ ਬਣਾਉਣ ਵਾਲੀ ਕੰਪਨੀ ਤੇ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ
ਕੰਪਨੀ 'ਤੇ ਦਸ ਲੱਖ ਦੀ ਪੈਨਲਟੀ ਲਗਾਈ ਜਾਵੇਕੰਜ਼ਿਊਮਰ ਪ੍ਰੋਟੈਕਸ਼ਨ ਕਾਊਂਸਲ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਬਕਾ ਮੈਂਬਰ ਅਜੇ ਜੱਗਾ ਨੇ ਇਸ ਸ਼ਿਕਾਇਤ ਵਿੱਚ ਲਿਖਿਆ ਕਿ ਟ੍ਰਾਇਲ ਅਧੀਨ ਕੰਪਨੀ ਦੇ ਵਿਗਿਆਪਨ ਵਿੱਚ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੋਵਿਡ 19 ਵਾਇਰਸ ਨੂੰ ਵੀ ਮਾਰਦਾ ਹੈ ਉਹ ਗ਼ਲਤ ਅਤੇ ਗਲਤ ਜਾਣਕਾਰੀ ਦੇ ਰਿਹਾ ਹੈ। ਇਸ ਕਰਕੇ ਕੰਪਨੀ ਦੇ ਦੱਸ ਲੱਖ ਰੁਪਏ ਦੀ ਪੈਨਲਟੀ ਲਗਾਈ ਜਾਵੇ ਅਤੇ ਐਕਟਰ ਨੂੰ ਅਗਲੇ ਇੱਕ ਸਾਲ ਦੇ ਲਈ ਕੋਈ ਵੀ ਵਿਗਿਆਪਨ ਕਰਨ ਉਤੇ ਪਾਬੰਦੀ ਦੀ ਮੰਗ ਕੀਤੀ ਸੀ।

ABOUT THE AUTHOR

...view details