ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਅੱਜ ਭਾਜਪਾ ਨੂੰ ਭੀੜ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਵੋਟਾਂ ਤੋਂ ਕੁਰਸੀ ਮਿਲੀ ਹੈ, ਉਨ੍ਹਾਂ ਕਿਸਾਨਾਂ ਨੂੰ ਭੀੜ ਕਹਿਣਾ ਮੰਦਭਾਗਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹੀ ਭੀੜ ਭਾਜਪਾ ਨੂੰ ਭੀੜ ਵਾਲੀ ਥਾਂ ਲੈਕੇ ਆਵੇਗੀ ਤੇ ਇਹ ਕਿਸਾਨ ਅੰਦੋਲਨ ਨਹੀਂ ਇੱਕ ਕ੍ਰਾਂਤੀ ਜੋ ਨਵਾਂ ਰੈਵਲੂਸ਼ਨ ਲੈ ਕੇ ਆਵੇਗੀ।
ਕਿਸਾਨ ਹੀ ਭਾਜਪਾ ਸਰਕਾਰ ਨੂੰ ਬਣਾਉਣਗੇ ਭੀੜ ਦਾ ਹਿੱਸਾ: ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਅੱਜ ਭਾਜਪਾ ਨੂੰ ਭੀੜ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਵੋਟਾਂ ਤੋਂ ਕੁਰਸੀ ਮਿਲੀ ਹੈ, ਉਨ੍ਹਾਂ ਕਿਸਾਨਾਂ ਨੂੰ ਭੀੜ ਕਹਿਣਾ ਮੰਦਭਾਗਾ ਹੈ।
ਤਸਵੀਰ
'ਭਾਜਪਾ ਨੂੰ ਮੰਨਣੀਆਂ ਹੀ ਪੈਣਗੀਆਂ ਕਿਸਾਨੀ ਮੰਗਾਂ'
ਇਸ ਦੇ ਨਾਲ ਹੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਦੇ ਉਹ ਕਿਸਾਨਾਂ ਨੂੰ ਅੰਦੋਲਨ ਜੀਵੀ ਆਖਦੇ ਹਨ ਜਾਂ ਕਦੇ ਕਿਸਾਨਾਂ ਨੂੰ ਖਾਲਿਸਤਾਨੀ ਆਖਦੇ ਹਨ, ਪਰ ਕਿਸਾਨਾਂ ਦੇ ਬੱਚੇ ਹੀ ਆਈ.ਪੀ.ਐਸ, ਜੱਜ ਤੇ ਅਫ਼ਸਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ।
Last Updated : Feb 22, 2021, 9:32 PM IST