ਚੰਡੀਗੜ੍ਹ: ਕਲਾ ਭਵਨ ਵਿਖੇ 'ਸਿਟੀਜ਼ਨਜ਼ ਫਾਰ ਫਾਰਮਰਜ਼' ਨੇ ਰਾਸ਼ਟਰੀ ਸੈਮੀਨਾਰ ਹੱਕੀ ਸੰਘਰਸ਼ ਦਾ ਸਮਰਥਨ ਕਰਵਾਇਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਖੇਤੀ ਮਾਹਿਰ ਪੀ ਸਾਈਨਾਥ, ਦਵਿੰਦਰ ਸ਼ਰਮਾ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਚੀਫ਼ ਜਸਟਿਸ ਐੱਮਐੱਸ ਲਿਬਰਹਾਨ ਨੇ ਸ਼ਿਰਕਤ ਕੀਤੀ।
ਪਿੰਡ ਬਲਾਕ ਪੱਧਰ ਦੀਆਂ ਕਮੇਟੀਆਂ ਬਣਾ ਕੇ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ: ਪੀ ਸਾਈਨਾਥ - ਸਾਬਕਾ ਚੀਫ਼ ਜਸਟਿਸ ਐੱਮਐੱਸ ਲਿਬਰਹਾਨ
ਕਲਾ ਭਵਨ ਵਿਖੇ 'ਸਿਟੀਜ਼ਨਜ਼ ਫਾਰ ਫਾਰਮਰਜ਼' ਨੇ ਰਾਸ਼ਟਰੀ ਸੈਮੀਨਾਰ ਹੱਕੀ ਸੰਘਰਸ਼ ਦਾ ਸਮਰਥਨ ਕਰਵਾਇਆ।ਇਸ ਦੌਰਾਨ ਪੀ ਸਾਈਨਾਥ ਨੇ ਕਿਸਾਨਾਂ ਨੂੰ ਪੰਜ ਮੁੱਖ ਸਿਧਾਂਤ ਸਮਝਾਉਂਦਿਆਂ ਕਿਹਾ ਕਿ ਤਿੰਨੋਂ ਕਾਨੂੰਨ ਭਾਜਪਾ ਸਰਕਾਰ ਵਾਪਸ ਲਵੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਪਾਰਲੀਮੈਂਟ ਵਿੱਚ ਪਈ ਰਿਪੋਰਟ ਉੱਤੇ ਚਰਚਾ ਕਰਵਾਏ।
ਪਿੰਡ ਬਲਾਕ ਪੱਧਰ ਦੀਆਂ ਕਮੇਟੀਆਂ ਬਣਾ ਕੇ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ: ਪੀ ਸਾਈਨਾਥ
ਇਸ ਦੌਰਾਨ ਪੀ ਸਾਈਨਾਥ ਨੇ ਕਿਸਾਨਾਂ ਨੂੰ ਪੰਜ ਮੁੱਖ ਸਿਧਾਂਤ ਸਮਝਾਉਂਦਿਆਂ ਕਿਹਾ ਕਿ:-
- ਤਿੰਨੇ ਕਾਨੂੰਨ ਭਾਜਪਾ ਸਰਕਾਰ ਵਾਪਿਸ ਲਵੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਪਾਰਲੀਮੈਂਟ ਵਿੱਚ ਪਈ ਰਿਪੋਰਟ ਉੱਤੇ ਚਰਚਾ ਕਰਵਾਏ।
- ਵੱਡੇ ਕਾਰਪੋਰੇਟ ਘਰਾਣੇ ਜੋ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਥਾਨਕ ਪੱਧਰ ਤੇ ਉਨ੍ਹਾਂ ਦੇ ਸਮਾਨ ਦਾ ਬਾਈਕਾਟ ਕੀਤਾ ਜਾਵੇ ਅਤੇ ਕਰਜ਼ਾ ਮੁਆਫ਼ੀ ਸਣੇ ਸਥਾਨਕ ਮੰਡੀਆਂ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਗਰੂਕ ਕੀਤਾ ਜਾਵੇ ਕਿਉਂਕਿ ਜ਼ਮੀਨੀ ਪੱਧਰ ਤੇ ਕਿਸਾਨ ਆਗੂ ਦੇਖ ਸਕਦੇ ਹਨ ਕਿ ਐੱਮਐੱਸਪੀ ਕਿਸਾਨ ਨੂੰ ਮਿਲ ਰਹੀ ਹੈ ਜਾਂ ਨਹੀਂ।
- 2006 ਵਿੱਚ ਬਿਹਾਰ ਸੂਬੇ ਚ ਏਪੀਐੱਮਸੀ ਮੰਡੀਆਂ ਨੂੰ ਰੀ ਅਪੀਲ ਕਰ ਦਿੱਤਾ ਗਿਆ। ਪੰਦਰਾਂ ਸਾਲਾਂ ਵਿੱਚ ਪ੍ਰਾਈਵੇਟ ਸੈਕਟਰ ਤੋਂ ਕੀ ਮਿਲਿਆ ਤੇ ਕਿਸਾਨ ਐੱਮਐੱਸਪੀ ਤੋਂ ਘੱਟ ਰੇਟ ਤੇ ਆਪਣੀ ਝੋਨਾ ਵੇਚਣ ਨੂੰ ਮਜਬੂਰ ਹਨ ਤੇ ਦੂਜੀ ਉਦਾਹਰਣ ਕੇਰਲ ਦੀ ਦਿੰਦਿਆਂ ਕਿਹਾ ਕਿ ਪੀ ਸਾਈਨਾਥ ਨੇ ਕਿਹਾ ਏਪੀਐੱਮਸੀ ਐਕਟ ਕੇਰਲ ਵਿੱਚ ਨਹੀਂ ਹੈ ਤੇ ਨਿਜੀ ਸੈਕਟਰ ਨੇ ਉੱਥੇ ਵੀ ਕੁੱਝ ਨਹੀਂ ਕੀਤਾ।
ਪੀ ਸਾਈਨਾਥ ਨੇ 18 ਜਨਵਰੀ ਨੂੰ ਮਹਿਲਾ ਦਿਵਸ ਵੱਡੀ ਤਾਦਾਦ ਵਿੱਚ ਭਾਜਪਾ ਸਰਕਾਰ ਦਾ ਘਿਰਾਓ ਕਰਕੇ ਮਨਾਉਣ ਦੀ ਅਪੀਲ ਕੀਤੀ ਅਤੇ ਕਿਹਾ 23, 24, 25 ਤਾਰੀਕ ਨੂੰ ਵੀ ਕਿਸਾਨ ਰਾਜਪਾਲ ਦਾ ਘਿਰਾਓ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਅਤੇ ਜ਼ਿਲ੍ਹਾ ਪੱਧਰ ਤੇ ਮਾਰਚ ਪ੍ਰਦਰਸ਼ਨ ਕਰ ਭਾਜਪਾ ਸਰਕਾਰ ਨੂੰ ਫਤਵਾ ਜਾਰੀ ਕਰੇ ਜਿਸ ਨਾਲ ਸਰਕਾਰ ਜਾਗ ਸਕੇ।