ਪੰਜਾਬ

punjab

ਕਿਸਾਨਾਂ ਨੇ ਬਜਟ ਨੂੰ ਦੱਸਿਆ 'ਜੁਮਲਿਆਂ ਵਾਲਾ ਬਜਟ'

By

Published : Jun 27, 2022, 4:13 PM IST

Updated : Jun 27, 2022, 5:08 PM IST

ਭਗਵੰਤ ਮਾਨ ਸਰਕਾਰ ਵੱਲੋਂ ਜਿੱਥੇ ਇਸਨੂੰ ਜਨਤਾ ਦਾ ਬਜਟ ਕਿਹਾ ਜਾ ਰਿਹਾ ਹੈ ਓਥੇ ਹੀ ਸੂਬੇ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਬਜਟ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਵਿੱਚ ਕੋਈ ਖਾਸ ਤਜਵੀਜ਼ ਨਹੀਂ ਰੱਖੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੋ ਸਰਕਾਰ ਨੇ ਗੱਲਾਂ ਕਹੀਆਂ ਸਨ ਇਹ ਬਜਟ ਉਨ੍ਹਾਂ ਗੱਲਾਂ ਦੇ ਨੇੜੇ ਤੇੜੇ ਵੀ ਨਹੀਂ ਢੁੱਕਦਾ ਹੈ।

ਮਾਨ ਸਰਕਾਰ ਦੇ ਬਜਟ ’ਤੇ ਕਿਸਾਨਾਂ ਦੇ ਪ੍ਰਤੀਕਰਮ
ਮਾਨ ਸਰਕਾਰ ਦੇ ਬਜਟ ’ਤੇ ਕਿਸਾਨਾਂ ਦੇ ਪ੍ਰਤੀਕਰਮ

ਬਠਿੰਡਾ/ਜਲੰਧਰ:ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਿਧਾਨਸਭਾ ਵਿੱਚ ਆਪਣਾ ਪਲੇਠਾ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਬਜਟ ਨੂੰ ਜਨਤਾ ਦਾ ਬਜਟ ਕਿਹਾ ਜਾ ਰਿਹਾ ਹੈ। ਵਿੱਤ ਮੰਤਰੀ ਵੱਲੋਂ ਦਾਅਦਾ ਕੀਤਾ ਜਾ ਰਿਹਾ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਲੋਕਾਂ ਦੀ ਰਾਇ ਲਈ ਗਈ ਸੀ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਉਨ੍ਹਾਂ ਵੱਲੋਂ ਰਾਇ ਲਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਰਾਇ ਮੁਤਾਬਕ ਬਜਟ ਨੂੰ ਬਣਾਇਆ ਗਿਆ ਹੈ।



ਮਾਨ ਸਰਕਾਰ ਦੇ ਬਜਟ ’ਤੇ ਕਿਸਾਨ ਆਗੂਆਂ ਦੇ ਪ੍ਰਤੀਕਰਮ





ਸਰਕਾਰ ਦੇ ਦਾਅਵਿਆਂ ਤੇ ਸਵਾਲ: ਮਾਨ ਸਰਕਾਰ ਵੱਲੋਂ ਜਿੱਥੇ ਇਸਨੂੰ ਜਨਤਾ ਦਾ ਬਜਟ ਕਿਹਾ ਜਾ ਰਿਹਾ ਹੈ ਓਥੇ ਹੀ ਸੂਬੇ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਬਜਟ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਵਿੱਚ ਕੋਈ ਖਾਸ ਤਜਵੀਜ਼ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਬਜਟ ਵਿੱਚ ਅਹਿਮ ਚੀਜ਼ਾਂ ਲਿਆਉਣ ਦੇ ਦਾਅਵੇ ਕਰ ਰਹੀ ਸੀ ਉਸ ਤਰ੍ਹਾਂ ਬਜਟ ਵਿੱਚ ਕੁਝ ਵੀ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਜੋ ਸਰਕਾਰ ਨੇ ਗੱਲਾਂ ਕਹੀਆਂ ਇਹ ਬਜਟ ਉਨ੍ਹਾਂ ਗੱਲਾਂ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦਾ ਹੈ।



ਮਾਨ ਸਰਕਾਰ ਦੇ ਬਜਟ ’ਤੇ ਕਿਸਾਨ ਆਗੂਆਂ ਦੇ ਪ੍ਰਤੀਕਰਮ




ਖੇਤੀ ਸੰਕਟ ਤੇ ਸਰਕਾਰ ਨੂੰ ਘੇਰਿਆ: ਇਸ ਦੇ ਨਾਲ ਹੀ, ਕਿਸਾਨਾਂ ਨੇ ਕਿਹਾ ਖੇਤੀ ਬਿਨ੍ਹਾਂ ਪੰਜਾਬ ਦਾ ਆਰਥਿਕ ਢਾਂਚਾ ਨਹੀਂ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵੱਡੇ ਪੱਧਰ ਉੱਪਰ ਘਾਟੇ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਭਾਰੀ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਸਰਕਾਰ ਵੱਲੋਂ ਬਜਟ ਵਿੱਚ ਕੁਝ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।





ਕਿਸਾਨਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰੀ ਸਰਕਾਰ: ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਨਜੀਤ ਸਿੰਘ ਹਨੀ ਨੇ ਕਿਹਾ ਕਿ ਇਹ ਬਜਟ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਉਮੀਦਾਂ ਉੱਪਰ ਖਰਾ ਨਹੀਂ ਉਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਦਾ ਹੀ ਜ਼ਿਕਰ ਕੀਤਾ ਗਿਆ।



ਮਾਨ ਸਰਕਾਰ ਦੇ ਬਜਟ ’ਤੇ ਕਿਸਾਨਾਂ ਦੇ ਪ੍ਰਤੀਕਰਮ




ਕਿਸਾਨਾਂ ਨੇ ਬਜਟ ਨੂੰ ਦੱਸਿਆ ਜੁਮਲਿਆਂ ਦਾ ਬਜਟ:
ਕਿਸਾਨ ਆਗੂਆਂ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮਾਨ ਸਰਕਾਰ ਜੁਮਲੇਬਾਜ਼ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਖਾਸ ਸਹੂਲਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿੰਗੇ ਮਹਿੰਗੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਪਰ ਕਿਸਾਨਾਂ ਬਾਰੇ ਕੁਝ ਨਹੀਂ ਸੋਚ ਰਹੀ। ਉਨ੍ਹਾਂ ਕਿਹਾ ਕਿਸਾਨਾਂ ਨੂੰ ਸਰਕਾਰ ਦੇ ਬਜਟ ਉੱਪਰ ਵੱਡੀਆਂ ਉਮੀਦਾਂ ਸਨ ਪਰ ਸਰਕਾਰ ਦਾ ਇਹ ਬਜਟ ਇੱਕ ਜੁਮਲਾ ਹੀ ਸਾਬਿਤ ਹੋਇਆ ਹੈ।



ਇਹ ਵੀ ਪੜ੍ਹੋ:ਪੰਜਾਬ ਦੀ ਜਨਤਾ ’ਤੇ 2022-23 ’ਚ ਕੋਈ ਨਵਾਂ ਟੈਕਸ ਨਹੀਂ, ਜਾਣੋ ਪੰਜਾਬ ਬਜਟ ਦੀਆਂ ਖ਼ਾਸ ਗੱਲਾਂ

Last Updated : Jun 27, 2022, 5:08 PM IST

ABOUT THE AUTHOR

...view details