ਪੰਜਾਬ

punjab

By

Published : Nov 29, 2020, 6:43 AM IST

ETV Bharat / city

30 ਕਿਸਾਨ-ਜਥੇਬੰਦੀਆਂ ਵੱਲੋਂ 59ਵੇਂ ਦਿਨ ਪੰਜਾਬ ‘ਚ ਵੀ ਪੱਕੇ-ਮੋਰਚੇ ਜਾਰੀ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਕਰੀਬ 50 ਥਾਵਾਂ 'ਤੇ ਕਿਸਾਨਾਂ ਵੱਲੋਂ ਪੱਕੇ ਮੋਰਚੇ ਜਾਰੀ ਰੱਖੇ ਗਏ ਹਨ।

30 ਕਿਸਾਨ-ਜਥੇਬੰਦੀਆਂ ਵੱਲੋਂ 59ਵੇਂ ਦਿਨ ਪੰਜਾਬ ‘ਚ ਵੀ ਪੱਕੇ-ਮੋਰਚੇ ਜਾਰੀ
30 ਕਿਸਾਨ-ਜਥੇਬੰਦੀਆਂ ਵੱਲੋਂ 59ਵੇਂ ਦਿਨ ਪੰਜਾਬ ‘ਚ ਵੀ ਪੱਕੇ-ਮੋਰਚੇ ਜਾਰੀ

ਚੰਡੀਗੜ੍ਹ: ਦਿੱਲੀ ਵਿਖੇ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੱਖਾਂ ਦੀ ਗਿਣਤੀ ਦੇ ਕਾਫ਼ਲੇ ਪਹੁੰਚਣ ਅਤੇ ਦਿੱਲੀ ਦੇ ਬਾਰਡਰਾਂ ‘ਤੇ ਘਿਰਾਓ ਦੇ ਨਾਲ-ਨਾਲ ਪੰਜਾਬ ‘ਚ ਸੰਘਰਸ਼ ਦੇ 59ਵੇਂ ਦਿਨ ਪੰਜਾਬ ਭਰ ‘ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ।

ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ 'ਤੇ ਕਿਸਾਨ-ਔਰਤਾਂ ਆਗੂਆਂ ਨੇ ਸੰਭਾਲ ਲਈ ਹੈ। ਕਿਉਂਕਿ ਕਿਸਾਨ ਆਗੂਆਂ ਦੀਆਂ ਮੁੱਖ ਟੀਮਾਂ ਦਿੱਲੀ ਚਲੀਆਂ ਗਈਆਂ ਹਨ। ਚੱਲ ਰਹੇ ਮੋਰਚਿਆਂ ਵਿੱਚ ਮੋਦੀ ਅਤੇ ਹਰਿਆਣਾ ਦੀ ਖੱਟਰ ਹਕੂਮਤ ਵੱਲੋਂ ਕਿਸਾਨ ਕਾਫ਼ਲਿਆਂ ਤੇ ਜਬਰ ਢਾਹੁਣ ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ।

ABOUT THE AUTHOR

...view details