ਪੰਜਾਬ

punjab

ETV Bharat / city

ਕਿਸਾਨ ਮਾਰਚ: ਚੰਡੀਗੜ੍ਹ ਪੁਲਿਸ ਵੱਲੋਂ ਲੱਖ ਸਿਧਾਣਾ ਸਮੇਤ ਕਈਆਂ ਖਿਲਾਫ਼ FIR

ਚੰਡੀਗੜ੍ਹ ਪੁਲਿਸ ਵੱਲੋਂ ਬੈਰੀਅਰ ਤੋੜਨ, ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਅਤੇ ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਦੇ ਮੁੱਦੇ 'ਤੇ ਲੱਖਾ ਸਿਧਾਣਾ,ਜੱਸ ਬਾਜਵਾ, ਸੋਨੀਆ ਮਾਨ,ਬਲਦੇਵ ਸਿਰਸਾ ਅਤੇ ਹੋਰਨਾਂ ਕਈ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ।

ਕਿਸਾਨ ਮਾਰਚ
ਕਿਸਾਨ ਮਾਰਚ

By

Published : Jun 27, 2021, 4:09 PM IST

ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਸੱਤ ਮਹੀਨੇ ਪੂਰੇ ਹੋ ਚੁੱਕੇ ਹਨ। 26 ਜੂਨ ਨੂੰ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਗਏ ਅਤੇ 'ਖੇਤੀ ਬਚਾਓ, ਜਮਹੂਰੀਅਤ ਬਚਾਓ' ਦਾ ਨਾਅਰਾ ਦਿੱਤਾ ਗਿਆ। ਇਸ ਦੌਰਾਨ ਮੁਹਾਲੀ ਅਤੇ ਪੰਚਕੂਲਾ ਤੋਂ ਵੀ ਕਿਸਾਨ ਚੰਡੀਗੜ੍ਹ 'ਚ ਦਾਖਲ ਹੋਏ। ਮੁਹਾਲੀ ਤੋਂ ਚੱਲਿਆ ਕਿਸਾਨ ਰੋਸ ਮਾਰਚ ਚੰਡੀਗੜ੍ਹ ਦੇ ਸੈਕਟਰ ਸਤਾਰਾਂ, ਅਠਾਰਾਂ ਅਤੇ ਅੱਠ ਸੈਕਟਰ ਤੱਕ ਪੁੱਜਿਆ। ਇਸ ਤੋਂ ਪਹਿਲਾਂ ਮੁਹਾਲੀ ਚੰਡੀਗੜ੍ਹ ਬੈਰੀਅਰ ਵੀ ਕਿਸਾਨਾਂ ਵੱਲੋਂ ਪਾਰ ਕੀਤੇ ਜਾਂਦੇ ਹਨ।

ਕਿਸਾਨ ਮਾਰਚ: ਚੰਡੀਗੜ੍ਹ ਪੁਲਿਸ ਨੇ ਕੀਤੇ ਕਈ ਕਿਸਾਨ ਆਗੂਆਂ 'ਤੇ ਮਾਮਲੇ ਦਰਜ

ਇਸ ਦੇ ਚੱਲਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਅਰ ਤੋੜਨ, ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਅਤੇ ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਦੇ ਮੁੱਦੇ 'ਤੇ ਲੱਖਾ ਸਿਧਾਣਾ,ਜੱਸ ਬਾਜਵਾ, ਸੋਨੀਆ ਮਾਨ,ਬਲਦੇਵ ਸਿਰਸਾ ਅਤੇ ਹੋਰਨਾਂ ਕਈ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ।

ਬਹਰਹਾਲ ਇਨ੍ਹਾਂ ਪਰਚਿਆਂ ਉਪਰ ਵੀ ਜਾਣਕਾਰੀ ਮੁਤਾਬਿਕ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜੱਸ ਬਾਜਵਾ ਅਤੇ ਸੋਨੀਆ ਮਾਨ ਦਾ ਕਹਿਣਾ ਹੈ ਕਿ ਉਹ ਧਰਨੇ ਵਿੱਚ ਸ਼ਾਮਲ ਤਾਂ ਜ਼ਰੂਰ ਸਨ ਪਰ ਉਹ ਚੰਡੀਗੜ੍ਹ ਹੀ ਨਹੀਂ ਪੁੱਜੇ। ਇਸ ਦੇ ਨਾਲ ਹੀ ਸਵਾਲ ਇਹ ਵੀ ਖੜ੍ਹੇ ਹੋ ਰਹੇ ਕਿ ਬੀਤੇ ਦਿਨੀਂ ਕਿਸਾਨ ਆਗੂ ਅਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਲੋਕ ਇਹ ਕਹਿੰਦੇ ਤਾਂ ਨਜ਼ਰ ਆਏ ਕਿ ਸ਼ਾਂਤੀਪੂਰਨ ਤਰੀਕੇ ਨਾਲ ਮਾਰਚ ਕਿਸਾਨਾਂ ਵੱਲੋਂ ਕੱਢਿਆ ਗਿਆ ਫੇਰ ਪਰਚੇ ਦਰਜ ਕਿਸ ਆਧਾਰ ਤੇ ਕੀਤੇ ਗਏ ਹਨ।

ਇਹ ਵੀ ਪੜ੍ਹੋ:Agricultural Laws: 2024 ਤਕ ਵੀ ਜਾ ਸਕਦਾ ਹੈ ਸਾਡਾ ਸੰਘਰਸ਼: ਕਿਸਾਨ ਆਗੂ

ABOUT THE AUTHOR

...view details