ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨਾਂ ਦਾ ਮਾਰਚ ਯੂ ਟੀ ਚੰਡੀਗੜ੍ਹ ਵਿੱਚ ਹੀ ਹੋਵੇਗਾ। ਜੇਕਰ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ, ਤਾਂ ਫਿਰ ਕਿਸਾਨ ਆਗੂ ਮੌਕੇ 'ਤੇ ਫ਼ੈਸਲਾ ਕਰਨਗੇ ਕਿ ਮਾਰਚ ਕਿਵੇਂ ਕਰਨਾ ਹੈ। ਚੰਡੀਗੜ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਕੁੱਝ ਕਿਸਾਨ ਆਗੂਆਂ ਦੀ ਮੀਟਿੰਗ ਐਸ.ਐਸ.ਪੀ ਚੰਡੀਗੜ੍ਹ ਤੇ ਮੁਹਾਲੀ ਨਾਲ ਹੋ ਚੁੱਕੀ ਹੈ। ਇਸ ਮੌਕੇ ਕਿਸਾਨ ਆਗੂ ਕੰਵਲਜੀਤ ਸਿੰਘ ਨੇ ਕਿਹਾ, ਕਿ ਰੈਨਾ ਵੱਲੋਂ ਅਤੇ ਪੰਜਾਬ ਵੱਲੋਂ ਕਿਸਾਨਾਂ ਦਾ ਪ੍ਰੋਗਰਾਮ ਯੂਟੀ ਚੰਡੀਗੜ੍ਹ ਵਿੱਚ ਹੀ ਆਉਣ ਦਾ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਚੰਡੀਗੜ੍ਹ 'ਚ ਕਿਸਾਨ ਕਰਨਗੇ ਗਵਰਨਰ ਹਾਊਸ ਵੱਲ ਪੈਦਲ ਮਾਰਚ - ਪ੍ਰਧਾਨ ਰੁਲਦੂ ਸਿੰਘ ਮਾਨਸਾ
ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਕਿਸਾਨਾਂ ਦਾ ਮਾਰਚ ਯੂ ਟੀ ਚੰਡੀਗੜ੍ਹ ਵਿੱਚ ਹੀ ਹੋਵੇਗਾ, ਜੇਕਰ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਤਾਂ ਫਿਰ ਕਿਸਾਨ ਆਗੂ ਮੌਕੇ 'ਤੇ ਫ਼ੈਸਲਾ ਕਰਨਗੇ, ਕਿ ਮਾਰਚ ਕਿਵੇਂ ਕਰਨਾ ਹੈ।
ਚੰਡੀਗੜ੍ਹ 'ਚ ਕਿਸਾਨ ਕਰਨਗੇ ਗਵਰਨਰ ਹਾਊਸ ਵੱਲ ਪੈਦਲ ਮਾਰਚ
ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ, ਕਿ ਇਸ ਮਾਰਚ ਵਿੱਚ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਜਾਂ ਵਰਕਰ ਆ ਜਾਣ ਪਰ ਉਹ ਪਿੱਛੇ ਰਹਿ ਕੇ ਹਿਮਾਇਤ ਕਰਨ, ਸਟੇਜ ਤੋਂ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕੰਵਲਜੀਤ ਸਿੰਘ ਨੇ ਕਿਹਾ ਕਿ ਰੈਨਾ ਵੱਲੋਂ ਅਤੇ ਪੰਜਾਬ ਵੱਲੋਂ ਕਿਸਾਨਾਂ ਦਾ ਪ੍ਰੋਗਰਾਮ ਯੂਟੀ ਚੰਡੀਗੜ੍ਹ ਵਿੱਚ ਹੀ ਆਉਣ ਦਾ ਹੈ, ਜਿੱਥੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ:ਸੁੱਚਾ ਸਿੰਘ ਲੰਗਾਹ ਵੱਲੋਂ ਮੁੜ ਤੋਂ ਪੰਥ 'ਚ ਸ਼ਾਮਲ ਕਰਨ ਦੀ ਦੁਹਾਈ
Last Updated : Jun 26, 2021, 1:49 PM IST