ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਬਹਾਲ ਨਹੀਂ ਕੀਤੀਆਂ ਜਾ ਰਹੀਆ। ਇਸ ਦੇ ਨਤੀਜੇ ਕਾਰਨ ਪੰਜਾਬ ਵਿੱਚ ਬਿਜਲੀ ਸਕੰਟ ਅਤੇ ਕਿਸਾਨਾਂ ਨੂੰ ਯੂਰੀਆ ਦੀ ਮਾਰ ਝੱਲਣੀ ਪੈ ਰਹੀ ਹੈ।
ਪੰਜਾਬ 'ਚ ਦਸੰਬਰ ਮਹੀਨੇ ਤੱਕ 10 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੈ ਪਰ ਅਜੇ ਤਕ ਇਹ ਸਿਰਫ ਸਾਢੇ 3 ਲੱਖ ਟਨ ਹੀ ਉਪਲਬਧ ਹੋ ਸਕੀ ਹੈ। ਅਕਤੂਬਰ 'ਚ 1.43 ਲੱਖ ਟਨ ਤੇ ਨਵੰਬਰ 'ਚ 1.98 ਲੱਖ ਤੇ ਦਸੰਬਰ 'ਚ 7.5 ਲੱਖ ਟਨ ਯੂਰੀਆ ਦੀ ਲੋੜ ਪੈਂਦੀ ਹੈ।
ਦੰਸਬਰ 'ਚ ਯੂਰੀਆ ਦੀ ਕਮੀ ਕਾਰਨ ਕਣਕ ਦੀ ਖੇਤੀ ਪ੍ਰਭਾਵਿਤ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਮਾਲ ਗੱਡੀਆਂ ਨਾ ਚੱਲਣ ਕਾਰਨ ਕੁੱਝ ਕੰਪਨੀਆਂ ਹਰਿਆਣਾ ਤੱਕ ਯੂਰੀਆ ਮੰਗਵਾ ਕੇ ਉਸ ਨੂੰ ਟਰੱਕਾਂ ਰਾਹੀਂ ਪੰਜਾਬ ਲਿਆਦਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਯੂਰੀਆ ਵੱਧ ਰੇਟ ਵਿੱਚ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ 'ਚ ਨੰਗਲ ਤੇ ਬਠਿੰਡਾ ਦੇ ਐਨਐਫਐਲ ਪਲਾਂਟ 'ਚ ਰੋਜ਼ਾਨਾ 1 ਹਜ਼ਾਰ ਟੰਨ ਯੂਰੀਆ ਤਿਆਰ ਹੋ ਰਿਹਾ ਹੈ ਪਰ ਲੋੜ ਦੇ ਮੁਕਾਬਲੇ ਇਹ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਮਾਲ ਗੱਡੀਆਂ ਪੰਜਾਬ ਵਿੱਚ ਨਹੀਂ ਚੱਲਣਗੀਆਂ ਉਦੋਂ ਤੱਕ ਇਹ ਸੰਕਟ ਪੰਜਾਬ ਦੇ ਕਿਸਾਨਾਂ ਲਈ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡੀਏਪੀ ਯੂਰੀਆ ਕਣਕ, ਆਲੂ ਅਤੇ ਮਟਰ ਦੀਆਂ ਫਸਲਾਂ ਲਈ ਲੋਂੜੀਦਾ ਹੈ।
ਪੰਜਾਬ ਦੇ ਕਿਸਾਨਾਂ ਨੇ ਦੋਵੇਂ ਫਸਲਾਂ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਕਿਸਾਨਾਂ ਨੂੰ ਯੂਰੀਆ ਦੀ ਘਾਟ ਹੋ ਰਹੀਂ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਕਰਦੇ ਕਰੀਬ ਢਾਈ ਮਹੀਨੇ ਹੋ ਗਏ ਹਨ। ਕੇਂਦਰ ਵੱਲੋਂ ਮਾਲ ਗੱਡੀਆਂ ਬਹਾਲ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਕਿਸਾਨਾਂ ਨੂੰ ਯੂਰੀਆ ਦੀ ਮਾਰ ਝੱਲਣੀ ਪੈ ਰਹੀਂ ਹੈ।