ਚੰਡੀਗੜ੍ਹ : ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨੀ ਸੰਘਰਸ਼ 'ਚ ਵੀ ਹਲਚਲ ਸ਼ੁਰੂ ਹੋਣ ਲੱਗੀ। ਇਸ ਦੇ ਚਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਫੈਸਬੁੱਕ ਤੇ ਲਾਇਵ ਹੋ ਕੇ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਆਨ ਦਿੱਤੇ, ਜਿਸ ਤੋਂ ਬਾਅਦ ਪੰਜਾਬ ਦੀ ਸਿਅਸਤ 'ਚ ਹਲਚਲ ਮੱਚ ਗਈ।
ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ ਗੁਰਨਾਮ ਚੜੂਨੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਚੋਣ ਲੜਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਚੋਣਾਂ ਲਈ 'ਮਿਸ਼ਨ ਪੰਜਾਬ' ਚਲਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਬਦਲਾਅ ਚਾਹੀਂਦਾ ਹੈ ਤਾਂ ਚੋਣਾਂ ਵਿੱਚ ਪੰਜਾਬ ਤੋਂ ਸ਼ੁਰੂ ਕਰਨਾ ਚਾਹੀਂਦਾ ਹੈ। ਕਿਸਾਨੀ ਸੰਘਰਸ਼ ਨੂੰ 10 ਮਹੀਨੇ ਹੋ ਗਏ ਪਰ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਗਈ। ਹੁਣ ਸਾਨੂੰ ਬਦਲਾਅ ਲਈ ਖੁਦ ਸੱਤਾ ਉੱਤੇ ਕਾਬਜ਼ ਹੋਣਾ ਚਾਹੀਂਦਾ।
ਇਹ ਵੀ ਪੜ੍ਹੋ:ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਹਿੰਦੂ ਨੇਤਾ ਸੁਧੀਰ ਸੂਰੀ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਇਸ ਲਈ ਸਾਨੂੰ ਪੰਜਾਬ ਤੋਂ ਸ਼ੁਰੂ ਕਰਕੇ ਇਕ ਮਾਡਲ ਦੇਣਾਂ ਚਾਹੀਂਦਾ ਹੈ ਕਿ ਸੱਤਾ ਕਿਸ ਤਰ੍ਹਾਂ ਚਲਾਈ ਜਾਂਦੀ ਹੈ। ਬਾਅਦ ਵਿੱਚ ਇਹ ਮਾਡਲ ਪੂਰੇ ਦੇਸ਼ 'ਚ ਲਾਗੂ ਕਰਨਾ ਚਾਹੀਂਦਾ ਹੈ।