ਬਠਿੰਡਾ:ਕਰਜੇ ਤੋਂ ਪਰੇਸ਼ਾਨ ਕਿਸਾਨੀ ਨਾਲ ਜੁੜਿਆ ਇੱਕ ਹੋਰ ਕਾਮਾ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜਿਸ ਉਮਰ ਵਿੱਚ ਉਸ ਨੇ ਆਪਣਾ ਪਰਿਵਾਰ ਸੰਭਾਲਣਾ ਸੀ, ਉਥੇ ਉਹ ਆਖਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ। ਇਹ ਵਿਅਕਤੀ ਕੋਈ ਹੋਰ ਨਹੀਂ, ਸਗੋਂ ਪਿੰਡ ਚਾਉਕੇ ਦਾ 43 ਸਾਲਾ ਬੀਰਬਲ ਸਿੰਘ ਉਰਫ ਕਾਲਾ ਸਿੰਘ ਸੀ। ਉਸ ਦੇ ਪਰਿਵਾਰ ਸਿਰ ਸਿਰਫ ਤਿੰਨ ਲੱਖ ਰੁਪਏ ਦਾ ਕਰਜ ਸੀ। ਉਹ ਖੇਤ ਮਜਦੂਰ (Farm Labour) ਸੀ ਪਰ ਉਸ ਲਈ ਤਿੰਨ ਲੱਖ ਵੀ ਇੰਨੇ ਜਿਆਦਾ ਸੀ ਕਿ ਕਰਜਾ ਨਹੀਂ ਉਤਾਰ ਸਕਿਆ ਤੇ ਮਾੜੇ ਵਿੱਤੀ ਹਾਲਾਤ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਾਲਵੇ ਦਾ ਸੀ ਖੇਤ ਮਜਦੂਰ
ਮਾਲਵੇ ਦਾ ਇਹ ਖੇਤ ਮਜਦੂਰ ਪਿਛਲੇ ਕਈ ਦਿਨਾਂ ਤੋਂ ਕਰਜੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਸੋਮਵਾਰ ਨੂੰ ਉਸ ਨੇ ਫਾਹਾ(Hanging) ਲੈ ਕੇ ਖੁਦਕੁਸ਼ੀ (Suicide) ਕਰ ਲਈ। ਉਸ ਦੀ ਲਾਸ਼ (Deadbody) ਪੌੜੀ ਨਾਲ ਲਟਕੀ ਹੋਈ ਮਿਲੀ। ਇਸ ਮੌਤ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਛਾ ਗਿਆ। ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ, ਜਿਸ ਨੇ ਪਰਿਵਾਰ ਦੀ ਸਾਰ ਨਹੀਂ ਲਈ। ਨਛੱਤਰ ਸਿੰਘ ਦੇ ਪੁੱਤ ਕਾਲਾ ਸਿੰਘ ਦੀ ਮੌਤ ‘ਤੇ ਇਥੇ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਵੀ ਪੁੱਜੇ ਤੇ ਮੌਤ ‘ਤੇ ਗਹਿਰਾ ਦੁਖ ਪ੍ਰਗਟ ਕੀਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਤੀਨਿਧ ਪੁੱਜੇ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (BKU Ugrahan) ਦੇ ਬਲਦੇਵ ਸਿੰਘ, ਗੁਰਨਾਮ ਸਿੰਘ ਗਾਮਾ, ਅਮਨਦੀਪ ਸਿੰਘ ਕਾਲੂ, ਅਰਸ਼ਦੀਪ ਸਿੰਘ, ਦਰਸ਼ਨ ਸਿੰਘ ਆਦਿ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਜਾਵੇ, ਉਸ ਦਾ ਕਰਜਾ ਮਾਫ ਕੀਤਾ ਜਾਵੇ ਤੇ ਨਾਲ ਹੀ ਪਰਿਵਾਰ ਵਿੱਚੋਂ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜਿਕਰਯੋਗ ਹੈ ਕਿ ਕਰਜੇ ਕਾਰਨ ਮਾਲਵੇ ਵਿੱਚ ਕਿਸਾਨੀ ਜਿਆਦਾ ਪ੍ਰਭਾਵਤ ਹੈ। ਇਸ ਖੇਤਰ ਵਿੱਚ ਕਈ ਕਿਸਾਨ ਕਰਜਈ ਹਨ ਤੇ ਇਸ ਦੇ ਨਾਲ ਹੀ ਖੇਤ ਮਜਦੂਰਾਂ ਦੀ ਵਿੱਤੀ ਹਾਲਤ ਵੀ ਮਜਬੂਤ ਨਹੀਂ ਹੈ। ਗਰੀਬੀ ਕਾਰਨ ਉਹ ਆਪਣੀਆਂ ਘਰੇਲੂ ਤੇ ਖੇਤੀ ਲੋੜਾਂ ਦੀ ਪੂਰਤੀ ਲਈ ਕਰਜਾ ਲੈ ਕੇ ਡੰਗ ਟਪਾਉਂਦੇ ਹਨ ਤੇ ਕਰਜਾ ਨਾ ਦੇਣ ਕਾਰਨ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੋ ਜਾਂਦੀ ਹੈ ਕਿ ਉਹ ਦਿਨੋ ਦਿਨ ਗੁਰਬਤ ਵਿੱਚ ਚਲੇ ਜਾਂਦੇ ਹਨ ਤੇ ਅਖੀਰ ਉਨ੍ਹਾਂ ਕੋਲ ਖੁੁਦਕੁਸ਼ੀ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ।
ਸਰਕਾਰ ਨੇ ਕਰਜਾ ਮਾਫ ਕਰਨ ਦਾ ਐਲਾਨ ਕੀਤਾ ਸੀ ਤੇ ਦੋ ਲੱਖ ਰੁਪਏ ਤੱਕ ਦੇ ਖੇਤੀ ਕਰਜੇ ਮਾਫ ਵੀ ਕੀਤੇ ਜਾ ਰਹੇ ਹਨ ਪਰ ਸ਼ਾਇਦ ਇਹ ਲਾਭ ਸਾਰਿਆਂ ਤੱਕ ਨਹੀਂ ਪੁੱਜ ਰਿਹਾ ਹੈ, ਜਿਸ ਕਾਰਨ ਕਰਜਈ ਕਿਸਾਨਾਂ ਨੂੰ ਮਜਬੂਰੀ ਵਿੱਚ ਅਜਿਹੇ ਕਦਮ ਚੁੱਕਣੇ ਪੈਂਦੇ ਹਨ। ਮਜਦੂਰਾਂ ਲਈ ਕਰਜਾ ਚੁਕਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ ਤੇ ਲੈਣਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ।
ਇਹ ਵੀ ਪੜ੍ਹੋ:ਪਿਤਾ ਨੇ ਆਪਣੇ 2 ਬੱਚਿਆਂ ਸਮੇਤ ਚੁੱਕਿਆ ਇਹ ਖੌਫ਼ਨਾਕ ਕਦਮ !