ਚੰਡੀਗੜ੍ਹ:ਸੋਸ਼ਲ ਮੀਡੀਆ ਉਤੇ ਇਕ ਹਿੰਦੀ ਅਖਬਾਰ ਦੀ ਕਟਿੰਗ ਵਾਇਰਲ (Hindi newspaper cutting goes viral) ਹੋ ਰਹੀ ਹੈ ਜਿਸ ਉਤੇ ਲਿਖਿਆ ਹੋਇਆ ਹੈ ਕਿ ਨਹੀਂ ਦਿੱਤੀ ਵੋਟ ਤੋਂ ਬੈਂਕ ਅਕਾਊਟ (Bank account) ਵਿਚੋਂ ਕੱਟੇ ਜਾਣਗੇ 350 ਰੁਪਏ: ਆਯੋਗ।ਇਹ ਖਬਰ ਬਿਲਕੁੱਲ ਝੂਠੀ ਹੈ।
ਚੋਣ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ (Social media) ਉੱਤੇ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ: ਆਯੋਗ’ ਵਾਲੀ ਖ਼ਬਰ ਵੱਡੇ ਪੱਧਰ ‘ਤੇ ਵਾਈਰਲ ਹੋ ਰਹੀ ਹੈ। ਜਿਸ ਸੰਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਹ ਖ਼ਬਰ ਮਨਘੜਤ ਅਤੇ ਕੋਰਾ ਝੂਠ ਹੈ।