ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ। ਉਨ੍ਹਾਂ ਮਹਿਲਾਵਾਂ ਅਤੇ ਅਧਿਆਪਕਾਂ ਨੂੰ ਲੈਕੇ ਵੱਡੇ ਐਲਾਨ ਕੀਤੇ ਹਨ।
ਇਸ ਦੇ ਨਾਲ ਹੀ ਮੋਗਾ 'ਚ ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Punjab Chief Minister Charanjit Channi) 'ਤੇ ਵੀ ਤੰਜ ਕੱਸਿਆ। ਇਸ ਦੌਰਾਨ ਉਨ੍ਹਾਂ ਚਰਨਜੀਤ ਚੰਨੀ (Charanjit Channi) ਨੂੰ ਨਕਲੀ ਕੇਜਰੀਵਾਲ (Fake Kejriwal) ਦੱਸਿਆ ਸੀ। ਇਸ ਨੂੰ ਲੈਕੇ ਆਮ ਆਦਮੀ ਪਾਰਟੀ (Aam Aadmi Party) ਵਲੋਂ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਕਲੀ ਕੇਜਰੀਵਾਲ (Fake Kejriwal) ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ :ਕੇਜਰੀਵਾਲ ਨੇ ਸਿੱਧੂ ਦੀ ਕੀਤੀ ਸਲਾਘਾ, ਕਿਹਾ ਜਨਤਕ ਮੁੱਦੇ ਚੁੱਕਦੇ ਹਨ ਉਹ
ਇਸ ਪੋਸਟਰ 'ਚ ਕੇਜਰੀਵਾਲ ਦੇ ਹੱਕ 'ਚ ਵੋਟ ਮੰਗਦਿਆਂ ਲਿਖਿਆ ਗਿਆ ਹੈ ਕਿ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਉਸ ਤੋਂ ਸਾਵਧਾਨ ਰਹੋ। ਇਸ ਪੋਸਟਰ 'ਚ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਫੋਟੋ ਲਗਾ ਕੇ ਹੇਠਾਂ ਲਿਖਿਆ ਕਿ ਇਹ ਆਦਮੀ ਕੇਜਰੀਵਾਲ ਦੇ ਸਾਰੇ ਐਲਾਨ ਕਾਪੀ ਕਰਦਾ ਹੈ, ਫ਼੍ਰੀ ਬਿਜਲੀ, ਮੁਹੱਲਾ ਕਲੀਨਕਿ, ਫ਼੍ਰੀ ਬੱਸ ਯਾਤਰਾ ਦੀ ਗੱਲ ਕਰਦਾ ਹੈ ਅਤੇ ਲੋਕਾਂ ਨੂੰ ਧੋਖਾ ਦਿੰਦਾ ਹੈ। ਅਜਿਹੇ ਨਕਲੀ ਸ਼ਖ਼ਸ ਤੋਂ ਸਾਵਧਾਨ ਰਹੋ।