ਮੁਹਾਲੀ: ਨਕਲੀ ਨੋਟ ਬਜਾਰ ਵਿੱਚ ਚਲਾਉਣ ਬਾਰੇ ਜਾਣਕਾਰੀ ਬਲੌਂਗੀ ਪੁਲਿਸ ਸਟੇਸ਼ਨ ਦੇ ਐਸਐਚਓ ਰਾਜਪਾਲ ਸਿੰਘ ਗਿੱਲ (Balongi SHO Rajpal Singh Gill) ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਕਲੀ ਕਰੰਸੀ ਚਲਾਉਣ ਵਾਲੇ ਵਿਚ ਦੋ ਹਜਾਰ ਦੋ ਸੌ ਤੇ ਪੰਜ ਸੌ ਦੇ ਨੋਟ ਸ਼ਾਮਲ ਹਨ ਤੇ ਕੁੱਲ ਸੱਤਰ ਹਜ਼ਾਰ ਦੇ ਨਕਲੀ ਕਰੰਸੀ ਬਰਾਮਦ ਹੋਈ ਹੈ ਤੇ ਉਸ ਦੇ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਲੌਂਗੀ ਪੁਲਿਸ ਸਟੇਸ਼ਨ ਦੇ ਐਸਐਚਓ ਰਾਜਪਾਲ ਗਿੱਲ ਨੇ ਦੱਸਿਆ ਕਿ ਨਵਾਬ ਰਫ਼ ਫ਼ਿਰੋਜ਼ ਪੁੱਤਰ ਹੁਸੈਨ ਜੋ ਕਿ ਜੱਲੋ ਪੀਜੀ ਵਿੱਚ ਕੇਅਰ ਟੇਕਰ ਦਾ ਕੰਮ ਕਰਦਾ ਸੀ ਕਿ ਉਸ ਕੋਲੋਂ ਪੁਲਿਸ ਨੇ ਉਨੱਤਰ ਹਜਾਰ ਪੰਜ ਸੌ ਦੀ ਨਕਲੀ ਕਰੰਸੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਿੱਲ ਨੇ ਕਿਹਾ ਕਿ ਮੁਲਜਮ ਨਵਾਬ ਉਰਫ਼ ਰੋਜ਼ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਇਕ ਸਾਥੀ ਵਿਜੇਂਦਰ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ, ਦੀ ਭਾਲ ਕੀਤੀ ਜਾ ਰਹੀ ਹੈ।
ਮੁਹਾਲੀ ਵਿੱਚ ਨਕਲੀ ਨੋਟ ਬਰਾਮਦ, ਇੱਕ ਗਿਰਫਤਾਰ ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਉਸ ਤੋਂ ਕੁੱਲ ਉਨੱਤਰ ਹਜਾਰ ਪੰਜ ਸੌ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਹੋਈ ਜਿਸ ਵਿਚ ਦੋ ਹਜਾਰ ਪੰਜ ਸੌ ਸੌ ਨੋਟ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਨਹੀਂ ਹੈ ਪਰ ਫ਼ਿਰੋਜ਼ ਜੋ ਕਿ ਯੈਲੋ ਪੀਜੀ ਬਲੌਂਗੀ ਵਿੱਚ ਹੈ ਉੱਥੇ ਕੇਅਰ ਟੇਕਰ ਦਾ ਕੰਮ ਕਰਦਾ ਸੀ ਤੇ ਬਾਜ਼ਾਰ ਵਿੱਚ ਇਸ ਤਰ੍ਹਾਂ ਦੀ ਨਕਲੀ ਕਰੰਸੀ ਚਲਾ ਰਿਹਾ ਸੀ। ਜਿਸ ਦੇ ਬਾਰੇ ਜਾਣਕਾਰੀ ਮਿਲਣ ’ਤੇ ਪੁਲਿਸ ਨੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁਹਾਲੀ ਵਿਚ ਆਖ਼ਰ ਨਕਲੀ ਕਰੰਸੀ ਕਿੱਥੋਂ ਆ ਰਹੀ ਹੈ, ਹਾਲਾਂਕਿ ਪੁਲਿਸ ਨੇ ਜਿਸ ਵਿਅਕਤੀ ਨੂੰ ਅਜੇ ਤੱਕ ਗ੍ਰਿਫ਼ਤਾਰ ਕੀਤਾ ਹੈ ਉਸ ਤੋਂ ਇਹ ਨਹੀਂ ਪਤਾ ਲੱਗ ਸਕਿਆ ਕਿ ਨਕਲੀ ਕਰੰਸੀ ਕੌਣ ਬਣਾਉਂਦਾ ਸੀ ਪਰ ਪੁਲਿਸ ਨੇ ਆਰੋਪੀ ਤੋਂ ਉਨੱਤਰ ਹਜਾਰ ਪੰਜ ਸੌ ਤੇ ਨਕਲੀ ਨੋਟ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਉਸ ਦੇ ਨਾਲ ਜੋ ਯਕੀਨੀ ਬਣਾਉਣ ਦੇ ਕੁਝ ਸਮੱਗਰੀ ਅੱਜ ਤੁਰਤ ਵਾਰਤਾਲਾਪ ਕਰਦਾ ਸੀ ਪਰ ਉਸ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਛਾਣਬੀਣ ਜ਼ਰੀਏ ਗੰਭੀਰਤਾ ਨਾਲ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਕੀ ਇਹ ਨੌਜਵਾਨ ਆਪ ਨਕਲੀ ਕਰੰਸੀ ਬਣਾਉਂਦਾ ਸੀ ਜਾਂ ਇਸ ਦੇ ਤਾਰ ਕਿਥੋਂ ਕਿਥੋਂ ਜੁੜੇ ਨੇ ਕਿਉਂਕਿ ਪੁਲिਸ ਦਾ ਕਹਿਣਾ ਹੈ ਕਿ ਇਸ ਤੋਂ ਵੱਡੇ ਵੀ ਖੁਲਾਸੇ ਹੋ ਸਕਦੇ ਹਨ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪਠਾਨਕੋਟ ਗ੍ਰੇਨੇਡ ਹਮਲਾ: ਇਸ ਰਸਤੇ ਤੋਂ ਦਾਖਲ ਹੋਏ ਸਨ ਹਮਲਾਵਰ