ਪੰਜਾਬ

punjab

ETV Bharat / city

ਸੁਖਾਲੀ ਨਹੀਂ ਨਵੀਂ ਕੈਬਨਿਟ ਦੀ ਚੋਣ, ਕੰਡਿਆਂ ‘ਚੋਂ ਫੁੱਲ ਚੁਗਣ ਸਮਾਨ ਹੋਵੇਗਾ ਇਹ ਕਾਰਜ - ਚਰਨਜੀਤ ਸਿੰਘ ਚੰਨੀ

ਪੰਜਾਬ ਦੀ ਚੰਨੀ ਸਰਕਾਰ (Channi Govt.) ਨਵਾਂ ਮੰਤਰੀ ਮੰਡਲ (Cabinet Expansion) ਬਣਾਉਣ ਜਾ ਰਹੀ ਹੈ। ਇਸ ਲਈ ਉਹ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਨਾਲ ਲੈ ਕੇ ਦਿੱਲੀ ਗਏ ਹਨ। ਨਵਾਂ ਮੰਤਰੀ ਮੰਡਲ ਬਣਾਉਣਾ ਸੌਖਾ ਨਹੀਂ ਹੋਵੇਗਾ। ਇੱਕ ਪਾਸੇ ਮੁਹਿੰਮ ‘ਕੈਪਟਨ ਹਟਾਓ‘ ਵਿੱਚ ਸਰਗਰਮ ਰਹੇ ਵਿਧਾਇਕ ਅਤੇ ਦੂਜੇ ਪਾਸੇ ਸਰਕਾਰ ਵਿੱਚ ਬਣੇ ਹੋਏ ਕੈਪਟਨ ਧੜੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਹਨ। ਅਜਿਹੇ ਵਿੱਚ ਸੀਮਤ ਮੰਤਰੀ ਮੰਡਲ ਦੀ ਚੋਣ ਕਰਨ ਲਈ ਪਾਰਟੀ ਨੂੰ ਕਈ ਗੁਣਾ ਘਟਾਓ ਕਰਨੇ ਪੈਣਗੇ।

ਸੁਖਾਲੀ ਨਹੀਂ ਨਵੀਂ ਕੈਬਨਿਟ ਦੀ ਚੋਣ, ਕੰਡਿਆਂ ‘ਚੋਂ ਫੁੱਲ ਚੁਗਣ ਸਮਾਨ ਹੋਵੇਗਾ ਇਹ ਕਾਰਜ
ਸੁਖਾਲੀ ਨਹੀਂ ਨਵੀਂ ਕੈਬਨਿਟ ਦੀ ਚੋਣ, ਕੰਡਿਆਂ ‘ਚੋਂ ਫੁੱਲ ਚੁਗਣ ਸਮਾਨ ਹੋਵੇਗਾ ਇਹ ਕਾਰਜ

By

Published : Sep 21, 2021, 5:22 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਪਦ ਦੀ ਕੁਰਸੀ ਉੱਤੇ ਚਰਨਜੀਤ ਸਿੰਘ ਚੰਨੀ (Charanjit Singh Channi) ਕਾਬਜ਼ ਹੋ ਚੁੱਕੇ ਹਨ। ਉਨ੍ਹਾਂ ਦੇ ਨਾਲ ਹੀ ਦੋ ਉਪ ਮੁੱਖ ਮੰਤਰੀ ਵੀ ਆਪਣੀ ਜ਼ਿੰਮੇਦਾਰੀ ਸੰਭਾਲ ਚੁੱਕੇ ਹਨ। ਜਿਸ ਤੋਂ ਬਾਅਦ ਪੰਜਾਬ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਦੀ ਦੌੜ ਵੀ ਤੇਜ ਹੋ ਗਈ ਹੈ। ਜਿਵੇਂ - ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਵਿਧਾਇਕਾਂ ਦੇ ਦਿਲ ਦੀ ਧੜਕਨਾਂ ਵੀ ਉਸੇ ਤਰ੍ਹਾਂ ਤੇਜ ਹੋ ਰਹੀਆਂ ਹਨ ਅਤੇ ਸਾਰੇ ਵਿਧਾਇਕ ਮੰਤਰੀ ਦਾ ਅਹੁਦਾ ਪਾਉਣ ਲਈ ਹੰਭਲਾ ਮਾਰ ਰਹੇ ਹਨ।

ਦਿੱਲੀ ਰਵਾਨਾ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪ੍ਰਦੇਸ਼ ਵਿੱਚ ਮੰਤਰੀ ਮੰਡਲ ਬਨਣਾ ਹੈ। ਇਸੇ ਦੇ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਦੋਵੇਂ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਦਿੱਲੀ ਨਿਕਲ ਚੁੱਕੇ। ਜਿੱਥੇ ਉੱਤੇ ਉਹ ਪਾਰਟੀ ਦੇ ਉੱਚ ਆਗੂਆਂ ਦੇ ਨਾਲ ਮੰਤਰੀ ਮੰਡਲ ਨੂੰ ਲੈ ਕੇ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਇਸ ਗੱਲਬਾਤ ਵਿੱਚ ਪਾਰਟੀ ਹਾਈਕਮਾਨ ਸੋਨੀਆ ਗਾਂਧੀ ਸ਼ਿਮਲਾ ਤੋਂ ਉਨ੍ਹਾਂ ਦੇ ਆਨਲਾਈਨ ਨਾਲ ਜੁੜਨਗੇ।

ਚੁਣੋਤੀ ਭਰਪੂਰ ਹੋਵੇਗਾ ਕੈਬਨਿਟ ਵਿਸਥਾਰ

ਪੰਜਾਬ ਵਿੱਚ ਕੈਬਨਿਟ ਵਿੱਚ ਕਿਸ ਨੂੰ ਥਾਂ ਦਿੱਤੀ ਜਾਵੇ, ਇਸ ਨ੍ਹੂੰ ਲੈ ਕੇ ਦਿੱਲੀ ਵਿੱਚ ਮਗਜ ਖਪਾਈ ਹੋਣੀ ਹੈ। ਕੈਪਟਨ ਵਿਰੋਧੀ ਧੜੇ ਦਾ ਹਰੇਕ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਲ ਆਪਣੀ ਨਜਦੀਕੀਆਂ ਨੂੰ ਵੇਖਦੇ ਹੋਏ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੁਫਨਾ ਸਜਾਈ ਬੈਠਾ ਹੈ। ਅਜਿਹੇ ਵਿੱਚ ਮੰਤਰੀ ਮੰਡਲ ਵਿਸਥਾਰ ਪਾਰਟੀ ਹਾਈਕਮਾਨ ਲਈ ਕਿਸੇ ਚੁਣੋਤੀ ਭਰਪੂਰ ਹੋਵੇਗਾ। ਜਿਵੇਂ ਮੁੱਖ ਮੰਤਰੀ ਦੀ ਚੋਣ ਕਰਨ ਵਿੱਚ ਹਾਈਕਮਾਨ ਨੂੰ ਸਖ਼ਤ ਮਿਹਨਤ ਕਰਨੀ ਪਈ ਸੀ, ਕੁੱਝ ਇਸੇ ਤਰ੍ਹਾਂ ਦੀਆਂ ਚੁਨੌਤੀਆਂ ਮੰਤਰੀ ਮੰਡਲ ਵਿੱਚ ਕਿਸ ਨੂੰ ਥਾਂ ਦਿੱਤੀ ਜਾਵੇ ਉਸ ਨੂੰ ਲੈ ਕੇ ਵੀ ਹੋਵੇਗੀ।

ਸਿੱਧੂ ਉੱਤੇ ਵੀ ਰਹੇਗਾ ਦਬਾਅ

ਮੌਜੂਦਾ ਹਾਲਤ ਵਿੱਚ ਮੰਤਰੀ ਮੰਡਲ ਵਿੱਚ ਜਗ੍ਹਾ ਪਾਉਣ ਦੀ ਹਰ ਵਿਧਾਇਕ ਉਮੀਦ ਲਗਾਈ ਬੈਠਾ ਹੈ। ਜਿਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਉਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਕਈ ਨੇਤਾ ਉਨ੍ਹਾਂ ਦੀ ਮੁਹਿੰਮ ਵਿੱਚ ਸ਼ਾਮਲ ਹੋਏ ਸਨ। ਅਜਿਹੇ ਵਿੱਚ ਉਹ ਸਾਰੇ ਵਿਧਾਇਕ ਚਾਹੁਣਗੇ ਕਿ ਉਨ੍ਹਾਂ ਨੂੰ ਸਿੱਧੂ ਹਾਈਕਮਾਨ ਕੋਲੋਂ, ਉਸ ਮੁਹਿੰਮ ਵਿੱਚ ਸਾਥ ਦੇਣ ਦਾ ਇਨਾਮ ਦਿਵਾਉਣ। ਲੇਕਿਨ ਸਿੱਧੂ ਲਈ ਵੀ ਇਹ ਆਸਾਨ ਨਹੀਂ ਹੋਵੇਗਾ, ਕਿਉਂਕਿ ਕੈਪਟਨ ਖੇਮੇ ਦੇ ਕੁੱਝ ਵਿਧਾਇਕਾਂ ਨੂੰ ਤਾਂ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਹੀ ਹੋਵੇਗਾ। ਨਹੀਂ ਤਾਂ ਪਾਰਟੀ ਵਿੱਚ ਸੱਤਾ ਸੰਭਾਲਦੇ ਹੀ ਤਣਾਅ ਪੂਰਣ ਮਹੌਲ ਬਣ ਜਾਏਗਾ।

ਕੌਣ ਹੈ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦਾ ਦਾਵੇਦਾਰ ਅਤੇ ਕਿਉਂ ?

ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਇੱਕ ਨਾਮ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਹੋ ਸਕਦਾ ਹੈ। ਉਨ੍ਹਾਂ ਨੂੰ ਇਸ ਲਈ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਇੱਕ ਨੌਜਵਾਨ ਆਗੂ ਹਨ, ਅਤੇ ਰਾਜਾ ਵੜਿੰਗ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ (Rahul Gandhi) ਦੇ ਵੀ ਕਰੀਬੀ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਐਨਐਸਯੂਆਈ ਵਿੱਚ ਰਹਿ ਕੇ ਲੰਬੇ ਸਮੇਂ ਤੱਕ ਉਹ ਵਿਦਿਆਰਥੀ ਰਾਜਨੀਤੀ ਵਿੱਚ ਕੰਮ ਕਰ ਚੁੱਕੇ ਹਨ। ਉਥੇ ਹੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨੌਜਵਾਨਾਂ ਨੂੰ ਮੌਕਾ ਦੇਣ ਦੀ ਇੱਛਾ ਰੱਖਦੇ ਹਨ। ਵੱਡੀ ਗੱਲ ਇਹ ਹੈ ਕਿ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵੀ ਕਰੀਬੀ ਹਨ ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁਹਿੰਮ ਛੇੜੀ ਗਈ ਤਾਂ ਉਸ ਵਿੱਚ ਉਨ੍ਹਾਂ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹਾ ਸਾਥ ਦਿੱਤਾ ਸੀ। ਗੁਰਕੀਰਤ ਕੋਟਲੀ ਦੀ ਵੀ ਕੈਬਨਿਟ ਵਿੱਚ ਜਗ੍ਹਾ ਤੈਅ ਮੰਨੀ ਜਾ ਰਹੀ ਹੈ। ਉਨ੍ਹਾਂ ਦੇ ਕੈਬਨਿਟ ਵਿੱਚ ਸ਼ਾਮਲ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਧੜੇ ਵਿੱਚ ਪਹਿਲਾਂ ਤੋਂ ਹੀ ਖੜ੍ਹੇ ਹਨ।

ਕੈਪਟਨ ਧੜੇ ਦਾ ਵੀ ਰੱਖਣਾ ਪਵੇਗਾ ਖਿਆਲ

ਇਸ ਦੇ ਨਾਲ ਹੀ ਉਨ੍ਹਾਂ ਨੇ ਵੀ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਉਣ ਵਿੱਚ ਸਿੱਧੂ ਦਾ ਸਾਥ ਦਿੱਤਾ ਸੀ। ਅੰਮ੍ਰਿਤਸਰ ਤੋਂ ਦਲਿਤ ਚਿਹਰਾ ਰਾਜਕੁਮਾਰ ਵੇਰਕਾ ਵੀ ਕੈਬਨਿਟ ਵਿੱਚ ਥਾਂ ਪਾ ਸਕਦੇ ਹਨ। ਭਾਵੇਂ ਹੀ ਉਹ ਆਪਣੇ ਬਿਆਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵਿੱਚ ਖੜ੍ਹੇ ਵਿਖਾਈ ਦਿੰਦੇ ਰਹੇ, ਇਸ ਦੇ ਬਾਵਜੂਦ ਉਨ੍ਹਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਕੈਬਨਿਟ ਵਿੱਚ ਲੈਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਉਹ ਪਾਰਟੀ ਦੇ ਵੱਡੇ ਦਲਿਤ ਚਿਹਰੇ ਦੇ ਤੌਰ ਉੱਤੇ ਆਪਣੀ ਵੱਖਰੀ ਪਛਾਣ ਰੱਖਦੇ ਹਨ। ਨਾਲ ਹੀ ਉਹ ਪਾਰਟੀ ਦੇ ਸਪੋਕਸਪਰਸਨ ਦੇ ਤੌਰ ਉੱਤੇ ਵੀ ਮੀਡੀਆ ਨਾਲ ਸਭ ਤੋਂ ਜ਼ਿਆਦਾ ਰੁਬਰੂ ਹੁੰਦੇ ਰਹੇ ਹੈ। ਇਸ ਦੇ ਨਾਲ ਹੀ ਨਵੀਂ ਸਰਕਾਰ ਕੈਪਟਨ ਧੜੇ ਦੇ ਵਿਧਾਇਕਾਂ ਨੂੰ ਹਾਸ਼ੀਏ ਉੱਤੇ ਧੱਕਣ ਤੋਂ ਗੁਰੇਜ ਕਰੇਗੀ।

ਇਹ ਵੀ ਪੜ੍ਹੋ:ਹੁਣ ਹਰ ਬੁੱਧਵਾਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਰੰਧਾਵਾ ਨੇ ਦਿੱਤੀ ਜਾਣਕਾਰੀ

ABOUT THE AUTHOR

...view details