ਚੰਡੀਗੜ੍ਹ: ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਣ ਤੋਂ ਬਾਅਦ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਈਟੀਵੀ ਭਾਰਤ ਦੇ ਨਾਲ ਅਨਮੋਲ ਗਗਨ ਮਾਨ ਨੇ ਖ਼ਾਸ ਗੱਲਬਾਤ ਕੀਤੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਹੁਣ ਮੈਂ ਆਪਣੇ ਆਪ ਨੂੰ ਖ਼ਾਸ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਇੱਕ ਅਜਿਹੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਅਕਤਿਤਵ ਤੋਂ ਕਾਫ਼ੀ ਪ੍ਰਭਾਵਿਤ ਸੀ ਤਾਂ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਚੁਣਿਆ।
ਕਾਂਗਰਸ ਤੇ ਅਕਾਲੀ ਦਲ ਵਰਗੀਆਂ ਵੀ ਪਾਰਟੀਆਂ ਸੀ, ਫਿਰ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ?
ਅਨਮੋਲ ਗਗਨ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਦੇ ਉੱਤੇ ਹੀ ਘੋਟਾਲਿਆਂ ਦੇ ਦੋਸ਼ ਲੱਗਦੇ ਰਹੇ ਹਨ। ਇਨ੍ਹਾਂ ਨੇ ਪੰਜਾਬ ਦੇ ਨਾਲ ਜੋ ਵੀ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਗਏ ਅਤੇ ਚੋਰ ਡਾਕੂਆਂ ਦੀ ਪਾਰਟੀ ਦੇ ਵਿੱਚ ਮੈਂ ਨਹੀਂ ਸੀ ਜਾਣਾ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਚੁਣੀ।
ਬਹੁਤ ਸਾਰੇ ਹੋਰ ਵੀ ਗਾਇਕਾਂ ਤੇ ਅਦਾਕਾਰਾਂ ਨੇ ਸਿਆਸਤ ਵਿੱਚ ਕਿਸਮਤ ਅਜ਼ਮਾਈ ਹੈ ਪਰ ਸਭ ਨੂੰ ਸਫਲਤਾ ਨਹੀਂ ਮਿਲੀ, ਕਿਵੇਂ ਦੇਖਦੇ ਹੋ ?