ਚੰਡੀਗੜ੍ਹ: ਕੋਰੋਨਾ ਕਾਲ 'ਚ ਤਿਉਹਾਰਾਂ ਦਾ ਰੰਗ ਕੁੱਝ ਵੱਖਰਾ ਹੈ। ਜਿੱਥੇ ਬਾਜ਼ਾਰਾਂ 'ਚ ਰੌਣਕ ਹੈ, ਉੱਥੇ ਸਿਹਤ ਨੂੰ ਲੈ ਕੇ ਸਾਵਧਾਨੀ ਵੀ ਹੈ। ਔਰਤਾਂ ਲਈ ਕਰਵਾਚੌਥ ਦਾ ਖ਼ਾਸ ਮੱਹਤਵ ਹੈ। ਸਾਜ਼ ਸ਼ਿੰਗਾਰ ਦਾ ਸਾਮਾਨ ਲੈਣ ਪਹੁੰਚੀਆਂ ਔਰਤਾਂ ਕਰਕੇ ਬਾਜ਼ਾਰ 'ਚ ਕਾਫੀ ਚਹਿਲ ਪਹਿਲ ਹੈ।
ਕਰਵਾਚੌਥ ਕਰਕੇ ਬਜ਼ਾਰਾਂ ਚ ਲੱਗੀਆਂ ਰੌਣਕਾਂ - Karvachauth
ਔਰਤਾਂ ਲਈ ਕਰਵਾਚੌਥ ਦਾ ਖ਼ਾਸ ਮੱਹਤਵ ਹੈ। ਸਾਜ਼ ਸ਼ਿੰਗਾਰ ਦਾ ਸਾਮਾਨ ਲੈਣ ਪਹੁੰਚੀਆਂ ਔਰਤਾਂ ਕਰਕੇ ਬਾਜ਼ਾਰ 'ਚ ਕਾਫੀ ਚਹਿਲ ਪਹਿਲ ਹੈ।ਬਾਜ਼ਾਰਾਂ 'ਚ ਭੀੜ ਦੇ ਨਾਲ ਸਤਰਕਤਾ ਵੀ ਹੈ।
ਦੁਕਾਨ ਦੇ ਮਾਲਿਕ ਹਰੀਸ਼ ਦਾ ਕਹਿਣਾ ਸੀ ਗਾਹਕ ਸਿਰਫ਼ 40 ਫ਼ੀਸਦ ਹੈ ਕਿਉਂਕਿ ਲੋਕ ਕੋਰੋਨਾ ਦੇ ਡਰ ਤੋਂ ਖ਼ਰੀਦਦਾਰੀ ਕਰਨ ਨਹੀਂ ਆ ਰਹੇ। ਤਿਉਹਾਰਾਂ ਕਰਕੇ ਬਾਜ਼ਾਰਾਂ 'ਚ ਕਾਫੀ ਭੀੜ ਹੈ ਜਿਸ ਕਰਕੇ ਵੀ ਲੋਕ ਡਰਦੇ ਹਨ ਬਾਜ਼ਾਰਾਂ 'ਚ ਆਉਣ ਲਈ। ਉੱਥੇ ਮੌਜੂਦ ਇੱਕ ਗਾਹਕ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਾਜ਼ਾਰਾਂ 'ਚ ਕੋਈ ਫ਼ਰਕ ਨਹੀਂ ਲੱਗ ਰਿਹਾ, ਪਹਿਲਾਂ ਦੀ ਤਰ੍ਹਾਂ ਹੀ ਲੱਗ ਰਿਹਾ ਸਭ। ਆਪਣੀ ਸੁਰੱਖਿਆ ਆਪਣੇ ਹੱਥ ਹੈ।
ਬਾਜ਼ਾਰਾਂ 'ਚ ਭੀੜ ਦੇ ਨਾਲ ਸਤਰਕਤਾ ਵੀ ਹੈ।ਹਰ ਕਿਸੇ ਦੇ ਬਚਾਅ ਦੇ ਤਰੀਕੇ ਵੱਖਰੇ ਹਨ। ਖ਼ਰੀਦਦਾਰੀ ਕਰਨ ਆਏ ਗਾਹਕ ਦਾ ਕਹਿਣਾ ਸੀ ਕਿ ਉਹ ਮਹਿੰਦੀ ਘਰ ਹੀ ਲੱਗਵਾ ਲੈਣਗੇ ਤੇ ਬਾਹਰ ਹੋਟਲ ਤੋਂ ਖਾਣ ਦੀ ਥਾਂ ਘਰ ਦੇ ਖਾਣੇ ਨੂੰ ਤੱਵਜੋ ਦੇਣਗੇ।