ਪੰਜਾਬ

punjab

ETV Bharat / city

ਸਿੱਧੀ ਅਦਾਇਗੀ ਬਹਾਨੇ ਕੇਂਦਰ ਕਾਂਗਰਸ ਨਾਲ ਕੱਢ ਰਹੀ ਖੁੰਦਕ: ਧਰਮਸੋਤ - ਆਮ ਆਦਮੀ ਪਾਰਟੀ

ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਭਾਜਪਾ ਵੱਲੋਂ ਲਿਆਂਦੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਉਥੇ ਹੀ ਕੇਂਦਰ ਸਰਕਾਰ ਨੂੰ ਇੰਜ ਲੱਗਦਾ ਹੈ ਕਿ ਪੰਜਾਬ ਕਾਂਗਰਸ ਵੱਲੋਂ ਹੀ ਕਿਸਾਨ ਅੰਦੋਲਨ ਕਰਵਾਇਆ ਗਿਆ ਹੈ ਜਿਸ ਕਾਰਨ ਉਹ ਸਰਕਾਰ ਨਾਲ ਖੁੰਦਕ ਕੱਢ ਰਹੇ ਹਨ।

ਸਿੱਧੀ ਅਦਾਇਗੀ ਬਹਾਨੇ ਕੇਂਦਰ ਕਾਂਗਰਸ ਨਾਲ ਕੱਢ ਰਹੀ ਖੁੰਦਕ: ਧਰਮਸੋਤ
ਸਿੱਧੀ ਅਦਾਇਗੀ ਬਹਾਨੇ ਕੇਂਦਰ ਕਾਂਗਰਸ ਨਾਲ ਕੱਢ ਰਹੀ ਖੁੰਦਕ: ਧਰਮਸੋਤ

By

Published : Apr 9, 2021, 10:28 PM IST

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੀ ਕਹੀ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦੁਚਿੱਤੀ ’ਚ ਫਸ ਚੁੱਕੀ ਹੈ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਦੇ ਰਿਸ਼ਤੇ ਨੂੰ ਖਤਮ ਕਰਨ ਦੀ ਕੋਸ਼ਿਸ਼ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਕੋਈ ਨਾ ਕੋਈ ਰਾਹ ਜ਼ਰੂਰ ਕੱਢ ਲਵੇਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਭਾਜਪਾ ਵੱਲੋਂ ਲਿਆਂਦੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਉਥੇ ਹੀ ਕੇਂਦਰ ਸਰਕਾਰ ਨੂੰ ਇੰਜ ਲੱਗਦਾ ਹੈ ਕਿ ਪੰਜਾਬ ਕਾਂਗਰਸ ਵੱਲੋਂ ਹੀ ਕਿਸਾਨ ਅੰਦੋਲਨ ਕਰਵਾਇਆ ਗਿਆ ਹੈ ਜਿਸ ਕਾਰਨ ਉਹ ਸਰਕਾਰ ਨਾਲ ਖੁੰਦਕ ਕੱਢ ਰਹੇ ਹਨ।

ਸਿੱਧੀ ਅਦਾਇਗੀ ਬਹਾਨੇ ਕੇਂਦਰ ਕਾਂਗਰਸ ਨਾਲ ਕੱਢ ਰਹੀ ਖੁੰਦਕ: ਧਰਮਸੋਤ
ਇਹ ਵੀ ਪੜੋ: ਕਲਜੁਗੀ ਮਾਂ ਨੇ ਆਪਣੀ ਜ਼ਿੰਦਾ ਬੱਚੀ ਨੂੰ ਗਟਰ ’ਚ ਸੁੱਟਿਆਉਥੇ ਹੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦਾ ਆੜ੍ਹਤੀਆਂ ਨਾਲ ਗਹਿਰਾ ਰਿਸ਼ਤਾ ਹੈ ਜਦੋਂ ਵੀ ਕਿਸਾਨ ਨੂੰ ਐਮਰਜੈਂਸੀ ਵਿੱਚ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਆੜ੍ਹਤੀਆਂ ਕੋਲ ਹੀ ਜਾਂਦੇ ਹਨ, ਪਰ ਕੇਂਦਰ ਸਰਕਾਰ ਵੱਲੋਂ ਡਾਇਰੈਕਟ ਕਿਸਾਨਾਂ ਦੇ ਖਾਤਿਆਂ ’ਚ ਜੋ ਪੇਮੈਂਟ ਕਰਨ ਦਾ ਕਾਨੂੰਨ ਬਣਾਇਆ ਗਿਆ ਹੈ ਉਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਨਾਲ ਰਿਸ਼ਤੇ ਖ਼ਰਾਬ ਹੋਣਗੇ।

ABOUT THE AUTHOR

...view details