ਚੰਡੀਗੜ੍ਹ: ਦਿੱਲੀ ਹੱਦਾਂ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ 50ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਮੰਗਾਂ ਪ੍ਰਵਾਨ ਨਾ ਹੋਣ ਕਾਰਨ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ।
26 ਜਨਵਰੀ ਨੂੰ ਹਰੇਕ ਕਿਸਾਨ ਦਿੱਲੀ ਪੁੱਜੇ, ਵਾਲੰਟੀਅਰ ਬਣ ਕੇ ਦੋਖੀਆਂ 'ਤੇ ਰੱਖੇ ਨਿਗ੍ਹਾ ਸੰਘਰਸ਼ ਦੌਰਾਨ ਕਿਸਾਨ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣੀ ਹੈ। ਇਸ ਪਰੇਡ ਵਿੱਚ ਜਿੱਥੇ ਜਵਾਨ ਦੇ ਟੈਂਕ ਹੋਣਗੇ ਉੱਥੇ ਕਿਸਾਨਾਂ ਦੇ ਟਰੈਕਟਰ ਵੀ ਹਿੱਸਾ ਲੈਣਗੇ।
26 ਜਨਵਰੀ ਨੂੰ ਹਰੇਕ ਕਿਸਾਨ ਦਿੱਲੀ ਪੁੱਜੇ, ਵਾਲੰਟੀਅਰ ਬਣ ਕੇ ਦੋਖੀਆਂ 'ਤੇ ਰੱਖੇ ਨਿਗ੍ਹਾ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਈ ਅਫਵਾਹਾਂ ਉੱਡ ਰਹੀਆਂ ਹਨ।
26 ਜਨਵਰੀ ਨੂੰ ਹਰੇਕ ਕਿਸਾਨ ਦਿੱਲੀ ਪੁੱਜੇ, ਵਾਲੰਟੀਅਰ ਬਣ ਕੇ ਦੋਖੀਆਂ 'ਤੇ ਰੱਖੇ ਨਿਗ੍ਹਾ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਕਰਨ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਦੇ ਨਾਂਅ ਖੁੱਲ੍ਹੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਟਰੈਕਟਰ ਪਰੇਡ ਦਿੱਲੀ ਬਾਰਡਰਾਂ ਉੱਤੇ ਕੀਤੀ ਜਾਵੇਗੀ। ਇਸ ਦੌਰਾਨ ਕੋਈ ਵੀ ਟਰੈਕਟਰ ਦਿੱਲੀ ਵਿੱਚ ਦਾਖਲ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ਾਤੀਪੂਰਨ ਪ੍ਰਦਰਸ਼ਨ ਹੀ ਅੰਦੋਲਨ ਦੀ ਸਫਲਤਾ ਹੈ।