ਪੰਜਾਬ

punjab

ETV Bharat / city

ਵਿਜੀਲੈਂਸ ਦੇ ਸ਼ਿਕੰਜੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ, ਸਿੱਧੂ ਵੱਲੋਂ 2 ਮੀਡੀਆ ਸਲਾਹਕਾਰਾਂ ਦੀ ਨਿਯੁਕਤੀ, ਸੁਖਬੀਰ ਬਾਦਲ ਗੁਰੂਹਰਸਹਾਏ ਵਿਖੇ ਕਰਨਗੇ ਚੋਣ ਰੈਲੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼ - ਨਵੀਂ ਦਿੱਲੀ

ਕੱਲ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਪੜ੍ਹੋ ਈਟੀਵੀ ਭਾਰਤ ਟੌਪ ਨਿਊਜ਼
ਪੜ੍ਹੋ ਈਟੀਵੀ ਭਾਰਤ ਟੌਪ ਨਿਊਜ਼

By

Published : Aug 19, 2021, 6:06 AM IST

ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ

1. ਦਾਗੀਸਾਂਸਦਾਂ ਤੇ ਵਿਧਾਇਕਾ ਦੇ ਖਿਲਾਫ ਸੁਣਵਾਈ ਹੋਵੇਗੀ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਾਂਸਦਾਂ ਤੇ ਵਿਧਾਇਕਾਂ ਖਿਲਾਫ ਅਪਰਾਧਿਕ ਮਾਮਲਿਆਂ ਉੱਤੇ ਸੁਣਵਾਈ ਹੋਵੇਗੀ।

2. ਸੁਖਬੀਰ ਬਾਦਲ ਗੁਰੂਹਰਸਹਾਏ ਵਿਖੇ ਕਰਨਗੇ ਚੋਣ ਰੈਲੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਵਿੱਚ ਗੁਰੂਹਰਸਹਾਏ ਵਿਖੇ ਆਪਣੀ ਚੋਣ ਰੈਲੀ ਕਰਨਗੇ। ਸੁਖਬੀਰ ਦੀ ਚੋਣਾਂ ਨੂੰ ਲੈ ਕੇ ਪੰਜਾਬ ਯਾਤਰਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਲਗਾਤਾਰ 100 ਦਿਨ ਦੀ ਪੰਜਾਬ ਯਾਤਰਾ 'ਤੇ ਰਹਿਣਗੇ।

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਵਿਜੀਲੈਂਸ ਦੇ ਸ਼ਿਕੰਜੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ

ਚੰਡੀਗੜ੍ਹ:ਵਿਵਾਦਾਂ 'ਚ ਚੱਲਦੇ ਆ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਵਿਭਾਗ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਦਾ ਕਹਿਣਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਆਪਣੇ ਵਕੀਲ ਨਾਲ ਵਿਜੀਲੈਂਸ ਜਾਂਚ 'ਚ ਸਹਿਯੋਗ ਦੇਣ ਲਈ ਪਹੁੰਚੇ ਸਨ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਕਿਸੇ ਵੀ ਅਧਿਕਾਰੀ ਵਲੋਂ ਖੁੱਲ੍ਹ ਕੇ ਨਹੀਂ ਬੋਲਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਡੀਜੀਪੀ ਸੈਣੀ ਖਿਲਾਫ਼ ਕਾਂਸਟੇਬਲ ਭਰਤੀ ਘੁਟਾਲਾ ਜਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

2. ਸਿੱਧੂ ਵੱਲੋਂ 2 ਮੀਡੀਆ ਸਲਾਹਕਾਰਾਂ ਦੀ ਨਿਯੁਕਤੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਠੰਡੀ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਸਨ। ਜਦੋਂ ਕਿ ਨਵਜੋਤ ਸਿੰਘ ਸਿੱਧੂ ਵਲੋਂ ਵੀ ਆਪਣੇ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਨਿਯੁਕਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਉੱਥੇ ਹੀ ਉਨ੍ਹਾਂ ਵੱਲੋਂ ਹੁਣ 2 ਮੀਡੀਆ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਸਿੱਧੂ ਨੇ ਮੀਡੀਆ ਸਲਾਹਕਾਰ ਵਜੋਂ ਜਗਤਾਰ ਸਿੱਧੂ ਤੇ ਸੁਰਿੰਦਰ ਡੱਲਾ ਨੂੰ ਨਿਯੁਕਤ ਕੀਤਾ ਹੈ।

3. ਲੋਕਾਂ ਦੇ ਦਿਲਾਂ ਤੋਂ ਉਤਰ ਰਹੇ ਹਨ ਪੀਐੱਮ ਨਰਿੰਦਰ ਮੋਦੀ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ (Narendra Modi popularity) ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਚ ਹੀ ਪੀਐੱਮ ਨਰਿੰਦਰ ਮੋਦੀ ਦੀ ਪ੍ਰਸਿੱਧੀ 66 ਫੀਸਦ ਤੋਂ ਘੱਟ ਹੋ ਕੇ 24 ਫੀਸਦ ਆ ਗਈ ਹੈ। ਦੱਸ ਦਈਏ ਕਿ ਪੀਐੱਮ ਨਰਿੰਦਰ ਮੋਦੀ ਦੀ ਪ੍ਰਸਿੱਧੀ ਨੂੰ ਲੈ ਕੇ ਇੱਕ ਨਿੱਜੀ ਚੈਨਲ ਵੱਲੋ ਸਰਵੇ ਕੀਤਾ ਗਿਆ ਸੀ। ਸਰਵੇ ਦੌਰਾਨ ਇਹ ਸਾਹਮਣੇ ਆਇਆ ਕਿ ਪੀਐੱਮ ਮੋਦੀ ਦੀ ਪ੍ਰਸਿੱਧੀ ਘੱਟ ਕੇ 24 ਫੀਸਦ ਹੋ ਗਈ ਹੈ। ਇਨ੍ਹਾਂ 24 ਫੀਸਦ ਲੋਕਾਂ ਨੇ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ।

Explainer--

1. ਸੁਪਰੀਮ ਕੋਰਟ ਕਾਲਜੀਅਮ ਨੇ 3 ਮਹਿਲਾ ਜੱਜਾਂ ਸਮੇਤ 9 ਨਾਵਾਂ ਦੀ ਕੀਤੀ ਸਿਫਾਰਸ਼

ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀਜੇਆਈ) ਐਨਵੀ ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ (Supreme Court Collegium) ਨੇ ਸੁਪਰੀਮ ਕੋਰਟ (Supreme Court) ਵਿੱਚ ਜੱਜ ਵਜੋਂ ਨਿਯੁਕਤੀ ਲਈ ਤਿੰਨ ਮਹਿਲਾ ਜੱਜਾਂ ਸਮੇਤ ਨੌਂ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।

12 ਅਗਸਤ ਨੂੰ ਜਸਟਿਸ ਆਰਐਫ ਨਰੀਮਨ ਦੀ ਸੇਵਾਮੁਕਤੀ ਦੇ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਘੱਟ ਕੇ 25 ਰਹਿ ਜਾਵੇਗੀ, ਜਦੋਂ ਕਿ ਸੀਜੇਆਈ ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਹੈ। 19 ਮਾਰਚ 2019 ਨੂੰ ਤਤਕਾਲੀ ਸੀਜੇਆਈ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੁਪਰੀਮ ਕੋਰਟ (Supreme Court) ਵਿੱਚ ਕੋਈ ਨਿਯੁਕਤੀ ਨਹੀਂ ਕੀਤੀ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਪੰਜ ਮੈਂਬਰੀ ਕਾਲਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਬੀਵੀ ਨਾਗਰਥਨਾ ਸਮੇਤ ਤਿੰਨ ਮਹਿਲਾ ਜੱਜਾਂ ਦੇ ਨਾਂ ਭੇਜੇ ਹਨ, ਜੋ ਪਹਿਲੀ ਮਹਿਲਾ ਸੀਜੇਆਈ ਬਣ ਸਕਦੀਆਂ ਹਨ। ਜਸਟਿਸ ਯੂ ਯੂ ਲਲਿਤ, ਜਸਟਿਸ ਏ ਐਮ ਖਾਨਵਿਲਕਰ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਵੀ ਪੰਜ ਮੈਂਬਰੀ ਕਾਲਜੀਅਮ ਦਾ ਹਿੱਸਾ ਹਨ।

Exclusive--

  1. ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ਦੇ ਮੁੱਦੇ 'ਤੇ ਪੰਜਾਬ ਦੀ ਸਿਆਸਤ
    ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ਦੇ ਮੁੱਦੇ 'ਤੇ ਪੰਜਾਬ ਦੀ ਸਿਆਸਤ

ਚੰਡੀਗੜ੍ਹ : ਜਿਵੇਂ-ਜਿਵੇਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਇੱਕ ਹੋਰ ਮੁੱਦਾ ਸੁਰਖੀਆਂ ਵਿੱਚ ਵੇਖਿਆ ਜਾ ਰਿਹਾ ਹੈ, ਉਹ ਹੈ ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ਦਾ ਮੁੱਦਾ। ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਵਿਧਾਇਕ ਹਨ ਜੋ ਇੱਕ ਤੋਂ ਵੱਧ ਵਾਰ ਵਿਧਾਇਕ ਬਣੇ ਹਨ ਅਤੇ ਇੱਕੋ ਵਾਰ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਇਸ ਮੁੱਦੇ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਅਤੇ ਸਰਕਾਰੀ ਕਰਮਚਾਰੀਆਂ ਦਾ ਹਵਾਲਾ ਦੇ ਕੇ ਇਹ ਮੁੱਦਾ ਉਠਾਇਆ ਸੀ।

ABOUT THE AUTHOR

...view details