ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਕਰੇਗੀ ਵੱਡੀ ਪ੍ਰੈਸ ਕਾਨਫਰੰਸ
ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਪ੍ਰੈਸ ਕਾਨਫਰੰਸ ਕਰੇਗੀ। ਇਹ ਪ੍ਰੈਸ ਕਾਨਫਰੰਸ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਕਰਨਗੇ। ਲੁਧਿਆਣਾ ਦੇ ਭਾਜਪਾ ਦੇ ਕਈ ਨੇਤਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਨਾਮਾਂ ਦਾ ਹਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੰਜਾਬ ਚੋਣ ਕਮਿਸ਼ਨ ਦਾ ਵੱਡਾ ਐਲਾਨ
ਚੰਡੀਗੜ੍ਹ:ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵੋਟਰ ਸੂਚੀ ਵਿੱਚ ਵੇਰਵੇ ਰਜਿਸਟਰ ਕਰਨ, ਹਟਾਉਣ ਅਤੇ ਸੋਧਣ ਲਈ ਮਿਤੀ 01.01.2022 ਤੋਂ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਵਿਸ਼ੇਸ਼ ਮੁਹਿੰਮ ਨੂੰ ਸਪੈਸ਼ਲ ਸਮਰੀ ਰਿਵੀਜ਼ਨ ਵਜੋਂ ਜਾਣਿਆ ਜਾਂਦਾ ਹੈ, ਇਸ ਨਾਲ ਨਾਗਰਿਕਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਆਫਲਾਈਨ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣੇ ਚੋਣ ਵੇਰਵਿਆਂ ਦੀ ਤਸਦੀਕ ਕਰਨ ਦਾ ਮੌਕਾ ਮਿਲਦਾ ਹੈ।
2. ਪ੍ਰਦੀਪ ਛਾਬੜਾ ਨੇ ਫੜਿਆ ਆਪ ਦਾ ਹੱਥ
ਦਿੱਲੀ: ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਦਿੱਲੀ 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੀਪ ਛਾਬੜਾ ਦਾ 'ਆਪ' ਵਿੱਚ ਸਵਾਗਤ ਕੀਤਾ। ਇਸ ਮੌਕੇ 'ਆਪ' ਦੀ ਰਾਸ਼ਟਰੀ ਸੰਸਥਾ ਦੀ ਟੀਮ ਬਿਲਡਿੰਗ ਇੰਚਾਰਜ ਸ਼੍ਰੀ ਦੁਰਗੇਸ਼ ਪਾਠਕ ਅਤੇਪੰਜਾਬ ਇੰਚਾਰਜ ਸ਼੍ਰੀ ਜਰਨੈਲ ਸਿੰਘ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
3. ਸਮਾਂ ਬਦਲਿਆ ਪਰ ਕੀ ਨਸ਼ੇ ਨੂੰ ਲੈ ਕੇ ਬਦਲੇ ਪੰਜਾਬ ਦੇ ਹਾਲਾਤ ?
ਚੰਡੀਗੜ੍ਹ : ਉਂਝ ਤਾਂ ਪੰਜਾਬ 'ਚ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਲੋਕਾਂ ਦੇ ਮਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ ਤੇ ਅਖ਼ਬਾਰਾਂ ਵਿੱਚ ਖ਼ਬਰਾਂ ਪੜ੍ਹੀਆਂ ਜਾਂਦੀਆਂ ਹਨ ਕਿ 9 ਜਵਾਨਾਂ ਦੀ ਮੌਤ ਹੋ ਗਈ ਹੈ, ਪਰ ਹਾਲ ਹੀ ਵਿੱਚ ਬਠਿੰਡਾ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਇਥੇ ਦੋ ਨੌਜਵਾਨਾਂ, ਜਿਨ੍ਹਾਂ ਚੋਂ ਇੱਕ ਨੇ ਸਰਿੰਜ ਨਾਲ ਨਸ਼ਾ ਕੀਤਾ ਸੀ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ, ਇਸ ਦੌਰਾਨ ਉਸ ਦੇ ਹੱਥ ਵਿੱਚ ਸਰਿੰਜ ਲੱਗੀ ਰਹਿ ਗਈ। ਦੂਜੀ ਮਾਮਲਾ ਬਠਿੰਡਾ ਤੋਂ ਸ੍ਰੀ ਗੰਗਾਨਗਰ ਹਾਈਵੇ ਦਾ ਹੈ, ਇਥੇ ਇੱਕ ਨੌਜਵਾਨ ਨਸ਼ੇ ਦੀ ਭਾਲ ਵਿੱਚ ਹਾਈਵੇਅ 'ਤੇ ਬਣੇ ਪੁਲ ਤੋਂ ਡਿੱਗ ਪਿਆ,ਜਿਸ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Explainer--
1. ਦੇਸ਼ ਵਿੱਚ ਮਹਿੰਗੀ ਹੋਈ ਹਵਾਈ ਯਾਤਰਾ , ਕਿਰਾਏ ਵਿੱਚ 12.5 ਫੀਸਦੀ ਵਾਧਾ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਕਿਰਾਏ ਦੀਆਂ ਹੇਠਲੀਆਂ ਅਤੇ ਉਪਰਲੀਆਂ ਹੱਦਾਂ ਨੂੰ 9.83 ਤੋਂ ਵਧਾ ਕੇ 12.82 ਪ੍ਰਤੀਸ਼ਤ ਕਰ ਦਿੱਤਾ ਹੈ, ਜਿਸ ਨਾਲ ਘਰੇਲੂ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਇਸ ਤੋਂ ਪਹਿਲਾਂ, ਕੋਵਿਡ -19 ਕਾਰਨ ਦੋ ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਪੰਜ ਮਈ, 2020 ਨੂੰ ਹਵਾਈ ਸੇਵਾਵਾਂ ਦੇ ਮੁੜ ਚਾਲੂ ਹੋਣ ਦੇ ਨਾਲ ਸਰਕਾਰ ਨੇ ਉਡਾਣ ਦੀ ਮਿਆਦ ਦੇ ਅਧਾਰ ਤੇ ਹਵਾਈ ਕਿਰਾਏ 'ਤੇ ਹੇਠਲੀਆਂ ਅਤੇ ਉਪਰਲੀਆਂ ਸੀਮਾਵਾਂ ਲਗਾਈਆਂ ਸਨ।
ਕੋਵਿਡ -19 ਨਾਲ ਸਬੰਧਤ ਯਾਤਰਾ ਪਾਬੰਦੀਆਂ ਕਾਰਨ ਵਿੱਤੀ ਤੌਰ 'ਤੇ ਸੰਘਰਸ਼ ਕਰ ਰਹੀਆਂ ਏਅਰਲਾਈਨਾਂ ਦੀ ਸਹਾਇਤਾ ਲਈ ਹੇਠਲੀ ਸੀਮਾ ਲਗਾਈ ਗਈ ਸੀ। ਉਥੇ ਹੀ ਉਪਰਲੀ ਸੀਮਾ ਇਸ ਲਈ ਲਗਾਈ ਗਈ ਸੀ ਤਾਂ ਜੋ ਸੀਟਾਂ ਦੀ ਮੰਗ ਜ਼ਿਆਦਾ ਹੋਣ 'ਤੇ ਯਾਤਰੀਆਂ ਤੋਂ ਭਾਰੀ ਫੀਸ ਨਾ ਲਈ ਜਾਵੇ। 12 ਅਗਸਤ, 2021 ਦੇ ਇੱਕ ਆਦੇਸ਼ ਵਿੱਚ ਮੰਤਰਾਲੇ ਨੇ 40 ਮਿੰਟਾਂ ਦੀ ਉਡਾਣਾਂ ਦੇ ਕਿਰਾਏ ਦੀ ਹੱਦ ਨੂੰ 2,600 ਰੁਪਏ ਤੋਂ ਵਧਾ ਕੇ 2,900 ਰੁਪਏ ਕਰ ਦਿੱਤਾ ਹੈ, ਜੋ 11.53 ਫੀਸਦੀ ਦਾ ਵਾਧਾ ਹੈ। ਇਸ ਦੇ ਨਾਲ ਹੀ 40 ਮਿੰਟਾਂ ਦੀ ਉਡਾਣਾਂ ਲਈ ਉਪਰਲੀ ਸੀਮਾ 12.82 ਫੀਸਦੀ ਵਧ ਕੇ 8,800 ਰੁਪਏ ਕਰ ਦਿੱਤੀ ਗਈ।
Exclusive--
1. ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਕਿਵੇਂ ਗਰੀਬੀ ਤੋਂ ਪਹੁੰਚਿਆ ਅਰਸ਼ਾਂ ਤੱਕ...?
ਪੜ੍ਹੋ ਈਟੀਵੀ ਭਾਰਤ ਟੌਪ ਨਿਊਜ਼ ਚੰਡੀਗੜ੍ਹ: ਓਲੰਪਿਕ (Olympic) ਵਿੱਚ ਤਗਮਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ (Indian hockey team) ਦੇ ਖਿਡਾਰੀਆਂ ਨਾਲ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ। ਇਸਦੇ ਚੱਲਦੇ ਹੀ ਹਾਕੀ ਓਲੰਪਿਅਨ ਸ਼ਮਸ਼ੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਮੌਕੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਬੜੇ ਹੀ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਅੱਜ ਇੱਥੇ ਤੱਕ ਪਹੁੰਚਿਆ ਹੈ। ਉਸਨੇ ਦੱਸਿਆ ਕਿ ਕੋਈ ਸਮਾਂ ਅਜਿਹਾ ਸੀ ਜਦੋਂ ਉਸ ਕੋਲ ਹਾਕੀ ਖਰੀਦਣ ਦੇ ਲਈ ਪੈਸੇ ਨਹੀਂ ਹੁੰਦੇ ਸਨ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਵਿੱਚ ਉਸਦੇ ਪਿਤਾ ਨੇ ਉਨ੍ਹਾਂ ਨੂੰ ਖੁਦ ਹਾਕੀ ਬਣਾ ਕੇ ਦਿੱਤੀ ਸੀ ਤੇ ਜਦੋਂ ਉਹ ਹਾਕੀ ਵਿੱਚ ਕਦੇ ਤਰੇੜ ਆ ਜਾਂਦੀ ਸੀ ਤਾਂ ਉਹ ਕਿੱਲ ਆਦਿ ਨਾਲ ਉਸਨੂੰ ਦੁਬਾਰਾ ਜੋੜ ਲੈਂਦਾ ਸੀ। ਇਸਦੇ ਨਾਲ ਸ਼ਮਸ਼ੇਰ ਨੇ ਕਿਹਾ ਕਿ ਅਗਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਇਸ ਤੋਂ ਵੀ ਚੰਗਾ ਪ੍ਰਦਰਸ਼ਨ ਕਰਨਗੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।