ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਭਾਰਤੀ ਪੁਰਸ਼ ਹਾਕੀ ਟੀਮ ਅੱਜ ਦਿਖਾਏਗੀ ਜੌਹਰ
ਪੁਰਸ਼ ਹਾਕੀ ਟੀਮ ਕਾਂਸੇ ਦੇ ਤਮਗੇ ਲਈ ਆਪਣਾ ਮੈਚ ਖੇਡੇਗੀ। ਭਾਰਤੀ ਹਾਕੀ ਟੀਮ ਦਾ ਮੈਚ ਜਰਮਨੀ ਨਾਲ ਸਵੇਰੇ 7 ਵਜੇ ਹੋਵੇਗਾ।
2. 5 ਅਗਸਤ ਨੂੰ ਭਾਰਤੀ ਟੀਮ ਦਾ ਸ਼ਡਿਊਲ
ਟੋਕੀਓ ਓਲੰਪਿਕਸ ਵਿੱਚ 5 ਅਗਸਤ ਨੂੰ ਭਾਰਤੀ ਟੀਮ ਦੇ ਖਿਡਾਰੀ 4 ਵੱਖ -ਵੱਖ ਖੇਡਾਂ ਦੇ 7 ਇਵੈਂਟਸ ਵਿੱਚ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਵਿੱਚੋਂ ਭਾਰਤ ਨੂੰ ਕੁਸ਼ਤੀ ਅਤੇ ਹਾਕੀ ਵਿੱਚ ਤਗਮੇ ਜਿੱਤਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਪੱਕਾ ਕਰ ਦਿੱਤਾ ਹੈ। ਉਸ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਦੀਪਕ ਪੂਨੀਆ ਸੈਮੀਫਾਈਨਲ ਮੈਚ ਹਾਰ ਗਿਆ।
3 . ਸੁਖਪਾਲ ਖਹਿਰਾ ਦੇ ਖਿਲਾਫ 3 ਮਹੀਨਿਆਂ 'ਚ ਹੋਵੇਗਾ ਫੈਸਲਾ
ਵਿਧਾਨ ਸਭਾ ਸਪੀਕਰ 3 ਮਹੀਨਿਆਂ ਤੱਕ ਫੈਸਲਾ ਦੇਣਗੇ। ਸੁਖਪਾਲ ਖਹਿਰਾ ਦੇ ਖਿਲਾਫ ਦਲ ਬਦਲੂ ਕਾਨੂੰਨ ਤਹਿਤ ਸਦਿਆਸਤਾ ਰੱਦ ਦੀ ਪਟੀਸ਼ਨ ਉੱਤੇ ਸਰਕਾਰ ਦਾ ਜਵਾਬ। ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ। ਇਸ ਪਟੀਸ਼ਨ ਦਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. Tokyo Olympics 2020: ਭਾਰਤ ਦਾ ਇੱਕ ਹੋਰ ਮੈਡਲ ਪੱਕਾ ਰਵੀ ਦਹੀਆ ਫਾਈਨਲ 'ਚ ਪੁੱਜੇ
ਚੰਡੀਗੜ੍ਹ : ਭਾਰਤ ਦੇ ਪਹਿਲਵਾਨ ਰਵੀ ਕੁਮਾਰ ਨੇ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਭਾਰਤ ਦਾ ਤਗਮਾ ਪੱਕਾ ਕਰ ਦਿੱਤੀ ਹੈ। ਸੈਮੀਫਾਈਨਲ ਵਿੱਚ ਰਵੀ ਕੁਮਾਰ ਨੇ ਕਜ਼ਾਖਿਸਤਾਨ ਦੇ ਪਹਿਵਾਨ ਨੂੰ ਮਾਤ ਦੇ ਕੇ ਫਾਈਨਲ ਚ ਪਰਵੇਸ਼ ਕਰ ਲਿਆ ਹੈ। ਯਾਨੀ ਹੁਣ Olympics ਭਾਰਤ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ
2. ਅਡਾਨੀਆਂ ਖਿਲਾਫ਼ ਕਿਸਾਨਾਂ ਦਾ ਕੀ ਹੈ ਵੱਡਾ ਐਕਸ਼ਨ ?
ਲੁਧਿਆਣਾ:ਪਿੰਡ ਕਿਲ੍ਹਾ ਰਾਏਪੁਰ ਦੇ ਵਿੱਚ ਸਥਿਤ ਅਡਾਨੀ ਖੁਸ਼ਕ ਬੰਦਰਗਾਹ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਬੀਤੇ ਸੱਤ ਮਹੀਨਿਆਂ ਤੋਂ ਲਗਾਤਾਰ ਇਸ ਬੰਦਰਗਾਹ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਟਰਾਲੀਆਂ ਲਗਾ ਕੇ ਇਸ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਸੀ ਜਿਸਦੇ ਚਲਦਿਆਂ ਅਡਾਨੀ ਗਰੁੱਪ ਵੱਲੋਂ ਇਹ ਬੰਦਰਗਾਹ ਫਿਲਹਾਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ।
3. ਮੁੜ ਸੁਰਖੀਆਂ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਟਾਸਕ ਫੋਰਸ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਦਰਬਾਰ ਸਾਹਿਬ ਦੇ ਬਾਹਰ ਹੋ ਰਹੀ ਖੁਦਾਈ ਨੂੰ ਰੋਕਣ ਲਈ ਸਿੱਖ ਸਦਭਾਵਨਾ ਦਲ ਉਥੇ ਪਹੁੰਚਿਆ ਸੀ । ਜਿਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਸਰ ਵਲੋਂ ਕਬਰੇਜ਼ ਕਰ ਰਹੇ ਪੱਤਰਕਾਰਾਂ ਦੇ ਮੋਬਾਇਲ ਫੋਨ ਖੋਹ ਲਏ ਗਏ। ਇਸ ਦੇ ਨਾਲ ਹੀ ਸਿੱਖ ਸਦਭਾਵਨਾ ਦਲ ਦੇ ਆਗੂਆਂ ਨਾਲ ਵੀ ਉਨ੍ਹਾਂ ਦੀ ਝੜਪ ਹੋਈ , ਜਿਸ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਸਰ ਵਲੋਂ ਸਦਭਾਵਨਾ ਦਲ ਦੇ ਆਗੂਆਂ ਦੀ ਕੁੱਟਮਾਰ ਕੀਤੀ ਗਈ।
Explainer--
1. ਨਾਸਾ ਨੇ ਸਾਂਝੀ ਕੀਤੀ ਵੀਡੀਓ, ਸੁਣੋ 13 ਬਿਲੀਅਨ ਸਾਲਾਂ ਦਾ ਡਾਟਾ
ਹੈਦਰਾਬਾਦ: ਨਾਸਾ ਅਕਸਰ ਨੈਟੀਜ਼ਨਾਂ ਨੂੰ ਅਜਿਹੀ ਪੁਲਾੜ ਸੰਬੰਧੀ ਤਸਵੀਰਾਂ ਪੇਸ਼ ਕਰਦਾ ਹੈ ਜੋ ਸਾਡੀ ਨੀਲੇ ਗ੍ਰਹਿ ਤੋਂ ਬਾਹਰ ਕੀ ਹੈ ਇਸ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਪੁਲਾੜ ਏਜੰਸੀ ਲੋਕਾਂ ਨੂੰ ਸਿਰਫ ਨਜ਼ਰ ਤੋਂ ਇਲਾਵਾ ਹੋਰ ਇੰਦਰੀਆਂ ਰਾਹੀਂ ਤਾਰਿਆਂ ਅਤੇ ਗਲੈਕਸੀਆਂ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਦੀ ਰਹੀ ਹੈ। ਇਹ sonification ਦੁਆਰਾ ਹੈ ਇਸ ਪ੍ਰਕਿਰਿਆ ਵਿੱਚ ਵੱਖ -ਵੱਖ ਪੁਲਾੜ ਦੂਰਬੀਨਾਂ ਦੁਆਰਾ ਇਕੱਤਰ ਕੀਤੇ ਖਗੋਲ -ਵਿਗਿਆਨਕ ਡੇਟਾ ਨੂੰ ਆਵਾਜ਼ਾਂ ਵਿੱਚ ਬਦਲਿਆ ਜਾਂਦਾ ਹੈ। ਨਾਸ ਦਾ ਹਾਲੀਆ ਸ਼ੇਅਰ ਕੀਤਾ ਇਸ ਤਰ੍ਹਾਂ ਦਾ ਹੀ ਇੱਕ ਉਦਾਹਰਣ ਹੈ ਅਤੇ ਇਹ ਹੁਣ ਹਰ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤਰ੍ਹਾਂ ਇਹ ਸੰਭਾਵਨਾ ਹੈ ਕਿ ਇਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ।
Exclusive--
1 . 'ਆਪ', ਕਾਂਗਰਸ ਅਤੇ ਅਕਾਲੀ ਦਲ 'ਚ 2022 ਲਈ ਕੌਣ ਹੋਵੇਗਾ ਮੁੱਖ ਮੰਤਰੀ ਚਿਹਰਾ ?
ਆਪ', ਕਾਂਗਰਸ ਅਤੇ ਅਕਾਲੀ ਦਲ 'ਚ 2022 ਲਈ ਕੌਣ ਹੋਵੇਗਾ ਮੁੱਖ ਮੰਤਰੀ ਚਿਹਰਾ ਚੰਡੀਗੜ੍ਹ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਹਰ ਪਾਰਟੀ ਵਲੋਂ ਸਰਕਾਰ ਬਣਾਉਣ ਨੂੰ ਲੈਕੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸਿਆਸੀ ਪਾਰਟੀਆਂ 'ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਵੀ ਰੇੜਕੇ ਬਰਕਰਾਰ ਹੈ। ਵਿਧਾਨਸਭਾ ਚੋਣਾਂ ਨੂੰ ਲੈਕੇ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਕਿਆਸਰਾਈਆ ਲੱਗ ਰਹੀਆਂ ਹਨ।