ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
- ਭਾਰਤੀ ਪੁਰਸ਼ ਹਾਕੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਅੱਜ, ਇਤਿਹਾਸਿਕ ਜਿੱਤ ਦੀ ਉਮੀਦ
ਕਰੀਬ ਚਾਲੀ ਸਾਲ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਭਾਰਤੀ ਹਾਕੀ ਟੀਮ ਨੇ ਇੱਕ ਸ਼ਾਨਦਾਰ ਜਿੱਤ ਵਿੱਚ ਗਰੇਟ ਬ੍ਰਿਟੇਨ ਨੂੰ 3-1 ਨਾਲ ਧੂਲ ਚਟਾਈ ਤੇ ਸੈਮੀਫਾਈਨਲ ਵਿੱਚ ਦਾਖਲਾ ਲਿਆ। ਸੈਮੀਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਖੇਡਿਆ ਜਾਵੇਗਾ।
2.ਭਾਰਤੀ ਮਹਿਲਾ ਪਹਿਲਵਾਨ ਸੋਨਮ ਮਲਿਕ ਦਾ ਮੁਕਾਬਲਾ ਅੱਜ
ਹਰਿਆਣਾ ਦੀ ਮਹਿਲਾ ਪਹਿਲਵਾਨ ਸੋਨਮ ਮਲਿਕ ਟੋਕੀਓ ਓਲੰਪਿਕ ਖੇਡਾਂ ਵਿੱਚ ਕੁਸ਼ਤੀ ਦੇ 62 ਕਿਲੋ ਭਾਰ ਵਰਗ ਵਿੱਚ ਭਾਗ ਲੈਣ ਜਾ ਰਹੀ ਹੈ। ਪੂਰਾ ਦੇਸ਼ ਸੋਨਮ ਮਲਿਕ ਤੋਂ ਮੈਡਲ ਦੀ ਉਮੀਦ ਕਰ ਰਿਹਾ ਹੈ। ਇਸ ਦੇ ਨਾਲ ਹੀ ਸੋਨਮ ਦੀ ਜਿੱਤ ਲਈ ਉਸਦੇ ਜੱਦੀ ਪਿੰਡ ਮਦੀਨਾ ਵਿੱਚ ਲਗਾਤਾਰ ਪੂਜਾ ਅਤੇ ਹਵਨ ਕੀਤੇ ਜਾ ਰਹੇ ਹਨ।
3. ਡੀ.ਜੀ.ਪੀ ਸੁਮੇਧ ਸੈਣੀ ਦੀ ਅਗਾਉਂ ਜਮਾਨਤ ਦੇ ਫੈਸਲੇ 'ਤੇ ਸੁਣਵਾਈ ਅੱਜ
ਬੇਅਦਬੀ ਮਾਮਲੇ ਤੇ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਡੀ.ਜੀ.ਪੀ ਸੁਮੇਧ ਸੈਣੀ ਦੀ ਅਗਾਉਂ ਜਮਾਨਤ ਦੇ ਫੈਸਲੇ 'ਤੇ ਸੁਣਵਾਈ ਅੱਜ ਹੋਵੇਗੀ। ਸੁਮੇਧ ਸੈਣੀ ਦੀ ਗੋਲੀ ਕਾਂਡ ਮਾਮਲੇ ਵਿੱਚ ਮੁੱਖ ਭੂਮਿਕਾ ਮੰਨੀ ਜਾਂਦੀ ਹੈ।
4. ਕੈਪਟਨ ਦੇ ਮੁੱਖ ਸਕੱਤਰ ਦੀ ਨਿਯੁਕਤੀ ਮਾਮਲੇ 'ਚ ਆ ਸਕਦਾ ਫੈਸਲਾ
ਕੈਪਟਨ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਮਾਮਲੇ 'ਚ ਅਹਿਮ ਫੈਸਲਾ ਆ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਵਕੀਲ ਪੀ. ਚਿਦੰਬਰਮ ਇਸ ਕੇਸ ਵਿੱਚ ਬਹਿਸ ਕਰਨਗੇ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਸੁਮੇਧ ਸੈਣੀ ਦੇ ਘਰ ਵਿਜੀਲੈਂਸ ਨੇ ਮਾਰੀਆ ਛਾਪਾ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸੈਣੀ ਦੇ ਚੰਡੀਗੜ੍ਹ ਵਿਖੇ ਸਥਿਤ ਘਰ 'ਤੇ ਛਾਪਾ ਮਾਰਿਆ ਹੈ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਵਿਜੀਲੈਂਸ ਬਿਊਰੋ ਨੇ ਸੈਣੀ ਦੇ ਖਿਲਾਫ ਅਸਾਧਾਰਨ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਦੇ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਉਸਦੇ ਘਰ ਗਈ ਹੈ। ਹਾਲਾਂਕਿ, ਦੋ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਵਿਜੀਲੈਂਸ ਬਿਊਰੋ ਦੇ ਤਿੰਨ ਅਧਿਕਾਰੀ ਅਤੇ ਚੰਡੀਗੜ੍ਹ ਪੁਲਿਸ ਦੇ ਨਾਲ ਘਰ ਵਿੱਚ ਦਾਖਲ ਹੋਏ ਹਨ। ਚੰਡੀਗੜ੍ਹ ਪੁਲਿਸ ਨੂੰ ਵੀ ਬੁਲਾਇਆ ਗਿਆ ਹੈ ਕਿਉਂਕਿ ਸੈਣੀ ਦੇ ਵਕੀਲ ਨੇ ਕਿਹਾ ਸੀ ਕਿ ਕੋਈ ਸਥਾਨਕ ਪੁਲਿਸ ਨਹੀਂ ਹੈ, ਇਸ ਲਈ ਪੰਜਾਬ ਪੁਲਿਸ ਦੀ ਟੀਮ ਅੰਦਰ ਨਹੀਂ ਜਾ ਸਕਦੀ।
2. Tokyo Olympics : ਕਮਲਪ੍ਰੀਤ 6ਵੇਂ ਸਥਾਨ 'ਤੇ ਰਹੀ, ਕੈਪਟਨ ਨੇ ਲਾਈਵ ਦੇਖਿਆ ਮੈਚ
Tokyo Olympics : ਭਾਰਤ ਵੱਲੋਂ ਮਹਿਲਾ ਡਿਸਕਿਸ ਥਰੋਅ ਦਾ ਫਾਈਨਲ ਖੇਡ ਰਹੀ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਪਹਿਲੇ ਯਤਨ ਵਿੱਚ 61.62 ਮੀਟਰ ਥ੍ਰੋਅ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਦੂਜੇ ਯਤਨ ਦੌਰਾਨ ਉਸ ਦਾ ਫਾਊਲ ਹੋ ਗਿਆ। ਕਮਲਪ੍ਰੀਤ ਦੂਜੇ ਥ੍ਰੋਅ ਦੇ ਫਾਊਲ ਹੋਣ ਦੇ ਬਾਵਜੂਦ ਅਜੇ ਵੀ ਪਹਿਲੇ 8 ਬੈਸਟ ਖਿਡਾਰੀਆਂ ਵਿਚ ਬਣੀ ਹੋਈ ਸੀ। ਤੀਜੇ ਥੋਅ ਵਿਚ ਉਸਨੇ 63. 70 ਮੀਟਰ ਸੁੱਟਿਆ ਹੈ,
3. ਜਾਣੋ : ਇਸ ਅਧਿਆਪਕ ਨੇ 200 ਫੁੱਟ ਟਾਵਰ 'ਤੇ ਲਟਕ ਕੇ ਕਿਵੇਂ ਕੀਤਾ ਗੁਜ਼ਾਰਾ
ਪਟਿਆਲਾ :ਪਿਛਲੇ 136 ਦਿਨਾਂ ਤੋਂ 200 ਫੁੱਟ ਦੀ ਉਚਾਈ 'ਤੇ ਸੰਘਰਸ਼ ਕਰ ਰਹੇ ਸੁਰਿੰਦਰ ਗੁਰਦਾਸਪੁਰ ਦੀ ਜਿੱਤ ਹੋਈ। ਪੰਜਾਬ ਸਰਕਾਰ ਦੇ ਦੁਆਰਾ ਕੱਢੀਆਂ ਗਈਆਂ ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਦੀਆਂ 6635 ਪੋਸਟਾਂ ਜਿਸ ਤੋਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਨੂੰ 136 ਦਿਨਾਂ ਦੇ ਬਾਅਦ ਉਨ੍ਹਾਂ ਦੇ ਸਾਥੀਆਂ ਵੱਲੋਂ ਥਲੇ ਉਤਾਰਿਆ ਗਿਆ। ਹਾਲਾਂਕਿ ਅਧਿਆਪਕਾਂ ਦੀਆਂ ਹਾਲੇ ਵੀ 3 ਮੰਗਾਂ ਬਾਕੀ ਹਨ
4. ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ 'ਚ ਸ਼ਾਮਲ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਨਵੀਂ ਦਿੱਲੀ ਵਿਖੇ ਭਾਰਤਾ ਜਨਤਾ ਪਾਰਟੀ ਜਿਆਇੰਨ ਕਰ ਲਈ। ਅਮਨਜੋਤ ਨੂੰ ਪਾਰਟੀ ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਾਮਲ ਕੀਤਾ।
Explainer--
- 93 ਵਿਧਾਇਕਾਂ ਤੋਂ ਵੱਧ ਦਾ ਆਮਦਨ ਟੈਕਸ ਭਰ ਰਹੀ ਸਰਕਾਰ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ 93 ਵਿਧਾਇਕਾਂ ਦੀ ਆਮਦਨ ਦਾ ਟੈਕਸ, ਪੰਜਾਬ ਭਰ ਦੇ ਲੋਕਾਂ ਦੇ ਟੈਕਸ ਤੋਂ ਭਰੇ ਖ਼ਜ਼ਾਨੇ ਤੋਂ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਉਹ ਵੀ ਉਸ ਵੇਲੇ ਜਦੋਂ ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਕਾਫੀ ਖਸਤਾ ਚੱਲ ਰਹੀ ਹੈ। ਪੰਜਾਬ ਦੇ ਸਿਰਫ਼ ਤਿੰਨ ਵਿਧਾਇਕ ਕੁਲਜੀਤ ਨਾਗਰਾ ਅਤੇ ਬੈਂਸ ਭਰਾਵਾਂ ਨੂੰ ਛੱਡ ਦੇਈਏ ਤਾਂ ਹਰ ਵਿਧਾਇਕ ਸਰਕਾਰ 'ਤੇ ਟੈਕਸ ਦਾ ਬੋਝ ਪਾ ਰਿਹਾ ਹੈ। ਆਰ.ਟੀ.ਆਈ ਰਾਹੀਂ ਹੋਏ ਖੁਲਾਸੇ ਤੋਂ ਪਤਾ ਚੱਲਦਾ ਹੈ ਕਿ ਸਾਲ 2017-18 ਵਿਧਾਇਕਾਂ ਦੇ ਟੈਕਸ 'ਤੇ ਤਕਰੀਬਨ 82 ਲੱਖ 77 ਹਜਾਰ 506 ਰੁਪਏ ਖਰਚ ਕੀਤੇ ਗਏ ਹਨ , 2018-19 ਵਿੱਚ 65 ਲੱਖ 95 ਹਜਾਰ 264 ਰੁਪਏ, 2019-20 ਵਿੱਚ 64 ਲੱਖ 93 ਹਜਾਰ 652 ਰੁਪਏ ਅਤੇ 2021 -22 ਵਿੱਚ 62 ਲੱਖ 54 ਹਜਾਰ 952 ਰੁਪਏ ਹਨ।
ਕਿਸ ਪਾਰਟੀ ਦੇ ਕਿੰਨੇ ਵਿਧਾਇਕ ਦਾ ਟੈਕਸ ਭਰ ਰਹੀ ਹੈ ਸਰਕਾਰ
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ 80 ਵਿਧਾਇਕਾਂ ਵਿੱਚੋਂ 19 ਨੂੰ ਕੈਬਨਿਟ ਰੈਂਕ ਨਾਲ ਉਹਦੇ ਮਿਲੇ ਹੋਏ ਹਨ ਇਨ੍ਹਾਂ ਤੋਂ 1 ਵਿਧਾਇਕ ਨੂੰ ਛੱਡ ਦਈਏ ਤਾਂ ਬਾਕੀ ਬਚਦੇ ਵਿਧਾਇਕਾਂ ਵੱਲੋਂ ਆਪਣਾ ਟੈਕਸ ਖ਼ੁਦ ਨਹੀਂ ਭਰਿਆ ਜਾਂਦਾ ,ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 18 ਵਿਧਾਇਕ ਹਨ ਸ਼੍ਰੋਮਣੀ ਅਕਾਲੀ ਦਲ ਦੇ 14 ਵਿਧਾਇਕਾਂ ਵਿਚੋਂ ਕਿਸੇ ਇਕ ਨੇ ਵੀ ਆਪਣਾ ਆਮਦਨ ਟੈਕਸ ਖ਼ੁਦ ਭਰਨ ਵਾਸਤੇ ਵਿਧਾਨ ਸਭਾ ਅੱਗੇ ਕੋਈ ਸਹਿਮਤੀ ਨਹੀਂ ਦਿੱਤੀ , ਇਸ ਤੋਂ ਇਲਾਵਾ ਭਾਜਪਾ ਦੇ ਵਿਧਾਇਕਾਂ ਵੱਲੋਂ ਵੀ ਕਿਸੇ ਵੀ ਤਰੀਕੇ ਦੀ ਵਿਧਾਨ ਸਭਾ ਨੂੰ ਲਿਖ ਕੇ ਸਹਿਮਤੀ ਨਹੀਂ ਦਿੱਤੀ ਗਈ ਜਿਸ ਕਰਕੇ ਸਾਰਾ ਟੈਕਸ ਸਰਕਾਰ ਦੇ ਖਜ਼ਾਨੇ ਤੇ ਬੋਝ ਬਣਿਆ ਬੈਠਾ।
Exclusive--
1. ਟੋਕਿਓ ਓਲੰਪਿਕ: ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਮੋਨਿਕਾ ਮਲਿਕ ਦੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ
ਮੋਨਿਕਾ ਮਲਿਕ ਦੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਚੰਡੀਗੜ੍ਹ:ਟੋਕਿਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਦੀ ਨੰਬਰ ਦੋ ਮਹਿਲਾ ਹਾਕੀ ਟੀਮ ਆਸਟਰੇਲੀਆ ਨੂੰ 1-0 ਨਾਲ ਹਰਾਉਂਦੇ ਹੋਏ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਆਖਰੀ ਚਾਰ 'ਚ ਪਹੁੰਚੀ ਹੈ। ਟੋਕਿਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਦੀ ਨੰਬਰ ਦੋ ਮਹਿਲਾ ਹਾਕੀ ਟੀਮ ਆਸਟਰੇਲੀਆ ਨੂੰ 1-0 ਨਾਲ ਹਰਾਉਂਦੇ ਹੋਏ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਆਸਟੇਰਲੀਆ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੋਨਿਕਾ ਮਲਿਕ ਦੇ ਵੱਲੋਂ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਅਹਿਮ ਜਾਣਕਾਰੀ ਸਾਂਝੀ ਕੀਤੀ।