ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1. TOKYO OPLYMPICS : ਹਾਕੀ ਮੈਚ ਵਿੱਚ ਗ੍ਰੇਟ ਬ੍ਰਿਟੇਨ ਨਾਲ ਭਿੜੇਗਾ ਭਾਰਤ
ਭਾਰਤ ਦੇ ਨਜ਼ਰੀਏ ਤੋਂ ਮੌਕਾ ਸੁਪਰ ਸੰਡੇ ਦਾ ਸਭ ਤੋਂ ਵੱਡਾ ਮੈਚ ਪੁਰਸ਼ ਹਾਕੀ ਦਾ ਕੁਆਰਟਰ ਫਾਈਨਲ ਹੋਵੇਗਾ। ਭਾਰਤੀ ਹਾਕੀ ਟੀਮ ਨੂੰ 41 ਸਾਲਾਂ ਬਾਅਦ ਇਸ ਮੈਚ ਰਾਹੀਂ ਸੈਮੀਫਾਈਨਲ ਦੀ ਟਿਕਟ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਕੁਆਰਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ, ਜੋ ਆਪਣੇ ਗਰੁੱਪ ਵਿੱਚ ਤੀਜੇ ਸਥਾਨ ’ਤੇ ਰਿਹਾ।
2. ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦਾ ਕੱਲ 11:00 ਵਜੇ ਕੀਤਾ ਜਾਵੇਗਾ ਸਸਕਾਰ
ਵਿਸ਼ਵ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦੀ ਸ਼ਨੀਵਾਰ ਦੁਪਹਿਰ 1.30 ਵਜੇ ਦੇ ਕਰੀਬ ਮੌਤ ਹੋ ਗਈ। ਉਨ੍ਹਾਂ ਨੇ 105 ਸਾਲ ਦੀ ਉਮਰ ਵਿੱਚ ਸ਼ੁਧੀ ਆਯੁਰਵੈਦ ਹਸਪਤਾਲ, ਡੇਰਾਬੱਸੀ, ਮੋਹਾਲੀ ਵਿੱਚ ਆਖਰੀ ਸਾਹ ਲਿਆ। ਮਾਨ ਕੌਰ ਪਿੱਤੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ 11:00 ਵਜੇ ਨੂੰ ਸੈਕਟਰ 25 ਦੇ ਕ੍ਰਾਈਮ ਗਰਾਉਂਡ ਵਿਖੇ ਕੀਤਾ ਜਾਵੇਗਾ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. CM ਕੈਪਟਨ ਵੱਲੋਂ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਦਾ ਉਦਘਾਟਨ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੈਮੋਰੀਅਲ ਨੂੰ ਤਿਆਰ ਕਰਨ ਤੇ 2.61 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨਾਖ ਪਹੁੰਚ ਕੇ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਹੀ 2.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋੇਣ ਵਾਲੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਦਾ ਵੀ ਉਦਘਾਟਨ ਕੀਤਾ।
2.ਕੌਮਾਂਤਰੀ ਬਜ਼ੁਰਗ ਅਥਲੀਟ ਮਾਨ ਕੌਰ ਦਾ ਦਿਹਾਂਤ
ਵਿਸ਼ਵ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦੀ ਸ਼ਨੀਵਾਰ ਦੁਪਹਿਰ 1.30 ਵਜੇ ਦੇ ਕਰੀਬ ਮੌਤ ਹੋ ਗਈ। ਉਨ੍ਹਾਂ ਨੇ 105 ਸਾਲ ਦੀ ਉਮਰ ਵਿੱਚ ਸ਼ੁਧੀ ਆਯੁਰਵੈਦ ਹਸਪਤਾਲ, ਡੇਰਾਬੱਸੀ, ਮੋਹਾਲੀ ਵਿੱਚ ਆਖਰੀ ਸਾਹ ਲਿਆ। ਮਾਨ ਕੌਰ ਪਿੱਤੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਸ਼ੁਧੀ ਆਯੁਰਵੇਦ ਪੰਚਕਰਮਾ ਹਸਪਤਾਲ ਡੇਰਾਬੱਸੀ ਵਿਖੇ ਆਚਾਰੀਆ ਮੁਨੀਸ਼ ਦੀ ਨਿਗਰਾਨੀ ਹੇਠ ਕੁਦਰਤੀ ਇਲਾਜ ਨਾਲ ਇਲਾਜ ਕੀਤਾ ਜਾ ਰਿਹਾ ਸੀ।
3. ਬਾਬੁਲ ਸੁਪਰੀਓ ਨੇ ਰਾਜਨੀਤੀ ਤੋਂ ਲਿਆ ਸੰਨਿਆਸ
ਨਵੀਂ ਦਿੱਲੀ: ਆਸਨਸੋਲ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਬਾਬੁਲ ਸੁਪਰੀਓ ਰਾਜਨੀਤੀ ਤੋਂ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਫੇਸਬੁੱਕ ਰਾਹੀਂ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅਲਵਿਦਾ,
Explainer--
1.ਹਾਈ ਸਪੀਡ ਰੇਲ ਕਾਰੀਡੋਰ ਦਾ ਨਿਰਮਾਣ ਸ਼ੁਰੂ, ਦੇਖੋ ਕਿਵੇਂ ਹੋਵੇਗਾ ਸਫ਼ਰ
ਚੰਡੀਗੜ੍ਹ :ਭਾਰਤ ਵਿੱਚ ਜਲਦ ਹੀ ਬੁਲੇਟ ਟ੍ਰੇਨ ਦੌੜਨ ਵਾਲੀ ਹੈ, ਕਿਉਂਕਿ ਇਸ ਦੀ ਪਟੜੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਇਸ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕਾਰਜ ਮਹਾਰਾਸ਼ਟਰ, ਦਾਦਰਾ, ਨਗਰ ਹਵੇਲੀ ਅਤੇ ਗੁਜਰਾਤ ਨੂੰ ਜੋੜਨ ਵਾਲੇ 12 ਸਟੇਸ਼ਨਾਂ ਤੋਂ ਜਾਵੇਗੀ। ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਕਾਰੀਡੋਰ
Exclusive--
1. ਫਾਈਨਲ 'ਚ ਪਹੁੰਚਣ ਵਾਲੀ ਕਮਲਪ੍ਰੀਤ ਦੇ ਘਰ ਦੇਖੋ ਕਿਸ ਤਰ੍ਹਾਂ ਮਨਾਈ ਜਾ ਰਹੀ ਖੁਸ਼ੀ
ਫਾਈਨਲ 'ਚ ਪਹੁੰਚਣ ਵਾਲੀ ਕਮਲਪ੍ਰੀਤ ਦੇ ਘਰ ਦੇਖੋ ਕਿਸ ਤਰ੍ਹਾਂ ਮਨਾਈ ਜਾ ਰਹੀ ਖੁਸ਼ੀ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਡਿਸਕਸ ਥ੍ਰੋ ਵਿੱਚ ਟੋਕੀਓ ਓਲੰਪਿਕ ’ਚ ਫਾਈਨਲ ’ਚ ਪਹੁੰਚ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕਮਲਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੇਸ਼ ਲਈ ਮੈਡਲ ਲਿਆ ਕਿ ਪੂਰੀ ਦੁਨੀਆ ‘ਚ ਆਪਣਾ, ਆਪਣੇ ਪਰਿਵਾਰ ਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ। ਦੱਸ ਦਈਏ ਕਿ ਪਰਿਵਾਰ ਵੱਲੋਂ ਜਿੱਤ ਤੋਂ ਪਹਿਲਾਂ ਹੀ ਜਸ਼ਨ ਦੀ ਤਿਆਰੀ ਕਰ ਦਿੱਤੀ ਗਈ ਹੈ।