ਪੰਜਾਬ

punjab

ETV Bharat / city

ਵਿਧਾਨ ਸਭਾ ਸਪੀਕਰ ਸਿਰਫ਼ ਕਾਂਗਰਸ ਦੇ ਸਪੀਕਰ ਬਣ ਕੇ ਰਹਿ ਗਏ: ਹਰਪਾਲ ਚੀਮਾ - ਕਾਂਗਰਸ ਦੇ ਸਪੀਕਰ ਬਣ ਕੇ ਰਹਿ ਗਏ

ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਪੀਪੀਈ ਕਿੱਟ ਪਾ ਕੇ, ਕੋਰੋਨਾ ਦੇ ਇਹਤਿਆਤ ਦੀ ਪਾਲਣਾ ਕਰਦਿਆਂ ਹੋਇਆਂ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ।

ਫ਼ੋਟੋ
ਫ਼ੋਟੋ

By

Published : Aug 28, 2020, 2:54 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਸ਼ੁਰੂ ਹੋ ਗਿਆ ਹੈ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਪੀਪੀ ਕਿੱਟ ਪਾ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੁੱਜੇ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਵੀਡੀਓ

ਹਰਪਾਲ ਚੀਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਉਹ ਪੀਪੀਈ ਕਿੱਟ ਪਾ ਕੇ ਸੈਸ਼ਨ ਵਿੱਚ ਹਿੱਸਾ ਲੈਣ ਦੇ ਲਈ ਤਿਆਰ ਹੋਏ ਹਨ। ਚੀਮਾ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਆਰਡੀਨੈਂਸਾਂ ਰੇਤ ਮਾਫ਼ੀਆ, ਨਸ਼ਾ ਮਾਫ਼ੀਆ, ਸ਼ਰਾਬ ਮਾਫ਼ੀਆ, ਮਾਈਨਿੰਗ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦਾ ਮਸਲਾ ਦਬਾਉਣ ਦੀ ਸੈਸ਼ਨ ਵਿੱਚ ਕੋਸ਼ਿਸ਼ ਕੀਤੀ ਜਾਣੀ ਸੀ। ਇਸ ਕਰਕੇ ਵਿਰੋਧੀ ਧਿਰ ਨੂੰ ਵੱਖ-ਵੱਖ ਹੱਥਕੰਡੇ ਅਪਣਾ ਕੇ ਸੈਸ਼ਨ ਦੇ ਵਿੱਚ ਪਹੁੰਚਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਰ ਉਹ ਪੂਰੀ ਇਹਤਿਆਤ ਵਰਤਦਿਆਂ ਸੈਸ਼ਨ ਤੱਕ ਪਹੁੰਚੇ ਤਾਂ ਜੋ ਆਮ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਚੁੱਕਿਆ ਜਾ ਸਕੇ। ਹਾਲਾਂਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਅਚਾਨਕ ਹੀ ਫਰਮਾਨ ਕਰ ਦਿੱਤਾ ਗਿਆ ਕਿ ਪੰਜ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਵਿਧਾਇਕ ਵੀ ਸੈਸ਼ਨ ਵਿੱਚ ਹਿੱਸਾ ਨਹੀਂ ਲੈਣਗੇ। ਇਸ ਦੇ ਬਾਵਜੂਦ ਉਹ ਇਹਤਿਆਤ ਵਰਤ ਕੇ ਸੈਸ਼ਨ ਵਿੱਚ ਪਹੁੰਚੇ ਤਾਂ ਜੋ ਜਿਹੜੇ ਵਿਧਾਇਕ ਨੈਗੇਟਿਵ ਹਨ, ਉਹ ਸੈਸ਼ਨ ਵਿੱਚ ਹਿੱਸਾ ਜ਼ਰੂਰ ਲੈ ਸਕਣ।

ਬੀਤੇ ਦਿਨੀਂ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਪੀਕਰ ਰਾਣਾ ਕੇਪੀ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਬਾਰੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਏ ਹਾਂ ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਇਸ ਪਾਬੰਦੀ ਬਾਰੇ ਨਹੀਂ ਦੱਸਿਆ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਸਪੀਕਰ ਰਾਣਾ ਕੇ ਪੀ ਸਿਰਫ਼ ਕਾਂਗਰਸ ਸਰਕਾਰ ਦੇ ਸਪੀਕਰ ਬਣ ਕੇ ਰਹਿ ਗਏ ਹਨ। ਉਹ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਨੂੰ ਪਹਿਲਾਂ ਇਸ ਬਾਰੇ ਸਾਫ਼ ਕਰ ਦੇਣਾ ਚਾਹੀਦਾ ਸੀ ਕਿਉਂਕਿ ਸਾਰੇ ਵਿਧਾਇਕਾਂ ਨੇ ਟੈਸਟ ਕਰਵਾਏ ਹਨ, ਜੋ ਵਿਧਾਇਕ ਨੈਗੇਟਿਵ ਆਏ ਹਨ, ਸਿਰਫ਼ ਉਹ ਹੀ ਜਾ ਕੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਵਿਧਾਨ ਸਭਾ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ।

ABOUT THE AUTHOR

...view details